ਨੈਸ਼ਨਲ ਡੈਸਕ : ਪੱਛਮੀ ਦਿੱਲੀ ਦੇ ਮੋਤੀ ਨਗਰ 'ਚ ਐਤਵਾਰ ਦੁਪਹਿਰ ਨੂੰ ਇਕ ਸਿਨੇਮਾ ਹਾਲ ਦੇ 'ਪ੍ਰੋਜੈਕਟਰ' ਕਮਰੇ 'ਚ ਅੱਗ ਲੱਗ ਗਈ। ਫਾਇਰ ਵਿਭਾਗ ਦੇ ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਇਸ ਹਾਦਸੇ ਵਿੱਚ ਕਿਸੇ ਜਾਨੀ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਅਧਿਕਾਰੀਆਂ ਨੇ ਦੱਸਿਆ, ''ਘਟਨਾ ਦੇ ਸਮੇਂ ਸਿਨੇਮਾ ਹਾਲ 'ਚ 67 ਲੋਕ ਫ਼ਿਲਮ ਦੇਖ ਰਹੇ ਸਨ। ਹਾਲਾਂਕਿ, ਸਾਰਿਆਂ ਨੂੰ ਸੁਰੱਖਿਅਤ ਬਾਹਰ ਕੱਢ ਲਿਆ ਗਿਆ ਤੇ ਅੱਗ 'ਤੇ ਕਾਬੂ ਪਾ ਲਿਆ ਗਿਆ।''
ਇਹ ਵੀ ਪੜ੍ਹੋ : ਤਾਂ ਫਿਰ ਚਰਚਾ ਦਾ ਮੰਚ ਬਣ ਕੇ ਰਹਿ ਜਾਵੇਗਾ... PM ਮੋਦੀ ਨੇ ਸੰਯੁਕਤ ਰਾਸ਼ਟਰ 'ਚ ਮੁੜ ਕੀਤੀ ਸੁਧਾਰਾਂ ਦੀ ਵਕਾਲਤ
ਵਿਭਾਗ ਦੇ ਅਧਿਕਾਰੀਆਂ ਨੇ ਦੱਸਿਆ ਕਿ ਸਿਨੇਮਾ ਹਾਲ ਨੂੰ ਅੱਗ ਲੱਗਣ ਦੀ ਸੂਚਨਾ ਦੁਪਹਿਰ 1.12 ਵਜੇ ਮਿਲੀ ਅਤੇ ਫਾਇਰ ਬ੍ਰਿਗੇਡ ਦੀਆਂ 7 ਗੱਡੀਆਂ ਮੌਕੇ 'ਤੇ ਪਹੁੰਚ ਗਈਆਂ। ਉਨ੍ਹਾਂ ਦੱਸਿਆ ਕਿ ਥੀਏਟਰ ਦੇ 'ਪ੍ਰੋਜੈਕਟਰ' ਕਮਰੇ ਦੇ ਅੰਦਰ ਸਥਿਤ ਮਸ਼ੀਨ ਅਤੇ ਏਅਰ ਕੰਡੀਸ਼ਨਰ ਨੂੰ ਅੱਗ ਲੱਗੀ ਸੀ। ਦੁਪਹਿਰ 2.05 ਵਜੇ ਤੱਕ ਅੱਗ 'ਤੇ ਕਾਬੂ ਪਾ ਲਿਆ ਗਿਆ।
ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।
ਤਾਂ ਫਿਰ ਚਰਚਾ ਦਾ ਮੰਚ ਬਣ ਕੇ ਰਹਿ ਜਾਵੇਗਾ... PM ਮੋਦੀ ਨੇ ਸੰਯੁਕਤ ਰਾਸ਼ਟਰ 'ਚ ਮੁੜ ਕੀਤੀ ਸੁਧਾਰਾਂ ਦੀ ਵਕਾਲਤ
NEXT STORY