ਨੈਸ਼ਨਲ ਡੈਸਕ : ਚੰਦਰਯਾਨ-3 ਦੇ ਚੰਦਰਮਾ ਦੇ ਪੰਧ 'ਚ ਦਾਖਲ ਹੋਣ ਤੋਂ ਇਕ ਦਿਨ ਬਾਅਦ ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਐਤਵਾਰ ਨੂੰ ਚੰਦਰਯਾਨ-3 ਦੁਆਰਾ ਦੇਖਿਆ ਗਿਆ ਚੰਦਰਮਾ ਦਾ ਇਕ ਵੀਡੀਓ ਜਾਰੀ ਕੀਤਾ। ਪੁਲਾੜ ਏਜੰਸੀ ਨੇ ਕੈਪਸ਼ਨ ਦੇ ਨਾਲ ਵੀਡੀਓ ਜਾਰੀ ਕੀਤਾ, "ਚੰਦਰਯਾਨ-3 ਮਿਸ਼ਨ: ਚੰਦਰਮਾ ਜਿਵੇਂ ਕਿ ਚੰਦਰਯਾਨ-3 ਚੰਦਰਮਾ ਦੇ ਪੰਧ ਵਿੱਚ ਪ੍ਰਵੇਸ਼ ਦੌਰਾਨ ਦੇਖਿਆ ਗਿਆ।"
ਇਹ ਵੀ ਪੜ੍ਹੋ : ਕੀ ਯਕੀਨ ਕਰੋਗੇ! 15 ਸਾਲਾਂ ਤੋਂ ਬੰਦ ਪਏ ਨਲਕੇ 'ਚੋਂ ਆਪਣੇ-ਆਪ ਨਿਕਲਣ ਲੱਗਾ ਪਾਣੀ
ਵੀਡੀਓ 'ਚ ਦੇਖਿਆ ਜਾ ਰਿਹਾ ਹੈ ਕਿ ਚੰਦਰਮਾ 'ਤੇ ਨੀਲੇ ਹਰੇ ਰੰਗ ਦੇ ਕਈ ਟੋਏ ਹਨ। ਵੀਡੀਓ ਨੂੰ ਐਤਵਾਰ ਦੇਰ ਰਾਤ ਹੋਣ ਵਾਲੀ ਦੂਜੀ ਵੱਡੀ ਗਤੀਵਿਧੀ ਤੋਂ ਕੁਝ ਘੰਟੇ ਪਹਿਲਾਂ ਜਾਰੀ ਕੀਤਾ ਗਿਆ। ਇਸਰੋ ਨੇ ਚੰਦਰਮਾ ਦੀ ਇਹ ਪਹਿਲੀ ਝਲਕ ਟਵਿੱਟਰ 'ਤੇ ਸ਼ੇਅਰ ਕੀਤੀ ਹੈ।
ਦੱਸ ਦੇਈਏ ਕਿ ਚੰਦਰਯਾਨ-3 ਮਿਸ਼ਨ 14 ਜੁਲਾਈ ਨੂੰ ਆਂਧਰਾ ਪ੍ਰਦੇਸ਼ ਦੇ ਸ਼੍ਰੀਹਰੀਕੋਟਾ ਤੋਂ ਲਾਂਚ ਕੀਤਾ ਗਿਆ ਸੀ। ਇਸ ਤੋਂ ਬਾਅਦ ਪੁਲਾੜ ਯਾਨ ਧਰਤੀ ਦੇ ਪੰਜ ਚੱਕਰ ਲਾਉਂਦੇ ਹੋਏ ਚੰਦਰਮਾ ਵੱਲ ਰਵਾਨਾ ਹੋਇਆ। ਸ਼ਨੀਵਾਰ ਨੂੰ ਮਿਸ਼ਨ ਲਈ ਮਹੱਤਵਪੂਰਨ ਦਿਨ ਸੀ ਕਿਉਂਕਿ ਚੰਦਰਯਾਨ-3 ਨੇ ਆਪਣਾ ਲੂਨਰ ਆਰਬਿਟ ਇਨਸਰਸ਼ਨ (LOI) ਪੂਰਾ ਕੀਤਾ। ਸਰਲ ਭਾਸ਼ਾ ਵਿੱਚ ਸਮਝੀਏ ਤਾਂ ਚੰਦਰਯਾਨ-3 ਮਿਸ਼ਨ ਚੰਦਰਮਾ ਦੇ ਪੰਧ 'ਤੇ ਪਹੁੰਚ ਗਿਆ ਹੈ। ਹੁਣ ਚੰਦਰਯਾਨ ਪੁਲਾੜ ਯਾਨ ਨੇ ਚੰਦ ਦੇ ਚਾਰ ਚੱਕਰ ਲਗਾਉਣੇ ਹਨ ਅਤੇ ਫਿਰ ਇਹ ਸਤ੍ਹਾ ਦੇ ਨੇੜੇ ਪਹੁੰਚਣ 'ਤੇ ਲੈਂਡਿੰਗ ਦੀ ਤਿਆਰੀ ਕਰੇਗਾ। 23 ਅਗਸਤ ਨੂੰ ਲੈਂਡਿੰਗ ਦੀ ਸੰਭਾਵਨਾ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।
ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਣੀਪੁਰ ਤੋਂ ਵੱਡੀ ਖ਼ਬਰ, NDA ਦੇ ਸਹਿਯੋਗੀ ਕੁਕੀ ਪੀਪਲਜ਼ ਅਲਾਇੰਸ ਨੇ ਬੀਰੇਨ ਸਰਕਾਰ ਤੋਂ ਵਾਪਸ ਲਿਆ ਸਮਰਥਨ
NEXT STORY