ਦੰਤੇਵਾੜਾ- ਛੱਤੀਸਗੜ੍ਹ ਦੇ ਨਕਸਲ ਪ੍ਰਭਾਵਿਤ ਦੰਤੇਵਾੜਾ ਜ਼ਿਲ੍ਹੇ 'ਚ ਇਨਾਮੀ ਨਕਸਲੀ ਜੋੜੇ ਨੇ ਆਤਮ-ਸਮਰਪਣ ਕਰ ਦਿੱਤਾ। ਪੁਲਸ ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਨੇ ਦੱਸਿਆ ਕਿ ਮਲਾਂਗੇਰ ਖੇਤਰੀ ਕਮੇਟੀ ਦੇ ਮੈਂਬਰ ਭੀਮਾ ਉਰਫ਼ ਪਵਨ ਮਾੜਵੀ (28) ਅਤੇ ਉਸ ਦੀ ਪਤਨੀ ਪਲਾਟੂਨ ਨੰਬਰ-31 ਦੀ ਮੈਂਬਰ ਵਿਮਲਾ ਮੜਕਾਮ (25) ਨੇ ਸੁਰੱਖਿਆ ਬਲਾਂ ਦੇ ਸਾਹਮਣੇ ਆਤਮਸਮਰਪਣ ਕਰ ਦਿੱਤਾ। ਉਨ੍ਹਾਂ ਨੇ ਦੱਸਿਆ ਕਿ ਨਕਸਲੀ ਜੋੜ ਨੇ 'ਘਰ ਵਾਪਸ ਆਓ' ਮੁਹਿੰਮ ਤੋਂ ਪ੍ਰਭਾਵਿਤ ਹੋ ਕੇ ਅਤੇ ਨਕਸਲੀ ਨੇਤਾਵਾਂ ਦੇ ਵਿਵਹਾਰ ਤੋਂ ਤੰਗ ਆ ਕੇ ਨਕਸਲਵਾਦ ਛੱਡਣ ਦਾ ਫ਼ੈਸਲਾ ਕੀਤਾ।
ਉਨ੍ਹਾਂ ਨੇ ਦੱਸਿਆ ਕਿ ਆਤਮਸਮਰਪਣ ਨਕਸਲੀਆਂ ਖਿਲਾਫ਼ ਪੁਲਸ ਟੀਮ 'ਤੇ ਹਮਲਾ ਅਤੇ ਬਾਰੂਦੀ ਸੁਰੰਗ ਵਿਚ ਧਮਾਕੇ ਕਰਨ ਵਰਗੀਆਂ ਘਟਨਾਵਾਂ ਵਿਚ ਸ਼ਾਮਲ ਹੋਣ ਦਾ ਦੋਸ਼ ਹੈ। ਅਧਿਕਾਰੀਆਂ ਨੇ ਦੱਸਿਆ ਕਿ ਨਕਸਲੀ ਜੋੜੇ ਨੂੰ ਮੁੜ ਵਸੇਬਾ ਨੀਤੀ ਤਹਿਤ 25-25 ਹਜ਼ਾਰ ਰੁਪਏ ਦੀ ਸਹਾਇਤਾ ਰਾਸ਼ੀ ਪ੍ਰਦਾਨ ਕੀਤੀ ਗਈ ਹੈ। ਨਾਲ ਹੀ ਉਨ੍ਹਾਂ ਨੂੰ ਛੱਤੀਸਗੜ੍ਹ ਸ਼ਾਸਨ ਵਲੋਂ ਹੋਰ ਸਹੂਲਤਾਂ ਮੁਹੱਈਆ ਕਰਵਾਈਆਂ ਜਾਣਗੀਆਂ। ਉਨ੍ਹਾਂ ਨੇ ਦੱਸਿਆ ਕਿ 'ਘਰ ਵਾਪਸ ਆਓ' ਮੁਹਿੰਮ ਤਹਿਤ ਹੁਣ ਤੱਕ 193 ਇਨਾਮੀ ਸਮੇਤ ਕੁੱਲ 861 ਮਾਓਵਾਦੀਆਂ ਨੇ ਆਤਮਸਮਰਪਣ ਕੀਤਾ ਹੈ।
ਹਿਮਾਚਲ ਪ੍ਰਦੇਸ਼ 'ਚ ਮੀਂਹ ਕਾਰਨ 140 ਤੋਂ ਵੱਧ ਸੜਕਾਂ ਬੰਦ, ਕਈ ਸੂਬਿਆਂ 'ਚ 'ਯੈਲੋ' ਅਲਰਟ ਜਾਰੀ
NEXT STORY