ਨੈਸ਼ਨਲ ਡੈਸਕ : ਆਖ਼ਿਰਕਾਰ ਚੰਦਰਮਾ 'ਤੇ ਅਜਿਹਾ ਕੀ ਹੈ, ਜਿਸ ਨੂੰ ਹਰ ਕੋਈ ਲੱਭਣ ਦੀ ਕੋਸ਼ਿਸ਼ ਕਰ ਰਿਹਾ ਹੈ? ਜਾਣਦੇ ਹਾਂ ਚੰਦਰਮਾ 'ਤੇ ਪਹੁੰਚਣ ਦੀ ਇਸ ਦੌੜ 'ਚ ਕੌਣ-ਕੌਣ ਸ਼ਾਮਲ ਹਨ ਅਤੇ ਇਸ ਪਿੱਛੇ ਅਸਲ ਮਕਸਦ ਕੀ ਹੈ? ਚੰਦਰਮਾ 'ਤੇ ਸਾਫਟ ਲੈਂਡਿੰਗ ਕਰਕੇ ਭਾਰਤ ਚੰਦਰਮਾ ਦੇ ਦੱਖਣੀ ਧਰੁਵ 'ਤੇ ਪਹੁੰਚਣ ਵਾਲਾ ਪਹਿਲਾ ਦੇਸ਼ ਬਣ ਗਿਆ ਹੈ। 2 ਦਿਨ ਪਹਿਲਾਂ 21 ਅਗਸਤ ਨੂੰ ਰੂਸ ਦੇ ਲੂਨਾ-25 ਮਿਸ਼ਨ ਨੇ ਇੱਥੇ ਉੱਤਰਨ ਦੀ ਕੋਸ਼ਿਸ਼ ਕੀਤੀ ਸੀ ਪਰ ਅਸਫਲ ਰਿਹਾ। ਅਮਰੀਕਾ ਅਤੇ ਚੀਨ ਨੇ ਵੀ ਚੰਦਰਮਾ 'ਤੇ ਪੁਲਾੜ ਯਾਨ ਉਤਾਰਨ ਲਈ ਐਡਵਾਂਸ ਮਿਸ਼ਨ ਸ਼ੁਰੂ ਕੀਤੇ ਹਨ। ਇਸ ਦੌੜ ਵਿੱਚ SpaceX ਵਰਗੀਆਂ ਕੁਝ ਪ੍ਰਾਈਵੇਟ ਕੰਪਨੀਆਂ ਵੀ ਹਨ। ਭਾਰਤੀ ਪੁਲਾੜ ਏਜੰਸੀ ਇਸਰੋ ਨੇ 14 ਜੁਲਾਈ ਨੂੰ ਚੰਦਰਮਾ 'ਤੇ ਆਪਣਾ ਤੀਜਾ ਮਿਸ਼ਨ ਚੰਦਰਯਾਨ-3 ਲਾਂਚ ਕੀਤਾ ਸੀ, ਜੋ ਅੱਜ ਯਾਨੀ 23 ਅਗਸਤ ਨੂੰ ਚੰਦਰਮਾ ਦੇ ਦੱਖਣੀ ਧਰੁਵ 'ਤੇ ਉੱਤਰਿਆ।
ਇਹ ਵੀ ਪੜ੍ਹੋ : ਅਗਲੇ ਮਹੀਨੇ ਭਾਰਤ ਆਉਣਗੇ ਅਮਰੀਕੀ ਰਾਸ਼ਟਰਪਤੀ ਜੋਅ ਬਾਈਡੇਨ, G-20 ਬੈਠਕ 'ਚ ਲੈਣਗੇ ਹਿੱਸਾ
ਮਿਸ਼ਨ ਦੇ ਟੀਚੇ (Mission goals)
ਚੰਦਰਮਾ ਦੀ ਸਤ੍ਹਾ 'ਤੇ ਸਾਫਟ ਲੈਂਡਿੰਗ
