ਨਵੀਂ ਦਿੱਲੀ (ਵਾਰਤਾ)— ਭਾਰਤੀ ਜਨਤਾ ਪਾਰਟੀ ਦੇ ਆਗੂ ਸ਼ਵੇਤ ਮਲਿਕ ਨੇ ਮੰਗਲਵਾਰ ਯਾਨੀ ਕਿ ਅੱਜ ਰਾਜ ਸਭਾ ’ਚ ਧਾਰਮਿਕ ਨਗਰੀ ਅਯੁੱਧਿਆ ਅਤੇ ਅੰਮ੍ਰਿਤਸਰ ਵਿਚਾਲੇ ਰੇਲਗੱਡੀ ਚਲਾਉਣ ਦੀ ਮੰਗ ਕੀਤੀ। ਉਨ੍ਹਾਂ ਨੇ ਕਿਹਾ ਕਿ ਇਨ੍ਹਾਂ ਦੋਹਾਂ ਧਾਰਮਿਕ ਸਥਾਨਾਂ ਵਿਚਾਲੇ ਰੇਲਗੱਡੀ ਚਲਾਉਣ ਦੀ ਮੰਗ ਇਸ ਲਈ ਕੀਤੀ, ਤਾਂ ਕਿ ਲੋਕ ਆਸਾਨੀ ਨਾਲ ਇਨ੍ਹਾਂ ਦੋਹਾਂ ਸਥਾਨਾਂ ’ਤੇ ਜਾ ਸਕਣ ਅਤੇ ਨਤਮਸਤਕ ਹੋ ਸਕਣ।
ਮਲਿਕ ਨੇ ਸਿਫ਼ਰ ਕਾਲ ਦੌਰਾਨ ਕਿਹਾ ਕਿ ਅਯੁੱਧਿਆ ਵਿਚ ਰਾਮ ਮੰਦਰ ਦਾ ਨਿਰਮਾਣ ਕੰਮ ਚੱਲ ਰਿਹਾ ਹੈ। ਉੱਥੇ ਹੀ ਅੰਮ੍ਰਿਤਸਰ ਗੁਰੂ ਨਗਰੀ ਹੈ, ਜਿੱਥੇ ਸ੍ਰੀ ਹਰਿਮੰਦਰ ਸਾਹਿਬ, ਦੁਰਗਿਆਨਾ ਮੰਦਰ ਅਤੇ ਜਲਿਆਂਵਾਲਾ ਬਾਗ ਵਰਗੇ ਪ੍ਰਸਿੱਧ ਸਥਾਨ ਹਨ। ਸ਼ਵੇਤ ਮਲਿਕ ਨੇ ਅੱਗੇ ਕਿਹਾ ਕਿ ਇੱਥੇ ਰੋਜ਼ਾਨਾ ਕਰੀਬ 3 ਲੱਖ ਲੋਕ ਦਰਸ਼ਨਾਂ ਲਈ ਆਉਂਦੇ ਹਨ।
ਦੱਸਣਯੋਗ ਹੈ ਕਿ ਸੁਪਰੀਮ ਕੋਰਟ ਦੇ ਫ਼ੈਸਲੇ ਤੋਂ ਬਾਅਦ ਅਯੁੱਧਿਆ ’ਚ ਰਾਮ ਮੰਦਰ ਬਣਨ ਦਾ ਰਾਹ ਸਾਫ਼ ਹੋਇਆ। ਰਾਮ ਮੰਦਰ ਦਾ ਨਿਰਮਾਣ ਹੋਵੇ, ਇਸ ਲਈ ਲੱਖਾਂ ਰਾਮ ਭਗਤਾਂ ਦੀ ਦਿਲੀ ਤਮੰਨਾ ਪੂਰੀ ਹੋ ਜਾ ਰਹੀ ਹੈ। ਲੋਕਾਂ ਵਲੋਂ ਰਾਮ ਮੰਦਰ ਦੇ ਨਿਰਮਾਣ ਲਈ ਦਿਲ ਖੋਲ੍ਹ ਕੇ ਦਾਨ ਵੀ ਦਿੱਤਾ ਜਾ ਰਿਹਾ ਹੈ। ਜੇਕਰ ਗੱਲ ਗੁਰੂ ਨਗਰੀ ਅੰਮ੍ਰਿਤਸਰ ਦੀ ਕੀਤੀ ਜਾਵੇ ਤਾਂ ਇੱਥੇ ਸਥਿਤ ਸ੍ਰੀ ਹਰਿਮੰਦਰ ਸਾਹਿਬ ’ਚ ਦੇਸ਼ ਹੀ ਨਹੀਂ ਵਿਦੇਸ਼ ਤੋਂ ਵੀ ਸੰਗਤ ਨਤਮਸਤਕ ਹੋਣ ਜਾਂਦੀ ਹੈ। ਰੇਲਗੱਡੀ ਚਲਾਉਣ ਨਾਲ ਦੋਹਾਂ ਸਥਾਨਾਂ ’ਤੇ ਲੋਕ ਆਸਾਨੀ ਨਾਲ ਆ-ਜਾ ਸਕਣਗੇ, ਜਿਸ ਕਰ ਕੇ ਰਾਜ ਸਭਾ ’ਚ ਰੇਲਗੱਡੀ ਚਲਾਉਣ ਦੀ ਮੰਗ ਚੁੱਕੀ ਗਈ ਹੈ।
ਲੋਕ ਸਭਾ ’ਚ ਭਗਤ ਸਿੰਘ ਤੇ ਸਾਥੀਆਂ ਨੂੰ ਕੁਝ ਸਮਾਂ ‘ਮੌਨ’ ਰਹਿ ਕੇ ਦਿੱਤੀ ਗਈ ਸ਼ਰਧਾਂਜਲੀ
NEXT STORY