ਨਵੀਂ ਦਿੱਲੀ : ਦਿੱਲੀ ਪੁਲਸ ਦੀ ਕ੍ਰਾਈਮ ਬ੍ਰਾਂਚ ਨੇ ਭੜਕਾਊ ਭਾਸ਼ਣ ਦੇ ਮਾਮਲੇ ਵਿਚ ਜੇ.ਐੱਨ.ਯੂ. ਵਿਦਿਆਰਥੀ ਸ਼ਰਜੀਲ ਇਮਾਮ ਦੇ ਖਿਲਾਫ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਵਿਚ ਚਾਰਜਸ਼ੀਟ ਦਾਇਰ ਕਰ ਦਿੱਤੀ ਹੈ। ਸ਼ਰਜੀਲ ਇਮਾਮ ਨੇ ਦਿੱਲੀ ਦੇ ਜਾਮਿਆ ਤੇ ਅਲੀਗੜ੍ਹ ਵਿਚ ਭੜਕਾਊ ਭਾਸ਼ਣ ਦਿੱਤਾ ਸੀ। ਕ੍ਰਾਈਮ ਬ੍ਰਾਂਚ ਦੀ ਜਾਂਚ ਪਤਾ ਲੱਗਿਆ ਸੀ ਕਿ ਸ਼ਰਜੀਲ ਨੇ ਮਸਜਿਦਾਂ ਦੇ ਨੇੜੇ-ਨੇੜੇ ਭੜਕਾਊ ਪੋਸਟਰ ਵੰਡੇ ਸਨ। ਉਹ ਪੋਸਟਰ ਗ੍ਰਿਫਤਾਰੀ ਤੋਂ ਬਾਅਦ ਸ਼ਰਜੀਲ ਦੇ ਲੈਪਟਾਪ ਤੋਂ ਵੀ ਬਰਾਮਦ ਹੋਏ ਸਨ।
ਦਿੱਲੀ ਵਿਚ ਨਾਗਰਿਕਤਾ ਸੋਧ ਕਾਨੂੰਨ (ਸੀ.ਏ.ਏ.) ਦੇ ਖਿਲਾਫ ਪ੍ਰਦਰਸ਼ਨ ਦੌਰਾਨ ਹਿੰਸਾ ਭੜਕ ਉੱਠੀ ਸੀ, ਹਿੰਸਾ ਦੀ ਇਸ ਸਾਜ਼ਿਸ਼ ਵਿਚ ਜਵਾਹਰਲਾਲ ਨਹਿਰੂ ਯੂਨੀਵਰਸਿਟੀ ਦੇ ਵਿਦਿਆਰਥੀ ਸ਼ਰਜੀਲ ਇਮਾਮ ਨੂੰ ਵੀ ਦੋਸ਼ੀ ਬਣਾਇਆ ਗਿਆ ਹੈ। ਸ਼ਰਜੀਲ ਦੇ ਖਿਲਾਫ ਦਿੱਲੀ ਪੁਲਸ ਦੀ ਸਪੈਸ਼ਲ ਸੈਲ ਨੇ ਅਨਲਾਫੁੱਲ ਐਕਟੀਵਿਟੀ ਪ੍ਰਿਵੈਂਸ਼ਨ ਐਕਟ (ਯੂ.ਏ.ਪੀ.ਏ.) ਦੇ ਤਹਿਤ ਮਾਮਲਾ ਦਰਜ ਕੀਤਾ ਹੈ।
ਹੜ੍ਹ ਨਾਲ ਉੱਤਰੀ ਬਿਹਾਰ 'ਚ 10 ਲੱਖ ਲੋਕ ਪ੍ਰਭਾਵਿਤ
NEXT STORY