ਰੋਵਰ ਨੂੰ ਸਤ੍ਹਾ 'ਤੇ ਚਲਾ ਕੇ ਦਿਖਾਉਣਾ
ਉਥੇ ਮੌਜੂਦ ਤੱਤਾਂ ਦੀ ਵਿਗਿਆਨਕ ਜਾਂਚ ਕਰਨੀ
ਭਾਰਤ ਨੇ ਚੰਦਰਮਾ 'ਤੇ ਆਪਣਾ ਪਹਿਲਾ ਮਿਸ਼ਨ 22 ਅਕਤੂਬਰ 2008 ਨੂੰ ਲਾਂਚ ਕੀਤਾ ਸੀ। ਚੰਦਰਯਾਨ-1 ਦਾ ਉਦੇਸ਼ ਭਾਰਤ ਦੀ ਪੁਲਾੜ ਟੈਕਨਾਲੋਜੀ ਦਾ ਪ੍ਰਦਰਸ਼ਨ ਕਰਨਾ ਅਤੇ ਚੰਦਰਮਾ ਦੀ ਭੂਗੋਲਿਕਤਾ ਅਤੇ ਖਣਿਜਾਂ ਦੀ ਖੋਜ ਕਰਨਾ ਸੀ। 2019 ਵਿੱਚ ਇਸਰੋ ਨੇ ਚੰਦਰਯਾਨ-2 ਲਾਂਚ ਕੀਤਾ, ਜਿਸ ਦਾ ਉਦੇਸ਼ ਚੰਦਰਮਾ 'ਤੇ ਸਾਫਟ ਲੈਂਡਿੰਗ ਕਰਨਾ ਸੀ ਪਰ ਅਚਾਨਕ ਲੈਂਡਰ ਨਾਲੋਂ ਸੰਪਰਕ ਟੁੱਟ ਗਿਆ ਤੇ ਉਹ ਗਾਇਬ ਹੋ ਗਿਆ।
ਇਹ ਵੀ ਪੜ੍ਹੋ : ਭਾਰਤ ਜਲਦ ਬਣੇਗਾ 5 ਟ੍ਰਿਲੀਅਨ ਡਾਲਰ ਵਾਲੀ Economy: BRICS ਬਿਜ਼ਨੈੱਸ ਫੋਰਮ 'ਚ ਬੋਲੇ PM ਮੋਦੀ
ਰੂਸ
ਸ਼ੀਤ ਯੁੱਧ ਦੌਰਾਨ ਰੂਸ ਨੇ ਚੰਦਰਮਾ 'ਤੇ 24 ਮਿਸ਼ਨ ਲਾਂਚ ਕੀਤੇ ਸਨ। ਆਖਰੀ ਮਿਸ਼ਨ 1976 'ਚ ਲੂਨਾ-24 ਸੀ, ਜੋ ਚੰਦਰਮਾ ਦੀ 170 ਗ੍ਰਾਮ ਮਿੱਟੀ ਲੈ ਕੇ ਸੁਰੱਖਿਅਤ ਧਰਤੀ 'ਤੇ ਪਰਤਿਆ ਸੀ। 47 ਸਾਲਾਂ ਬਾਅਦ 2023 'ਚ ਰੂਸ ਨੇ ਲੂਨਾ-25 ਨੂੰ ਲਾਂਚ ਕੀਤਾ ਪਰ ਚੰਦਰਮਾ ਦੀ ਸਤ੍ਹਾ 'ਤੇ ਉੱਤਰਨ ਲਈ ਨਿਕਲਿਆ ਇਹ ਪੁਲਾੜ ਯਾਨ ਕੰਟਰੋਲ ਤੋਂ ਬਾਹਰ ਹੋ ਕੇ ਚੰਦਰਮਾ ਦੀ ਸਤ੍ਹਾ 'ਤੇ ਕ੍ਰੈਸ਼ ਹੋ ਗਿਆ। ਰੂਸ ਦੀ ਯੋਜਨਾ ਚੰਦਰਮਾ ਦੇ ਦੱਖਣੀ ਧਰੁਵ 'ਤੇ ਇਸ ਮਨੁੱਖ ਰਹਿਤ ਵਾਹਨ ਦੀ ਸਾਫਟ ਲੈਂਡਿੰਗ ਕਰਨ ਦੀ ਸੀ।
