ਨਵੀਂ ਦਿੱਲੀ- ਦਿੱਲੀ ਹਾਈ ਕੋਰਟ ਨੇ ਸਿਰਫ ਵਿਆਹ ਦੇ ਮਕਸਦ ਨਾਲ ਜਾਂ ਜਬਰ-ਜ਼ਨਾਹ ਦੇ ਦੋਸ਼ਾਂ ਦਾ ਸਾਹਮਣਾ ਕਰ ਰਹੇ ਮਰਦਾਂ ਵਲੋਂ ਕਾਨੂੰਨ ਤੋਂ ਬਚਣ ਲਈ ਕੀਤੀ ਜਾਣ ਵਾਲੀ ਧਰਮ ਤਬਦੀਲੀ ’ਤੇ ਚਿੰਤਾ ਜ਼ਾਹਿਰ ਕੀਤੀ ਅਤੇ ਅਜਿਹੇ ਮਾਮਲਿਆਂ ’ਚ ਪਾਲਣ ਕੀਤੇ ਜਾਣ ਯੋਗ ਕਈ ਦਿਸ਼ਾ-ਨਿਰਦੇਸ਼ ਜਾਰੀ ਕੀਤੇ।
ਇਹ ਵੀ ਪੜ੍ਹੋ- ਅਯੁੱਧਿਆ 'ਚ ਰਾਮ ਮੰਦਰ ਦੇ ਪ੍ਰਾਣ ਪ੍ਰਤਿਸ਼ਠਾ ਸਮਾਰੋਹ 'ਚ ਸ਼ਾਮਲ ਹੋਣਗੇ ਹਰਭਜਨ ਸਿੰਘ
ਹਾਈ ਕੋਰਟ ਨੇ ਕਿਹਾ ਕਿ ਦੂਜੇ ਧਰਮ ਨੂੰ ਅਪਨਾਉਣ ਦੇ ਚਾਹਵਾਨ ਵਿਅਕਤੀ ਦੀ ਸਹਿਮਤੀ ਹੋਣੀ ਚਾਹੀਦੀ ਅਤੇ ਇਸ ਤਰ੍ਹਾਂ ਦੇ ਜੀਵਨ ਦਾ ਬਦਲ ਚੁਣਨ ’ਚ ਆਪਣੇ ਹਿੱਤਾਂ ਤੋਂ ਵੀ ਉਸ ਨੂੰ ਪੂਰੀ ਤਰ੍ਹਾਂ ਜਾਣੂ ਹੋਣਾ ਚਾਹੀਦਾ। ਅਦਾਲਤ ਨੇ ਕਿਹਾ ਕਿ ਧਰਮ ਅਤੇ ਉਸ ਨਾਲ ਜੁੜੇ ਪ੍ਰਭਾਵਾਂ ਦੀ ਵਿਸਥਾਰਤ ਸਮਝ ਹਾਸਲ ਕਰ ਕੇ ਵਿਅਕਤੀ ਨੂੰ ਧਰਮ ਤਬਦੀਲੀ ਤੋਂ ਬਾਅਦ ਉਸ ਦੀ ਕਾਨੂੰਨੀ ਸਥਿਤੀ ’ਚ ਸੰਭਾਵੀ ਬਦਲਾਵਾਂ ਬਾਰੇ ਜਾਗਰੂਕ ਕੀਤਾ ਜਾਣਾ ਚਾਹੀਦਾ।
ਇਹ ਵੀ ਪੜ੍ਹੋ- ਪੱਛਮੀ ਬੰਗਾਲ ਭਾਜਪਾ ਨੇ ਮਮਤਾ ਨੂੰ ਲਿਖੀ ਚਿੱਠੀ , 22 ਨੂੰ ਛੁੱਟੀ ਦਾ ਐਲਾਨ ਕਰਨ ਦੀ ਕੀਤੀ ਬੇਨਤੀ
ਜਸਟਿਸ ਸਵਰਨਕਾਂਤਾ ਸ਼ਰਮਾ ਨੇ ਕਿਹਾ,‘ਇਹ ਉਸ ਸਥਿਤੀ ’ਚ ਹੋਰ ਵੀ ਮਹੱਤਵਪੂਰਨ ਹੋ ਜਾਂਦਾ ਹੈ, ਜਦ ਵਿਅਕਤੀ ਦੇ ਆਪਣੇ ਧਰਮ ’ਚ ਵਾਪਸ ਮੁੜਣ ’ਤੇ ਕਾਨੂੰਨੀ, ਵਿਆਹੁਤਾ, ਵਾਰਿਸ ਹੋਣ ਅਤੇ ਸੁਰੱਖਿਆ ਨਾਲ ਸਬੰਧਤ ਨਤੀਜੇ ਸਾਹਮਣੇ ਆ ਸਕਦੇ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਕਾਰਗੋ ਏਅਰਕ੍ਰਾਫਟ ਸੀ-295 ਪਹਿਲੀ ਵਾਰ ਫਲਾਈਪਾਸਟ ’ਚ ਲਵੇਗਾ ਹਿੱਸਾ
NEXT STORY