ਧਰਮਸ਼ਾਲਾ (ਜਿਨੇਸ਼) : ਤਿੱਬਤ ਦੇ ਅਧਿਆਤਮਕ ਨੇਤਾ ਦਲਾਈ ਲਾਮਾ ਨੇ ਸਾਕਾ ਦਾਵਾ ਦੇ ਪਹਿਲੇ ਦਿਨ ਸ਼ਨੀਵਾਰ ਨੂੰ ਕਿਹਾ ਕਿ ਤਿੱਬਤ ਦੀ ਮੌਜੂਦਾ ਸਥਿਤੀ 'ਚ ਬਦਲਾਅ ਅਟੱਲ ਹੈ ਕਿਉਂਕਿ ਚੀਨ ਦੇ ਅੰਦਰ ਪਰਿਵਰਤਨ ਹੋ ਰਹੇ ਹਨ। ਦਲਾਈ ਲਾਮਾ ਨੇ ਕਿਹਾ ਕਿ ਅਜਿਹਾ ਲੱਗਦਾ ਹੈ ਕਿ ਉਹ ਲਹਾਸਾ ਵਿੱਚ ਤਿੱਬਤ ਦੇ ਅੰਦਰ ਅਤੇ ਬਾਹਰ ਬੁੱਧ ਧਰਮ 'ਤੇ ਆਪਣੇ ਵਿਚਾਰਾਂ ਨੂੰ ਪੜ੍ਹਾਉਣਗੇ ਤੇ ਸਾਂਝਾ ਕਰਨਗੇ।
ਇਹ ਵੀ ਪੜ੍ਹੋ : ਕਵਾਡ ਸਿਖਰ ਸੰਮੇਲਨ ’ਚ ਬੋਲੇ ਮੋਦੀ- ਹਿੰਦ-ਪ੍ਰਸ਼ਾਂਤ ਖੇਤਰ ਦੀ ਸਫਲਤਾ ਤੇ ਸੁਰੱਖਿਆ ਪੂਰੇ ਵਿਸ਼ਵ ਲਈ ਮਹੱਤਵਪੂਰਨ
ਦਲਾਈ ਲਾਮਾ ਨੇ ਸ਼ਨੀਵਾਰ ਨੂੰ ਮੁੱਖ ਤਿੱਬਤੀ ਮੰਦਰ ਚੁਗਲਾਗਖੰਗ ਵਿੱਚ ਮਣੀ ਧੋਂਦਰੂਪ ਪ੍ਰਾਰਥਨਾ ਸੈਸ਼ਨ ਵਿੱਚ ਹਿੱਸਾ ਲਿਆ। ਮੰਦਰ 'ਚ ਇਕੱਠੇ ਹੋਏ ਸ਼ਰਧਾਲੂਆਂ ਨੂੰ ਸੰਬੋਧਨ ਕਰਦਿਆਂ ਦਲਾਈ ਲਾਮਾ ਨੇ ਕਿਹਾ ਕਿ ਜਦੋਂ ਅਸੀਂ ਮਣੀ ਧੌਂਦਰੂਪ ਦੀ ਸ਼ੁਰੂਆਤ ਕਰਦੇ ਹਾਂ ਤਾਂ ਸਾਨੂੰ ਅਵਲੋਕਿਤੇਸ਼ਵਰ ਦੇ ਪਵਿੱਤਰ ਮੰਤਰ ਦੇ ਜਾਪ ਦੇ ਨਾਲ-ਨਾਲ ਇਕ ਦਿਆਲੂ ਮਨ ਦਾ ਵਿਕਾਸ ਕਰਨਾ ਚਾਹੀਦਾ ਹੈ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਦਿੱਲੀ ਦੇ ਸਿਨੇਮਾ ਹਾਲ 'ਚ ਲੱਗੀ ਭਿਆਨਕ ਅੱਗ, 67 ਲੋਕ ਦੇਖ ਰਹੇ ਸਨ ਫ਼ਿਲਮ
NEXT STORY