ROSCOSMOS
ਇਸ ਦੇ ਨਾਲ ਹੀ ਚੰਦਰਮਾ 'ਤੇ ਮੌਜੂਦ ਪਾਣੀ ਸਮੇਤ ਹੋਰ ਚੀਜ਼ਾਂ ਦੀ ਖੋਜ ਕੀਤੀ ਜਾਣੀ ਸੀ। ਸੋਵੀਅਤ ਰੂਸ ਨੇ 1959 'ਚ ਲੂਨਾ ਮਿਸ਼ਨ ਦੀ ਸ਼ੁਰੂਆਤ ਕੀਤੀ ਸੀ, ਜੋ ਚੰਦਰਮਾ ਦੀ ਸਤ੍ਹਾ ਤੱਕ ਪਹੁੰਚਣ ਵਾਲਾ ਦੁਨੀਆ ਦਾ ਪਹਿਲਾ ਪੁਲਾੜ ਯਾਨ ਸੀ। 1966 'ਚ ਲੂਨਾ-9 ਮਿਸ਼ਨ ਚੰਦਰਮਾ 'ਤੇ ਰੂਸ ਦਾ ਪਹਿਲਾ ਸਾਫਟ ਲੈਂਡਿੰਗ ਮਿਸ਼ਨ ਸੀ। ਇਸ ਤੋਂ ਪਤਾ ਲੱਗਾ ਕਿ ਚੰਦਰਮਾ ਦੀ ਸਤ੍ਹਾ ਠੋਸ ਹੈ।
ਇਹ ਵੀ ਪੜ੍ਹੋ : ਪਾਕਿਸਤਾਨ : 900 ਫੁੱਟ ਦੀ ਉਚਾਈ 'ਤੇ ਟੁੱਟੀ ਚੇਅਰ ਲਿਫਟ ਦੀ ਤਾਰ, 6 ਬੱਚਿਆਂ ਸਮੇਤ 8 ਲੋਕ ਹਵਾ 'ਚ ਲਟਕੇ
ਅਮਰੀਕਾ
ਅਮਰੀਕਾ ਦੁਨੀਆ ਦਾ ਇਕਲੌਤਾ ਦੇਸ਼ ਹੈ, ਜੋ ਚੰਦਰਮਾ 'ਤੇ ਕਿਸੇ ਇਨਸਾਨ ਨੂੰ ਪਹੁੰਚਾਉਣ 'ਚ ਸਫ਼ਲ ਰਿਹਾ। ਇਹ 1969 ਵਿੱਚ ਅਪੋਲੋ ਮੂਨ ਮਿਸ਼ਨ ਰਾਹੀਂ ਕੀਤਾ ਗਿਆ ਸੀ। ਲਗਭਗ 5 ਦਹਾਕਿਆਂ ਬਾਅਦ ਅਮਰੀਕਾ ਵੱਲੋਂ ਆਪਣੇ ਮੂਨ ਮਿਸ਼ਨ ਆਰਟੇਮਿਸ ਰਾਹੀਂ ਮਨੁੱਖਾਂ ਨੂੰ ਇਕ ਵਾਰ ਫਿਰ ਚੰਦਰਮਾ 'ਤੇ ਭੇਜਣ ਦੀ ਤਿਆਰੀ ਕੀਤੀ ਜਾ ਰਹੀ ਹੈ। ਇਸ ਦੇ 2026 ਤੱਕ ਪੜਾਅਵਾਰ ਮੁਕੰਮਲ ਹੋਣ ਦੀ ਉਮੀਦ ਹੈ।
ਆਰਟੇਮਿਸ -1
