ਮਥੁਰਾ : ਮਥੁਰਾ ਦੇ ਜੈਪੁਰ-ਬਰੇਲੀ ਹਾਈਵੇਅ 'ਤੇ ਬੁੱਧਵਾਰ ਸਵੇਰੇ ਇੱਕ ਭਿਆਨਕ ਟੈਂਕਰ ਹਾਦਸਾ ਵਾਪਰ ਜਾਣ ਦੀ ਸੂਚਨਾ ਮਿਲੀ ਹੈ। ਰਾਇਆ ਤੋਂ ਰਾਸ਼ਟਰੀ ਰਾਜਮਾਰਗ ਵੱਲ ਜਾ ਰਿਹਾ ਕੈਮੀਕਲ ਟੈਂਕਰ ਪਿੰਡ ਮਨੋਹਰਪੁਰ ਨੇੜੇ ਕੰਟਰੋਲ ਗੁਆ ਬੈਠਾ ਅਤੇ ਅਚਾਨਕ ਪਲਟ ਗਿਆ। ਪਲਟਣ ਤੋਂ ਬਾਅਦ ਜ਼ੋਰਦਾਰ ਧਮਾਕਾ ਹੋਇਆ ਅਤੇ ਟੈਂਕਰ ਨੂੰ ਭਿਆਨਕ ਅੱਗ ਲੱਗ ਗਈ। ਧਮਾਕੇ ਦੀ ਆਵਾਜ਼ ਸੁਣ ਅਤੇ ਅੱਗ ਦੀਆਂ ਲਪਟਾਂ ਦੇਖ ਕੇ ਨੇੜਲੇ ਇਲਾਕਿਆਂ ਦੇ ਲੋਕ ਮੌਕੇ 'ਤੇ ਪਹੁੰਚ ਗਏ।
ਪੜ੍ਹੋ ਇਹ ਵੀ - Breaking: ਮੁੱਖ ਮੰਤਰੀ 'ਤੇ ਹਮਲਾ! ਸਟੇਜ 'ਤੇ ਚੜ੍ਹ ਮਾਰਿਆ ਥੱਪੜ, ਦਿੱਲੀ ਪੁਲਸ 'ਚ ਮਚੀ ਤਰਥੱਲੀ
ਉਕਤ ਲੋਕਾਂ ਨੇ ਇਸ ਹਾਦਸੇ ਦੀ ਸੂਚਨਾ ਫਾਇਰ ਬ੍ਰਿਗੇਡ ਨੂੰ ਦਿੱਤੀ, ਜਿਸ ਤੋਂ ਬਾਅਦ ਫਾਇਰ ਬ੍ਰਿਗੇਡ ਦੀਆਂ ਪੰਜ ਗੱਡੀਆਂ ਅਤੇ ਰਿਫਾਇਨਰੀ ਦੀਆਂ ਟੀਮਾਂ ਮੌਕੇ 'ਤੇ ਪਹੁੰਚ ਗਈਆਂ। ਅੱਗ ਇੰਨੀ ਭਿਆਨਕ ਸੀ ਕਿ ਟੈਂਕਰ ਦਾ ਇੱਕ ਟੈਂਕ ਫਟ ਗਿਆ। ਦੱਸ ਦੇਈਏ ਕਿ ਟੈਂਕਰ ਦੇ ਹਾਦਸੇ ਦੀ ਇਕ ਵੀਡੀਓ ਵੀ ਸਾਹਮਣੇ ਆਈ ਹੈ, ਜੋ ਸੋਸ਼ਲ ਮੀਡੀਆ 'ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਵਾਇਰਲ ਹੋ ਰਹੀ ਟੈਂਕਰ ਦੀ ਵੀਡੀਓ ਵਿਚ ਟਰੱਕ ਵਿੱਚੋਂ ਅੱਗ ਦੀਆਂ ਲਪਟਾਂ ਉੱਠਦੀਆਂ ਵੇਖੀਆਂ ਜਾ ਸਕਦੀਆਂ ਹਨ, ਜਿਸ ਨੂੰ ਫਾਇਰ ਬ੍ਰਿਗੇਡ ਦੀ ਟੀਮ ਬੁਝਾਉਣ ਦੀ ਪੂਰੀ ਕੋਸ਼ਿਸ਼ ਕਰ ਰਹੀ ਹੈ।
