ਬੀਜਾਪੁਰ- ਛੱਤੀਸਗੜ੍ਹ ਦੇ ਬੀਜਾਪੁਰ ਜ਼ਿਲ੍ਹੇ 'ਚ ਪੁਲਸ ਨੇ ਖੋਜ ਦੌਰਾਨ ਵੱਖ-ਵੱਖ ਥਾਂਵਾਂ ਤੋਂ 5 ਨਕਸਲੀਆਂ ਨੂੰ ਗ੍ਰਿਫ਼ਤਾਰ ਕਰ ਲਿਆ, ਜਿਸ 'ਚ ਇਕ ਮਹਿਲਾ ਨਕਸਲੀ ਵੀ ਸ਼ਾਮਲ ਹੈ। ਪੁਲਸ ਸੁਪਰਡੈਂਟ ਕਮਲੋਚਨ ਕਸ਼ਯਪ ਨੇ ਮੰਗਲਵਾਰ ਨੂੰ ਦੱਸਿਆ ਕਿ ਜ਼ਿਲ੍ਹੇ 'ਚ ਚਲਾਏ ਜਾ ਰਹੇ ਨਕਸਲੀ ਖਾਤਮਾ ਪ੍ਰੋਗਰਾਮ ਦੇ ਅਧੀਨ ਸੋਮਵਾਰ ਸ਼ਾਮ ਕੁਟਰੂ ਤੋਂ ਜ਼ਿਲ੍ਹਾ ਪੁਲਸ ਫ਼ੋਰਸ ਦੇ ਜਵਾਨ ਨਕਸਲ ਵਿਰੋਧੀ ਮੁਹਿੰਮ 'ਚ ਪਿੰਡ ਟੰਗੋਲੀ, ਚਿੰਗੇਰ, ਤਾੜਮੇਰ ਵੱਲ ਰਵਾਨਾ ਹੋਏ ਸਨ। ਇਸੇ ਦੌਰਾਨ ਜਵਾਨਾਂ ਨੇ ਪਿੰਡ ਚਿੰਗੇਰ ਨਾਲਾ ਦਰਮਿਆਨ ਨਕਸਲੀ ਬਦਰੂ ਮਿੱਚਾ ਨੂੰ ਘੇਰਾਬੰਦੀ ਕਰ ਕੇ ਫੜਿਆ।
ਫੜੇ ਗਏ ਨਕਸਲੀ 'ਤੇ 4 ਸਹਾਇਕ ਕਾਂਸਟੇਬਲਾਂ ਦੇ ਕਤਲ 'ਚ ਸ਼ਾਮਲ ਹੋਣ ਦਾ ਦੋਸ਼ ਹੈ। ਉਨ੍ਹਾਂ ਦੱਸਿਆ ਕਿ ਜ਼ਿਲ੍ਹੇ ਦੇ ਥਾਣਾ ਨੇਲਸਨਾਰ 'ਚ ਮੁਖਬਿਰੀ ਦੀ ਸੂਚਨਾ 'ਤੇ ਪੁਲਸ ਦਲ ਵਲੋਂ ਏਰੀਆ ਡੋਮੀਨੇਸ਼ਨ ਦੌਰਾਨ ਇਕ ਮਹਿਲਾ ਨਕਸਲੀ ਸਮੇਤ 4 ਨਕਸਲੀਆਂ ਨੂੰ ਆਈ.ਈ.ਡੀ. ਅਤੇ ਵਿਸਫ਼ੋਟਕ ਸਮੱਗਰੀ ਨਾਲ ਐੱਨ.-ਐੱਚ. 63 ਕੋਲ ਘੇਰਾਬੰਦੀ ਕਰ ਕੇ ਫੜਿਆ ਗਿਆ। ਫੜੇ ਗਏ ਨਕਸਲੀਆਂ 'ਚ ਮੋਟੂਰਾਮ ਅਟਾਮੀ, ਸ਼ੰਕਰ ਇਸਤਾਮੀ, ਆਇਤੁਰਾਮ ਕੋਵਾਸੀ ਅਤੇ ਤੁਲਸੀ ਪੋਯਾਮੀ ਸ਼ਾਮਲ ਹਨ।
ਰਾਜ ਸਭਾ ’ਚ ਉਠੀ ਅਯੁੱਧਿਆ ਅਤੇ ਅੰਮ੍ਰਿਤਸਰ ਵਿਚਾਲੇ ਰੇਲਗੱਡੀ ਚਲਾਉਣ ਦੀ ਮੰਗ
NEXT STORY