ਆਰਟੇਮਿਸ-1 ਦਾ ਰਾਕੇਟ 'ਹੈਵੀ ਲਿਫਟ' ਹੈ ਅਤੇ ਇਸ ਵਿੱਚ ਹੁਣ ਤੱਕ ਦੇ ਸਭ ਤੋਂ ਸ਼ਕਤੀਸ਼ਾਲੀ ਇੰਜਣ ਲੱਗੇ ਹਨ। ਇਹ ਚੰਦਰਮਾ ਦੇ ਆਰਬਿਟ ਤੱਕ ਜਾਏਗਾ, ਕੁਝ ਛੋਟੇ ਉਪਗ੍ਰਹਿ ਛੱਡੇਗਾ ਅਤੇ ਫਿਰ ਆਪਣੇ ਆਪ ਆਰਬਿਟ ਵਿੱਚ ਸਥਾਪਿਤ ਹੋ ਜਾਵੇਗਾ।
ਆਰਟੇਮਿਸ -2
ਇਸ ਵਿੱਚ ਕੁਝ ਪੁਲਾੜ ਯਾਤਰੀ ਵੀ ਜਾਣਗੇ ਪਰ ਉਹ ਚੰਦਰਮਾ 'ਤੇ ਕਦਮ ਨਹੀਂ ਰੱਖਣਗੇ, ਉਹ ਚੰਦਰਮਾ ਦੇ ਚੱਕਰ 'ਚ ਘੁੰਮਣ ਤੋਂ ਬਾਅਦ ਹੀ ਵਾਪਸ ਆਉਣਗੇ। ਹਾਲਾਂਕਿ, ਇਸ ਮਿਸ਼ਨ ਦੀ ਮਿਆਦ ਲੰਮੀ ਹੋਵੇਗੀ। ਫਿਲਹਾਲ ਪੁਲਾੜ ਯਾਤਰੀਆਂ ਦੀ ਪੁਸ਼ਟੀ ਕੀਤੀ ਲੁਸਟ ਸਾਹਮਣੇ ਨਹੀਂ ਆਈ ਹੈ।
ਆਰਟੇਮਿਸ -3
ਇਸ ਵਿੱਚ ਜਾਣ ਵਾਲੇ ਪੁਲਾੜ ਯਾਤਰੀ ਚੰਦਰਮਾ ਦੀ ਸਤ੍ਹਾ 'ਤੇ ਉੱਤਰਨਗੇ। ਪਹਿਲੀ ਵਾਰ ਔਰਤਾਂ ਵੀ ਹਿਊਮਨ ਮੂਨ ਮਿਸ਼ਨ ਦਾ ਹਿੱਸਾ ਬਣਨਗੀਆਂ। ਉਹ ਚੰਦਰਮਾ ਦੇ ਦੱਖਣੀ ਧਰੁਵ 'ਤੇ ਮੌਜੂਦ ਪਾਣੀ ਅਤੇ ਬਰਫ਼ ਦੀ ਖੋਜ ਕਰਨਗੇ।
ਇਹ ਵੀ ਪੜ੍ਹੋ : ਦੱਖਣੀ ਅਫ਼ਰੀਕਾ 'ਚ ਬਣ ਰਿਹੈ ਸਭ ਤੋਂ ਵੱਡਾ ਮੰਦਰ, PM ਮੋਦੀ ਦੇ ਸਾਹਮਣੇ ਹੋਵੇਗੀ 3D ਪ੍ਰੈਜ਼ੈਂਟੇਸ਼ਨ
ਚੀਨ
ਰੂਸ ਤੇ ਅਮਰੀਕਾ ਤੋਂ ਬਾਅਦ ਚੀਨ ਤੀਜਾ ਅਜਿਹਾ ਦੇਸ਼ ਹੈ, ਜੋ ਚੰਦਰਮਾ ਦੀ ਸਤ੍ਹਾ ਤੋਂ ਪੱਥਰ ਅਤੇ ਮਿੱਟੀ ਦੇ ਸੈਂਪਲ ਲੈਣ 'ਚ ਸਫ਼ਲ ਰਿਹਾ ਹੈ।