ਪੜ੍ਹੋ ਇਹ ਵੀ - ਸਕੂਲਾਂ ਨੂੰ ਬੰਬ ਨਾਲ ਉਡਾਉਣ ਦੀ ਧਮਕੀ! ਮਾਪਿਆਂ ਦੇ ਸੁੱਕੇ ਸਾਹ, ਵਿਦਿਆਰਥੀਆਂ ਨੂੰ ਲੈ ਦੌੜੇ ਘਰ
ਸੂਤਰਾਂ ਅਨੁਸਾਰ ਹਾਦਸੇ ਤੋਂ ਬਾਅਦ ਟੈਂਕਰ ਚਾਲਕ ਮੌਕੇ ਤੋਂ ਫ਼ਰਾਰ ਹੋ ਗਿਆ। ਰਸਾਇਣਾਂ ਨਾਲ ਭਰਿਆ ਇਹ ਟੈਂਕਰ ਰਾਇਆ ਤੋਂ ਰਾਸ਼ਟਰੀ ਰਾਜਮਾਰਗ ਵੱਲ ਜਾ ਰਿਹਾ ਸੀ।ਇਸ ਹਾਦਸੇ ਦੌਰਾਨ ਅੱਗ 'ਤੇ ਕਾਬੂ ਪਾਉਣ ਦੀ ਕੋਸ਼ਿਸ਼ ਕਰਦੇ ਹੋਏ ਮੰਟ ਐਫਐਸਓ ਕਿਸ਼ਨ ਸਿੰਘ ਅਤੇ ਫਾਇਰਮੈਨ ਸ਼ਾਕਿਰ ਸੜ ਗਏ। ਹਾਦਸੇ ਤੋਂ ਬਾਅਦ ਸੜਕ 'ਤੇ ਵਾਹਨਾਂ ਦੀ ਆਵਾਜਾਈ 'ਤੇ ਪੂਰੀ ਤਰ੍ਹਾਂ ਪਾਬੰਦੀ ਹੈ। ਟਰੱਕ ਪਲਟਣ ਤੋਂ ਬਾਅਦ, ਸੜਕ 'ਤੇ ਰਸਾਇਣ ਡੁੱਲਣੇ ਸ਼ੁਰੂ ਹੋ ਗਏ, ਜੋ ਲੋਕਾਂ ਲਈ ਖ਼ਤਰਾ ਪੈਦਾ ਕਰ ਸਕਦੇ ਹਨ। ਸਥਿਤੀ ਨੂੰ ਕਾਬੂ ਕਰਨ ਲਈ ਮੌਕੇ 'ਤੇ ਪੁਲਸ ਫੋਰਸ ਵੀ ਤਾਇਨਾਤ ਕੀਤੀ ਗਈ ਹੈ।
ਪੜ੍ਹੋ ਇਹ ਵੀ - Dream11 ਹੋਵੇਗਾ ਬੈਨ! ਆਨਲਾਈਨ ਗੇਮਿੰਗ ਦੀ ਦੁਨੀਆ 'ਚ ਹੋਵੇਗਾ ਵੱਡਾ ਬਦਲਾਅ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਨਾਮੀ ਖੂਬਸੂਰਤ ਅਦਾਕਾਰਾ ਹੋਵੇਗੀ BJP 'ਚ ਸ਼ਾਮਲ, ਰਾਜਨੀਤੀ ਹਲਚਲ ਹੋਈ ਤੇਜ਼
NEXT STORY