ਨਵੀਂ ਦਿੱਲੀ/ਰਾਜਸਥਾਨ— ਅੱਤਵਾਦੀਆਂ ਦੇ ਖਿਲਾਫ ਆਪਰੇਸ਼ਨ 'ਚ 9 ਗੋਲੀਆਂ ਲੱਗਣ ਦੇ ਬਾਵਜੂਦ ਵੀ ਮੌਤ ਨੂੰ ਮਾਤ ਦੇਣ ਵਾਲੇ ਸੀ.ਆਰ.ਪੀ.ਐੱਫ. ਦੇ ਕਮਾਂਡਿੰਗ ਅਫ਼ਸਰ ਚੇਤਨ ਕੁਮਾਰ ਚੀਤਾ ਦਾ ਸਰਵਉੱਚ ਵੀਰਤਾ ਪੁਰਸਕਾਰ ਅਸ਼ੋਕ ਚੱਕਰ ਲਈ ਭੇਜਿਆ ਹੈ। ਚੀਤਾ ਤੋਂ ਇਲਾਵਾ ਸ਼ਹੀਦ ਕਮਾਂਡੈਂਟ ਪ੍ਰਮੋਦ ਕੁਮਾਰ ਦੇ ਨਾਂ ਦੀ ਸਿਫਾਰਿਸ਼ ਵੀ ਗੈਲੇਂਟਰੀ ਐਵਾਰਡ ਲਈ ਕੀਤੀ ਗਈ ਹੈ।
14 ਫਰਵਰੀ ਨੂੰ ਬਾਂਦੀਪੁਰਾ 'ਚ ਅੱਤਵਾਦੀਆਂ ਨਾਲ ਮੁਕਾਬਲੇ 'ਚ ਚੀਤਾ ਜ਼ਖਮੀ ਹੋ ਗਏ ਸਨ। ਇਸ ਮੁਕਾਬਲੇ 'ਚ 3 ਜਵਾਨ ਸ਼ਹੀਦ ਹੋ ਗਏ ਸਨ। ਇਲਾਕੇ 'ਚ ਅੱਤਵਾਦੀਆਂ ਦੀ ਮੌਜੂਦਗੀ ਦੀ ਖਬਰ ਤੋਂ ਬਾਅਦ ਸੁਰੱਖਿਆ ਫੋਰਸਾਂ ਨੇ ਸਰਚ ਮੁਹਿੰਮ ਚਲਾਈ ਸੀ ਪਰ ਇਸ ਦੀ ਜਾਣਕਾਰੀ ਅੱਤਵਾਦੀਆਂ ਨੂੰ ਪਹਿਲਾਂ ਹੀ ਮਿਲ ਗਈ। ਚੇਤਨ ਆਪਰੇਸ਼ਨ ਦੀ ਅਗਵਾਈ ਕਰ ਰਹੇ ਸਨ। ਮੁਕਾਬਲੇ ਦੌਰਾਨ ਅੱਤਵਾਦੀਆਂ ਨੇ ਉਨ੍ਹਾਂ 'ਤੇ 30 ਗੋਲੀ ਦਾਗ਼ੀਆਂ, ਜਿਨ੍ਹਾਂ 'ਚੋਂ 9 ਗੋਲੀਆਂ ਉਨ੍ਹਾਂ ਨੂੰ ਲੱਗੀਆਂ। ਜ਼ਖਮੀ ਹਾਲਤ 'ਚ ਚੀਤਾ ਨੂੰ ਪਹਿਲਾਂ ਸ਼੍ਰੀਨਗਰ ਦੇ ਆਰਮੀ ਹਸਪਤਾਲ ਲਿਜਾਇਆ ਗਿਆ ਸੀ, ਜਿੱਥੇ ਉਨ੍ਹਾਂ ਦੀ ਬਲੀਡਿੰਗ ਰੋਕਣ ਲਈ ਦਵਾਈਆਂ ਦਿੱਤੀਆਂ ਗਈਆਂ। ਹਾਲਾਂਕਿ ਜ਼ਖਮ ਦੀ ਗੰਭੀਰਤਾ ਨੂੰ ਦੇਖਦੇ ਹੋਏ ਉਨ੍ਹਾਂ ਨੂੰ ਏਅਰ ਐਂਬੂਲੈਂਸ ਰਾਹੀਂ ਏਮਜ਼ ਲਿਜਾਇਆ ਗਿਆ। 2 ਮਹੀਨੇ ਦੇ ਇਲਾਜ ਤੋਂ ਬਾਅਦ ਉਨ੍ਹਾਂ ਦੀ ਸਥਿਤੀ ਠੀਕ ਹੋਈ ਅਤੇ ਅਪ੍ਰੈਲ 'ਚ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦਿੱਤੀ ਗਈ। ਹਸਪਤਾਲ ਤੋਂ ਘਰ ਆਉਣ 'ਤੇ ਚੀਤਾ ਨੇ ਇੱਛਾ ਜ਼ਾਹਰ ਕੀਤੀ ਸੀ ਕਿ ਉਹ ਹੁਣ ਵੀ ਦੁਸ਼ਮਣਾਂ ਨਾਲ ਲੋਹਾ ਲੈਣ ਲਈ ਕਸ਼ਮੀਰ ਜਾਣਾ ਚਾਹੁੰਦੇ ਹਨ।
ਅਸ਼ੋਕ ਚੱਕਰ ਭਾਰਤ ਦਾ ਸ਼ਾਂਤੀ ਦੇ ਸਮੇਂ ਦਾ ਸਭ ਤੋਂ ਉੱਚਾ ਵੀਰਤਾ ਦਾ ਤਮਗਾ ਹੈ। ਸ਼ਾਂਤੀ ਕਾਲ 'ਚ ਵੀਰਤਾ ਲਈ ਪ੍ਰਦਾਨ ਕੀਤਾ ਜਾਣ ਵਾਲਾ ਸਰਵਉੱਚ ਸਨਮਾਨ ਹੈ। ਇਹ ਸਨਮਾਨ ਫੌਜੀਆਂ ਅਤੇ ਗੈਰ-ਫੌਜੀਆਂ ਨੂੰ ਅਸਾਧਾਰਣ ਵੀਰਤਾ ਜਾਂ ਬਲੀਦਾਨ ਲਈ ਦਿੱਤਾ ਜਾਂਦਾ ਹੈ। ਅਸ਼ੋਕ ਚੱਕਰ ਮਰਨ ਤੋਂ ਬਾਅਦ ਵੀ ਦਿੱਤਾ ਜਾਂਦਾ ਹੈ।
ਭਾਰਤ ਆਈ ਆਸਟਰੇਲੀਆਈ ਵਿਦੇਸ਼ ਮੰਤਰੀ ਜੂਲੀ ਬਿਸ਼ਪ, ਸੁਸ਼ਮਾ ਸਵਰਾਜ ਨੇ ਕੀਤਾ ਸਵਾਗਤ
NEXT STORY