ਪਿਛਲੇ 10 ਸਾਲਾਂ 'ਚ ਚੰਦਰਮਾ 'ਤੇ ਭੇਜੇ ਗਏ ਚੀਨ ਦੇ 9 ਮਿਸ਼ਨ ਸਫਲ ਰਹੇ ਹਨ।
2013 ਵਿੱਚ ਚਾਂਗ ਈ-3, 2019 'ਚ ਚਾਂਗ ਈ-4 ਅਤੇ 2020 'ਚ ਚਾਂਗ ਈ-5 ਚੰਦਰਮਾ ਮਿਸ਼ਨ।
Chang'e-3 ਅਤੇ Chang'e-4 ਵਿੱਚ ਲੈਂਡਰ ਦੇ ਨਾਲ ਇਕ ਛੋਟਾ ਚੰਦਰਮਾ ਰੋਵਰ ਵੀ ਸ਼ਾਮਲ ਸੀ ਪਰ Chang'e-5 ਸਭ ਤੋਂ ਮੁਸ਼ਕਿਲ ਮਿਸ਼ਨ ਸੀ।
Chang'e-5 ਦੀ ਖੁਦਾਈ ਕਰਕੇ ਨਮੂਨੇ ਇਕੱਠੇ ਕੀਤੇ ਗਏ।
ਚੰਦਰਮਾ ਦੀ ਸਤ੍ਹਾ ਤੋਂ ਰੰਗੀਨ ਤਸਵੀਰਾਂ ਵੀ ਭੇਜੀਆਂ ਅਤੇ ਚੰਨ 'ਤੇ ਚੀਨ ਦਾ ਝੰਡਾ ਵੀ ਲਹਿਰਾਇਆ।
2026 ਵਿੱਚ ਚਾਂਗ ਈ-6 ਜਾਵੇਗਾ, ਜੋ ਚੰਦਰਮਾ ਦੇ ਦੱਖਣੀ ਧਰੁਵ ਦੇ ਨਮੂਨਿਆਂ ਨੂੰ ਲੈ ਕੇ ਧਰਤੀ 'ਤੇ ਵਾਪਸ ਆਵੇਗਾ।
2027 ਵਿੱਚ Chang'e-7 ਮਿਸ਼ਨ ਲਾਂਚ ਕੀਤਾ ਜਾਵੇਗਾ, ਜੋ ਦੱਖਣੀ ਧਰੁਵ 'ਤੇ ਪਾਣੀ ਅਤੇ ਬਰਫ਼ ਦੀ ਜਾਂਚ ਕਰੇਗਾ।
ਚੀਨ 2030 ਤੱਕ ਚੰਦਰਮਾ 'ਤੇ ਪੁਲਾੜ ਯਾਤਰੀਆਂ ਨੂੰ ਭੇਜਣ ਦੀ ਯੋਜਨਾ 'ਤੇ ਕੰਮ ਕਰ ਰਿਹਾ ਹੈ। ਜੇਕਰ ਸਫਲ ਹੋ ਜਾਂਦਾ ਹੈ ਤਾਂ ਅਜਿਹਾ ਕਰਨ ਵਾਲਾ ਇਹ ਦੁਨੀਆ ਦਾ ਦੂਜਾ ਦੇਸ਼ ਬਣ ਜਾਵੇਗਾ।
ਇਹ ਵੀ ਪੜ੍ਹੋ : ਨਕਾਬਪੋਸ਼ ਲੁਟੇਰਿਆਂ ਨੇ SBI ਸੇਵਾ ਕੇਂਦਰ ਤੋਂ ਪਿਸਤੌਲ ਦੀ ਨੋਕ 'ਤੇ ਲੁੱਟੇ ਡੇਢ ਲੱਖ ਰੁਪਏ, ਘਟਨਾ CCTV 'ਚ ਕੈਦ
ਹੋਰ ਚੰਦਰਮਾ ਮਿਸ਼ਨ
