ਚੰਡੀਗੜ੍ਹ - ਸੀਨੀਅਰ ਆਈ. ਏ. ਐੱਸ. ਦੀ ਬੇਟੀ ਨਾਲ ਛੇੜਖਾਨੀ ਦੇ ਮਾਮਲੇ ਵਿਚ ਦੋਸ਼ੀ ਵਿਕਾਸ ਬਰਾਲਾ ਅਤੇ ਆਸ਼ੀਸ਼ ਕੁਮਾਰ ਖਿਲਾਫ ਅਦਾਲਤ ਨੇ ਅੱਜ ਦੋਸ਼ ਤੈਅ ਕਰ ਦਿੱਤੇ। ਦੋਵਾਂ ਖਿਲਾਫ 27 ਅਕਤੂਬਰ ਤੋਂ ਮਾਮਲੇ ਦਾ ਟਰਾਇਲ ਚੱਲੇਗਾ।
ਸੈਕਟਰ- 26 ਥਾਣਾ ਪੁਲਸ ਨੇ 21 ਸਤੰਬਰ ਨੂੰ ਦੋਵਾਂ ਖਿਲਾਫ 300 ਪੇਜਾਂ ਦਾ ਚਲਾਨ ਦਾਖਲ ਕੀਤਾ ਸੀ। ਇਸ ਵਿਚ ਦੋਵਾਂ ਖਿਲਾਫ 341,354 ਡੀ, 365, 511, 34 ਆਈ. ਪੀ. ਸੀ. ਅਤੇ 185 ਐੱਮ. ਵੀ. ਐਕਟ ਤਹਿਤ ਦੋਸ਼-ਪੱਤਰ ਦਾਇਰ ਕੀਤਾ ਗਿਆ ਸੀ। ਪੁਲਸ ਵੱਲੋਂ ਦਾਇਰ ਕੀਤੇ ਗਏ 300 ਪੇਜਾਂ ਦੇ ਚਾਲਾਨ ਵਿਚ 35-40 ਗਵਾਹ ਬਣਾਏ ਗਏ ਹਨ। ਇਨ੍ਹਾਂ ਵਿਚ ਸ਼ਿਕਾਇਤਕਰਤਾ ਅਤੇ ਉਸ ਦੇ ਪਿਤਾ ਤੋਂ ਇਲਾਵਾ ਦੋਵਾਂ ਦੋਸ਼ੀਆਂ ਨੂੰ ਹਾਊਸਿੰਗ ਬੋਰਡ ਲਾਈਟ ਪੁਆਇੰਟ 'ਤੇ ਫੜਨ ਵਾਲੇ ਪੀ. ਸੀ. ਆਰ. ਕਰਮਚਾਰੀਆਂ ਨੂੰ ਵੀ ਗਵਾਹ ਬਣਾਇਆ ਗਿਆ ਹੈ।
ਉਥੇ ਹੀ ਪੁਲਸ ਨੇ ਕੇਸ ਵਿਚ ਦੋਸ਼ੀਆਂ ਦੀ ਸੈਕਟਰ-9 ਸਥਿਤ ਸ਼ਰਾਬ ਦੀ ਦੁਕਾਨ ਅਤੇ ਲੜਕੀ ਦਾ ਪਿੱਛਾ ਕਰਦੇ ਹੋਏ ਸੀ. ਸੀ. ਟੀ. ਵੀ. ਫੁਟੇਜ ਨੂੰ ਵੀ ਬਤੌਰ ਸਬੂਤ ਕੇਸ ਵਿਚ ਜੋੜਿਆ ਹੈ। ਪੁਲਸ ਨੇ ਚਲਾਨ ਵਿਚ ਮੁੱਖ ਗਵਾਹ ਸ਼ਿਕਾਇਤਕਰਤਾ ਅਤੇ ਉਸ ਦੇ ਪਿਤਾ ਨੂੰ ਬਣਾਇਆ ਹੈ।
ਆਦਿੱਤਿਆ ਪੰਚੋਲੀ ਨੇ ਕੰਗਨਾ ਖਿਲਾਫ ਦਰਜ ਕਰਵਾਇਆ ਮਾਣਹਾਨੀ ਦਾ ਮਾਮਲਾ
NEXT STORY