ਗੈਜੇਟ ਡੈਸਕ- ਦੇਸ਼ ਅਤੇ ਦੁਨੀਆ ਦੀਆਂ ਨਜ਼ਰਾਂ ਭਰਤ ਦੇ ਮੂਨ ਮਿਸ਼ਨ ਚੰਦਰਯਾਨ-3 'ਤੇ ਹਨ। ਰੂਸ ਦੇ ਚੰਦਰਮਾ ਮਿਸ਼ਨ ਲੂਨਾ-25 ਦੇ ਕ੍ਰੈਸ਼ ਹੋਣ ਤੋਂ ਬਾਅਦ ਹੁਣ ਪੂਰੀ ਦੁਨੀਆ ਨੂੰ ਭਾਰਤ ਤੋਂ ਹੀ ਉਮੀਦ ਹੈ। ਭਾਰਤ ਦੇ ਚੰਦਰਯਾਨ-3 ਦੀ ਲੈਂਡਿੰਗ ਚੰਦਰਮਾ ਦੀ ਸਤ੍ਹਾ 'ਤੇ 23 ਅਗਸਤ 2023 ਯਾਨੀ ਅੱਜ ਹੋਣ ਵਾਲੀ ਹੈ ਪਰ ਜੇਕਰ ਕਿਸੇ ਕਾਰਨ ਇਹ ਲੈਂਡਿੰਗ ਨਹੀਂ ਹੁੰਦੀ ਤਾਂ ਫਿਰ 27 ਅਗਸਤ ਨੂੰ ਚੰਦਰਯਾਨ-3 ਦੀ ਲੈਂਡਿੰਗ ਕਰਵਾਉਣ ਦੀ ਕੋਸ਼ਿਸ਼ ਕੀਤੀ ਜਾਵੇਗੀ। ਜੇਕਰ ਦੱਖਣੀ ਧਰੂਵ 'ਤੇ ਲੈਂਡਰ ਦੀ ਸਾਫਟ ਲੈਂਡਿੰਗ ਹੁੰਦੀ ਹੈ ਤਾਂ ਭਾਰਤ ਦੱਖਣੀ ਧਰੂਵ 'ਤੇ ਪਹੁੰਚਣ ਵਾਲਾ ਵਿਸ਼ਵ ਦਾ ਪਹਿਲਾ ਦੇਸ਼ ਬਣ ਜਾਵੇਗਾ।
ਇਹ ਵੀ ਪੜ੍ਹੋ– 48 ਘੰਟਿਆਂ 'ਚ ਕਲਾਕਾਰ ਨੇ ਬਣਾਇਆ ਸੋਨੇ ਦਾ ਚੰਦਰਯਾਨ-3, 1.5 ਇੰਚ ਲੰਬਾ ਮਾਡਲ ਕੀਤਾ ਤਿਆਰ
23 ਅਗਸਤ ਦੀ ਸ਼ਾਮ ਦਾ 5 ਵਜ ਕੇ 20 ਮਿੰਟ ਦਾ ਸਮਾਂ ਚੰਦਰਯਾਨ-3 ਦੀ ਲੈਂਡਿੰਗ ਲਈ ਤੈਅ ਕੀਤਾ ਗਿਆ ਹੈ। ਚੰਦਰਯਾਨ-3 ਦੀ ਲੈਂਡਿੰਗ ਦੇ ਮਾਣਮੱਤੇ ਪਲ ਨੂੰ ਤੁਸੀਂ ਵੀ ਦੇਖ ਸਕਦੇ ਹੋ। ਆਏ ਜਾਣਦੇ ਹਾਂ ਕਿ ਚੰਦਰਯਾਨ-3 ਦੀ ਲੈਂਡਿੰਗ ਨੂੰ ਰੀਅਲ ਟਾਈਮ 'ਚ ਤੁਸੀਂ ਆਪਣੇ ਫੋਨ 'ਤੇ ਲਾਈਵ ਕਿਵੇਂ ਦੇਖ ਸਕਦੇ ਹੋ।
ਇਹ ਵੀ ਪੜ੍ਹੋ– ਔਰਤ ਨੇ ਏਲੀਅਨ ਵਰਗੇ ਬੱਚੇ ਨੂੰ ਦਿੱਤਾ ਜਨਮ, ਡਾਕਟਰ ਵੀ ਰਹਿ ਗਏ ਹੈਰਾਨ (ਵੀਡੀਓ)
ਕਿਵੇਂ ਅਤੇ ਕਿੱਥੇ ਦੇਖੋ ਚੰਦਰਯਾਨ-3 ਦੀ ਲਾਈਵ ਲੈਂਡਿੰਗ
ਚੰਦਰਯਾਨ-3 ਦੀ ਚੰਦਰਮਾ 'ਤੇ ਲੈਂਡਿੰਗ ਦਾ ਲਾਈਵ ਪ੍ਰਸਾਰਣ ਇਸਰੋ ਦੀ ਵੈੱਬਸਾਈਟ 'ਤੇ ਯੂਟਿਊਬ ਚੈਨਲ 'ਤੇ ਕੀਤਾ ਜਾਵੇਗਾ। ਲਾਈਵ ਪ੍ਰਸਾਰਣ 23 ਅਗਸਤ ਯਾਨੀ ਅੱਜ ਸ਼ਾਮ ਨੂੰ 5.20 ਵਜੇ ਸ਼ੁਰੂ ਹੋਵੇਗਾ। ਇਸਰੋ ਦੇ ਯੂਟਿਊਬ ਚੈਨਲ 'ਤੇ ਜਾ ਕੇ ਤੁਸੀਂ ਨੋਟੀਫਿਕੇਸ਼ਨ ਲਈ ਵੀ ਕਲਿੱਕ ਕਰ ਸਕਦੇ ਹੋ। ਇਸਤੋਂ ਬਾਅਦ ਲੈਂਡਿੰਗ ਤੋਂ ਠੀਕ ਪਹਿਲਾਂ ਤੁਹਾਨੂੰ ਨੋਟੀਫਿਕੇਸ਼ਨ ਮਿਲ ਜਾਵੇਗੀ। ਇਸਰੋ ਦੇ ਯੂਟਿਊਬ ਚੈਨਲ ਦਾ ਨਾਂ @isroofficial5866 ਹੈ। ਇਸਰੋ ਤੋਂ ਇਲਾਵਾ ਨੈਸ਼ਨਲ ਜਿਓਗ੍ਰਾਫਿਕ ਇੰਡੀਆ ਦੇ ਯੂਟਿਊਬ ਚੈਨਲ @natgeoindia 'ਤੇ ਵੀ ਲਾਈਵ ਲੈਂਡਿੰਗ ਦੇਖੀ ਜਾ ਸਕੇਗੀ।
ਇਹ ਵੀ ਪੜ੍ਹੋ– WhatsApp 'ਚ ਬਦਲਣ ਵਾਲਾ ਹੈ ਚੈਟਿੰਗ ਦਾ ਅੰਦਾਜ਼, ਆ ਰਿਹੈ ਟੈਕਸਟ ਫਾਰਮੈਟਿੰਗ ਦਾ ਨਵਾਂ ਟੂਲ
ਨੋਟ - ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੋਸ਼ਲ ਮੀਡੀਆ, ਓ.ਟੀ.ਟੀ. ’ਤੇ ਅਸ਼ਲੀਲ ਸਮੱਗਰੀ ਦੀ ਪੜਤਾਲ ਲਈ ਬਣਾਏ ਜਾਣਗੇ ਨਿਯਮ : ਕੇਂਦਰ ਸਰਕਾਰ
NEXT STORY