ਚੰਦਰਮਾ ਦੀ ਦੌੜ 'ਚ ਅਮਰੀਕਾ, ਚੀਨ, ਰੂਸ, ਭਾਰਤ 4 ਪ੍ਰਮੁੱਖ ਦੇਸ਼ ਹਨ। ਇਸ ਤੋਂ ਇਲਾਵਾ ਅੱਧੀ ਦਰਜਨ ਦੇ ਕਰੀਬ ਦੇਸ਼ ਜਾਂ ਕੰਪਨੀਆਂ ਛੇਤੀ ਹੀ ਚੰਦਰਮਾ 'ਤੇ ਆਪਣੇ ਨਵੇਂ ਮਿਸ਼ਨ ਲਾਂਚ ਕਰਨ ਜਾ ਰਹੀਆਂ ਹਨ।
ਜਪਾਨ
SLIM ਮਿਸ਼ਨ 26 ਅਗਸਤ 2023 ਨੂੰ ਸ਼ੁਰੂ ਹੋਵੇਗਾ। ਇਸ ਵਿੱਚ ਲੈਂਡਰ ਅਤੇ ਰੋਵਰ ਦੇ ਨਾਲ ਕਈ ਯੰਤਰ ਵੀ ਹੋਣਗੇ।
ਯੂਰਪ ਯੂਰਪੀਅਨ ਏਜੰਸੀ 2026 ਵਿੱਚ ਲੂਨਰ ਕਮਿਊਨੀਕੇਸ਼ਨ ਉਪਗ੍ਰਹਿ ਭੇਜੇਗੀ, ਜੋ ਚੰਦਰਮਾ 'ਤੇ ਭਵਿੱਖ ਦੇ ਮਿਸ਼ਨਾਂ ਦਾ ਸਮਰਥਨ ਕਰੇਗੀ।
ਸਪੇਸਐਕਸ
ਚੰਦਰਮਾ 'ਤੇ ਮੁੜ ਸਪਲਾਈ ਲਈ 2028 ਤੱਕ ਮਿਸ਼ਨ ਲਾਂਚ ਕਰੇਗਾ।
ਬਲੂ ਓਰਿਜਿਨ 2028 ਵਿੱਚ ਇਕ ਡੈਮੋ ਮਿਸ਼ਨ ਲਾਂਚ ਕਰੇਗਾ, 2029 ਤੱਕ ਚੰਦਰਮਾ 'ਤੇ ਮਨੁੱਖਾਂ ਨੂੰ ਉਤਾਰਨ ਦੀ ਕੋਸ਼ਿਸ਼ ਕਰੇਗਾ।
ਦੱਖਣੀ ਕੋਰੀਆ ਅਤੇ ਸੰਯੁਕਤ ਅਰਬ ਅਮੀਰਾਤ ਵੀ ਚੰਦਰਮਾ 'ਤੇ ਆਪਣੇ ਮਿਸ਼ਨਾਂ 'ਤੇ ਕੰਮ ਕਰ ਰਹੇ ਹਨ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇਸ ਲਿੰਕ 'ਤੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ ਨੇ ਰੱਖਿਆ 'ਚੰਨ' 'ਤੇ ਕਦਮ, ਹੁਣ ਸੂਰਜ ਦੀ ਵਾਰੀ, ਜਾਣੋ ISRO ਦਾ ਅੱਗੇ ਦਾ ਪਲਾਨ
NEXT STORY