ਨੈਸ਼ਨਲ ਡੈਸਕ- ਛੱਤੀਸਗੜ੍ਹ ਦੇ ਸੁਕਮਾ ਜ਼ਿਲ੍ਹੇ ਵਿਚ ਪ੍ਰੈੱਸ਼ਰ ਬੰਬ ਦੀ ਲਪੇਟ ਵਿਚ ਆ ਕੇ ਕੋਂਟਾ ਖੇਤਰ ਦੇ ਵਧੀਕ ਪੁਲਸ ਸੁਪਰਡੈਂਟ (ASP) ਆਕਾਸ਼ ਰਾਵ ਗਿਰੀਪੁੰਜੇ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਅਤੇ ਇਲਾਜ ਦੌਰਾਨ ਉਨ੍ਹਾਂ ਦੀ ਜਾਨ ਚੱਲੀ ਗਈ। ਇਸ ਘਟਨਾ ਵਿਚ ਹੋਰ ਪੁਲਸ ਅਧਿਕਾਰੀ ਅਤੇ ਜਵਾਨ ਵੀ ਜ਼ਖਮੀ ਹੋਏ ਹਨ। ਪੁਲਸ ਅਧਿਕਾਰੀਆਂ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਜ਼ਿਲ੍ਹੇ ਦੇ ਕੋਂਟਾ ਖੇਤਰ ਅਧੀਨ ਕੋਂਟਾ-ਏਰਾਬੋਰਾ ਸੜਕ 'ਤੇ ਡੋਂਡਰਾ ਪਿੰਡ ਨੇੜੇ ਪ੍ਰੈੱਸ਼ਰ ਬੰਬ ਦੀ ਲਪੇਟ ਵਿਚ ਆ ਕੇ ASP ਗਿਰੀਪੁੰਜੇ ਗੰਭੀਰ ਜ਼ਖਮੀ ਹੋ ਗਏ।
ਉਨ੍ਹਾਂ ਨੇ ਦੱਸਿਆ ਕਿ ਗਿਰੀਪੁੰਜੇ ਨੂੰ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਉਨ੍ਹਾਂ ਦੀ ਮੌਤ ਹੋ ਗਈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਨਕਸਲੀਆਂ ਵਲੋਂ ਨਕਸਲ ਪ੍ਰਭਾਵਿਤ ਖੇਤਰਾਂ ਵਿਚ 10 ਜੂਨ ਨੂੰ ਬੰਦ ਆਯੋਜਿਤ ਕੀਤੇ ਜਾਣ ਦੇ ਐਲਾਨ ਨੂੰ ਵੇਖਦੇ ਹੋਏ ਕੋਂਟਾ ਖੇਤਰ ਦੇ ASP ਗਿਰੀਪੁੰਜੇ ਅਤੇ ਹੋਰ ਪੁਲਸ ਅਧਿਕਾਰੀ ਅਤੇ ਜਵਾਨ ਪੈਦਲ ਗਸ਼ਤ 'ਤੇ ਨਿਕਲੇ ਸਨ। ਉਨ੍ਹਾਂ ਨੇ ਦੱਸਿਆ ਕਿ ਜਦੋਂ ਉਹ ਕੋਂਟਾ-ਏਰਾਬੋਰਾ ਸੜਕ 'ਤੇ ਡੋਂਡਰਾ ਪਿੰਡ ਨੇੜੇ ਪਹੁੰਚੇ ਤਾਂ ਉਹ ਪ੍ਰੈ੍ੱਸ਼ਰ ਬੰਬ ਧਮਾਕੇ ਦੀ ਲਪੇਟ ਵਿਚ ਆ ਗਏ।
ਇਸ ਘਟਨਾ ਵਿਚ ਗਿਰੀਪੁੰਜੇ, ਹੋਰ ਅਧਿਕਾਰੀ ਅਤੇ ਜਵਾਨ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਦੱਸਿਆ ਕਿ ਸਾਰੇ ਜ਼ਖਮੀਆਂ ਨੂੰ ਕੋਂਟਾ ਹਸਪਤਾਲ ਲਿਜਾਇਆ ਗਿਆ, ਜਿੱਥੇ ਇਲਾਜ ਦੌਰਾਨ ਵਧੀਕ ਪੁਲਸ ਸੁਪਰਡੈਂਟ ਗਿਰੀਪੁੰਜੇ ਦੀ ਮੌਤ ਹੋ ਗਈ। ਹੋਰ ਜ਼ਖਮੀ ਖ਼ਤਰੇ ਤੋਂ ਬਾਹਰ ਹਨ। ਉਨ੍ਹਾਂ ਕਿਹਾ ਕਿ ਇਲਾਕੇ ਵਿਚ ਨਕਸਲੀਆਂ ਵਿਰੁੱਧ ਕਾਰਵਾਈ ਜਾਰੀ ਹੈ।
''ਉਹ ਗਾਂ ਹੋਰ ਰੰਗ ਦੀ ਸੀ....!'' ਕਲੇਮ ਦੇਣ ਸਮੇਂ Insurance ਕੰਪਨੀ ਦੇ ਬਿਆਨ ਨੇ ਹਰ ਕਿਸੇ ਨੂੰ ਕੀਤਾ ਹੈਰਾਨ
NEXT STORY