ਚੇਨਈ- ਤਾਮਿਲਨਾਡੂ 'ਚ ਡਾਕਟਰਾਂ ਦੇ ਵੱਖ-ਵੱਖ ਸੰਗਠਨਾਂ ਵੱਲੋਂ ਲੋੜੀਂਦੀ ਸੁਰੱਖਿਆ ਦੀ ਮੰਗ ਨੂੰ ਲੈ ਕੇ ਹੜਤਾਲ 'ਤੇ ਜਾਣ ਕਾਰਨ ਸੂਬੇ ਦੇ ਵੱਖ-ਵੱਖ ਸਰਕਾਰੀ ਹਸਪਤਾਲਾਂ 'ਚ ਸਿਹਤ ਸਹੂਲਤਾਂ ਪ੍ਰਭਾਵਿਤ ਹੋਈਆਂ ਹਨ। ਜ਼ਿਕਰਯੋਗ ਹੈ ਕਿ ਸ਼ਹਿਰ ਦੇ ਕਲੈਗਨਾਰ ਸ਼ਤਾਬਦੀ ਮਲਟੀ-ਸਪੈਸ਼ਲਿਟੀ ਹਸਪਤਾਲ 'ਚ ਆਪਣੀ ਮਾਂ ਦੇ ਕੈਂਸਰ ਦਾ ਇਲਾਜ ਕਰਵਾ ਰਹੇ ਇਕ ਵਿਅਕਤੀ ਨੇ ਸੀਨੀਅਰ ਓਨਕੋਲੋਜਿਸਟ ਡਾਕਟਰ ਬਾਲਾਜੀ ਜਗਨਾਥਨ 'ਤੇ ਚਾਕੂ ਨਾਲ ਹਮਲਾ ਕਰ ਦਿੱਤਾ ਸੀ। ਉਸ ਨੇ ਡਾਕਟਰ 'ਤੇ ਹਮਲਾ ਕਰਦੇ ਹੋਏ ਉਸ 'ਤੇ ਗਲਤ ਇਲਾਜ ਦਾ ਦੋਸ਼ ਲਗਾਇਆ ਸੀ ਕਿਉਂਕਿ ਉਸ ਦੀ ਮਾਂ ਦੀ ਹਾਲਤ ਵਿਗੜ ਗਈ ਸੀ ਅਤੇ ਕੈਂਸਰ ਉਸ ਦੇ ਫੇਫੜਿਆਂ ਵਿਚ ਫੈਲ ਗਿਆ ਸੀ।
ਤਾਮਿਲਨਾਡੂ ਗੌਰਮਿੰਟ ਡਾਕਟਰਜ਼ ਐਸੋਸੀਏਸ਼ਨ (ਟੀ. ਐਨ. ਜੀ. ਡੀ. ਏ) ਅਤੇ ਫੈਡਰੇਸ਼ਨ ਆਫ਼ ਗੌਰਮਿੰਟ ਡਾਕਟਰਜ਼ ਐਸੋਸੀਏਸ਼ਨ (ਐਫ. ਜੀ. ਡੀ. ਏ) ਨਾਲ ਜੁੜੇ ਡਾਕਟਰਾਂ ਨੇ ਇਸ ਘਟਨਾ ਦੀ ਨਿੰਦਾ ਕੀਤੀ ਅਤੇ ਪ੍ਰਤੀਕਾਤਮਕ ਰੋਸ ਵਜੋਂ ਓ.ਪੀ. ਸੇਵਾਵਾਂ ਦਾ ਬਾਈਕਾਟ ਕਰਕੇ ਹੜਤਾਲ 'ਚ ਹਿੱਸਾ ਲਿਆ। ਉਨ੍ਹਾਂ ਕਿਹਾ ਕਿ ਉਨ੍ਹਾਂ ਦਾ ਅੰਦੋਲਨ ਉਦੋਂ ਤੱਕ ਜਾਰੀ ਰਹੇਗਾ ਜਦੋਂ ਤੱਕ ਸਰਕਾਰ ਉਨ੍ਹਾਂ ਦੀਆਂ ਮੰਗਾਂ ਜਿਵੇਂ ਕਿ ਹਸਪਤਾਲ ਸੁਰੱਖਿਆ ਸਬੰਧੀ ਕਾਨੂੰਨ ਬਣਾਉਣ, ਸਰਕਾਰੀ ਹਸਪਤਾਲਾਂ 'ਚ ਆਈ. ਸੀ. ਯੂ ਅਤੇ ਕੈਜ਼ੂਅਲਟੀ ਵਾਰਡਾਂ 'ਚ ਪੁਲੀਸ ਮੁਲਾਜ਼ਮਾਂ ਦੀ ਤਾਇਨਾਤੀ ਅਤੇ ਉਨ੍ਹਾਂ ਦੀ ਸੁਰੱਖਿਆ ਲਈ ਪੁਖਤਾ ਸੁਰੱਖਿਆ ਪ੍ਰਬੰਧ ਕਰਨ ਵਰਗੀਆਂ ਮੰਗਾਂ ਨੂੰ ਪੂਰਾ ਨਹੀਂ ਕਰਦੀ।
ਅਗਲੇ 5 ਦਿਨਾਂ 'ਚ ਪਵੇਗਾ ਭਾਰੀ ਮੀਂਹ, ਮੌਸਮ ਵਿਭਾਗ ਦਾ ALERT
NEXT STORY