ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਏਟਾ ਜ਼ਿਲ੍ਹੇ ਤੋਂ ਇਕ ਬੇਹੱਦ ਦਰਦਨਾਕ ਖ਼ਬਰ ਸਾਹਮਣੇ ਆ ਰਹੀ ਹੈ, ਜਿੱਥੇ ਵੀਰਵਾਰ ਸਵੇਰੇ ਇੱਕ ਟਰੱਕ ਅਤੇ ਡੰਪਰ ਵਿਚਕਾਰ ਟੱਕਰ ਤੋਂ ਬਾਅਦ ਅੱਗ ਲੱਗਣ ਨਾਲ ਇੱਕ ਵਿਅਕਤੀ ਦੀ ਝੁਲਸ ਜਾਣ ਕਾਰਨ ਦਰਦਨਾਕ ਮੌਤ ਹੋ ਗਈ।
ਜਾਣਕਾਰੀ ਦਿੰਦੇ ਹੋਏ ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਇਹ ਹਾਦਸਾ ਕੋਤਵਾਲੀ ਦਿਹਾਤ ਖੇਤਰ ਵਿੱਚ ਈਸ਼ਾਨ ਨਦੀ ਦੇ ਪੁਲ 'ਤੇ ਵਾਪਰਿਆ ਅਤੇ ਟਰੱਕ ਵਿੱਚ ਸਵਾਰ ਖਲਾਸੀ (ਹੈਲਪਰ) ਅੱਗ ਲੱਗਣ ਕਾਰਨ ਝੁਲਸ ਕੇ ਮਰ ਗਿਆ। ਇੰਚਾਰਜ ਕੋਤਵਾਲੀ (ਸ਼ਹਿਰ) ਇੰਸਪੈਕਟਰ ਅਮਿਤ ਕੁਮਾਰ ਸਿੰਘ ਨੇ ਦੱਸਿਆ ਕਿ ਸਵੇਰੇ ਚਾਰ ਵਜੇ ਓਵਰਟੇਕ ਕਰਨ ਦੀ ਦੌੜ ਵਿੱਚ ਇੱਕ ਡੰਪਰ ਅਤੇ ਟਰੱਕ ਵਿਚਕਾਰ ਟੱਕਰ ਹੋ ਗਈ ਅਤੇ ਦੋਵਾਂ ਵਾਹਨਾਂ ਨੂੰ ਅੱਗ ਲੱਗ ਗਈ।
ਇਹ ਵੀ ਪੜ੍ਹੋ- ਪੰਜਾਬੀਆਂ ਦੀ ਪਹਿਲੀ ਪਸੰਦ ਬਣੇ ਇਸ ਦੇਸ਼ ਨੇ ਦਿੱਤਾ ਵੱਡਾ ਝਟਕਾ ; ਹੁਣ 5 ਨਹੀਂ, 10 ਸਾਲ...
ਉਨ੍ਹਾਂ ਕਿਹਾ ਕਿ ਹਾਦਸੇ ਤੋਂ ਤੁਰੰਤ ਬਾਅਦ ਦੋਵਾਂ ਵਾਹਨਾਂ ਦੇ ਡਰਾਈਵਰਾਂ ਨੇ ਛਾਲ ਮਾਰ ਕੇ ਆਪਣੀ ਜਾਨ ਬਚਾਈ, ਪਰ ਇੱਕ ਟਰੱਕ ਦਾ ਖਲਾਸੀ 'ਕੈਬਿਨ' ਵਿੱਚ ਫਸਿਆ ਰਿਹਾ ਤੇ ਭਿਆਨਕ ਅੱਗ 'ਚ ਝੁਲਸ ਜਾਣ ਮਗਰੋਂ ਉਸ ਦੀ ਦਰਦਨਾਕ ਮੌਤ ਹੋ ਗਈ। ਸਿੰਘ ਨੇ ਦੱਸਿਆ ਕਿ ਮ੍ਰਿਤਕ ਦੀ ਪਛਾਣ ਰਾਜਵੀਰ ਸਿੰਘ (35) ਵਜੋਂ ਹੋਈ ਹੈ, ਜੋ ਕਿ ਧੌਲਪੁਰ ਦਾ ਰਹਿਣ ਵਾਲਾ ਸੀ। ਅਧਿਕਾਰੀ ਨੇ ਕਿਹਾ ਕਿ ਫਾਇਰ ਬ੍ਰਿਗੇਡ ਨੇ ਲਗਭਗ ਇੱਕ ਘੰਟੇ ਵਿੱਚ ਅੱਗ 'ਤੇ ਕਾਬੂ ਪਾ ਲਿਆ ਅਤੇ ਇਸ ਹਾਦਸੇ ਕਾਰਨ ਸੜਕ 'ਤੇ ਭਾਰੀ ਟ੍ਰੈਫਿਕ ਜਾਮ ਹੋ ਗਿਆ, ਜਿਸ ਨੂੰ ਬਾਅਦ 'ਚ ਖਾਲੀ ਕਰਵਾਇਆ ਗਿਆ।
ਇਹ ਵੀ ਪੜ੍ਹੋ- ਵੱਡੀ ਖ਼ਬਰ ; ਸਸਤੀ ਹੋਵੇਗੀ ਬਿਜਲੀ, ਬਿੱਲਾਂ 'ਚ ਹੋਵੇਗੀ 26 ਫ਼ੀਸਦੀ ਤੱਕ ਦੀ ਕਟੌਤੀ, CM ਨੇ ਖ਼ੁਦ ਕੀਤਾ ਐਲਾਨ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਦੋ ਪਹੀਆ ਵਾਹਨ ਚਲਾਉਣ ਵਾਲਿਆਂ ਨੂੰ ਮਿਲੀ ਰਾਹਤ, ਨਹੀਂ ਲੱਗੇਗਾ ਕੋਈ ਟੋਲ ਟੈਕਸ
NEXT STORY