ਰਾਏਪੁਰ- ਛੱਤੀਸਗੜ੍ਹ੍ ਦੇ ਨਕਸਲ ਪ੍ਰਭਾਵਿਤ ਦੰਤੇਵਾੜਾ ਜ਼ਿਲ੍ਹੇ 'ਚ ਸੁਰੱਖਿਆ ਦਸਤਿਆਂ ਨੇ ਮੁਕਾਬਲੇ 'ਚ 8 ਲੱਖ ਰੁਪਏ ਦੇ ਇਨਾਮੀ ਨਕਸਲੀ ਨੂੰ ਮਾਰ ਸੁੱਟਿਆ ਹੈ। ਪੁਲਸ ਅਧਿਕਾਰੀ ਨੇ ਇਸ ਦੀ ਜਾਣਕਾਰੀ ਦਿੱਤੀ। ਦੰਤੇਵਾੜਾ ਜ਼ਿਲ੍ਹੇ ਦੇ ਪੁਲਸ ਸੁਪਰਡੈਂਟ ਅਭਿਸ਼ੇਕ ਪੱਲਵ ਨੇ ਮੰਗਲਵਾਰ ਨੂੰ ਦੱਸਿਆ ਕਿ ਜ਼ਿਲ੍ਹੇ ਦੇ ਹੁਰੇਪਾਲ ਅਤੇ ਬੇਚਾਪਾਲ ਪਿੰਡ ਦੇ ਜੰਗਲ ਦੇ ਮੱਧ ਡੀ.ਆਰ.ਜੀ. ਅਤੇ ਐੱਸ.ਟੀ.ਐੱਫ. ਦੇ ਸਾਂਝੇ ਦਲ ਨੇ ਮੁਕਾਬਲੇ 'ਚ ਇਕ ਨਕਸਲੀ ਨੂੰ ਮਾਰ ਸੁੱਟਿਆ ਹੈ। ਪੱਲਵ ਨੇ ਦੱਸਿਆ ਕਿ ਜ਼ਿਲ੍ਹੇ 'ਚ ਨਕਸਲ ਵਿਰੋਧੀ ਮੁਹਿੰਮ 'ਚ ਸੁਰੱਖਿਆ ਦਸਤਿਆਂ ਨੂੰ ਗਸ਼ਤ 'ਤੇ ਰਵਾਨਾ ਕੀਤਾ ਗਿਆ ਸੀ। ਦਲ ਜਦੋਂ ਹੁਰੇਪਾਲ ਅਤੇ ਬੇਚਾਪਾਲ ਪਿੰਡ ਦੇ ਮੱਧ 'ਚ ਸੀ, ਉਦੋਂ ਨਕਸਲੀਆਂ ਨੇ ਸੁਰੱਖਿਆ ਦਸਤਿਆਂ 'ਤੇ ਗੋਲੀਬਾਰੀ ਸ਼ੁਰੂ ਕਰ ਦਿੱਤੀ।
ਇਸ ਤੋਂ ਬਾਅਦ ਸੁਰੱਖਿਆ ਫੋਰਸਾਂ ਨੇ ਵੀ ਜਵਾਬੀ ਕਾਰਵਾਈ ਕੀਤੀ। ਕੁਝ ਦੇਰ ਤੱਕ ਦੋਹਾਂ ਪਾਸਿਓਂ ਗੋਲੀਬਾਰੀ ਤੋਂ ਬਾਅਦ ਨਕਸਲੀ ਉੱਥੋਂ ਫਰਾਰ ਹੋ ਗਏ। ਅਧਿਕਾਰੀ ਨੇ ਦੱਸਿਆ ਕਿ ਬਾਅਦ 'ਚ ਜਦੋਂ ਸੁਰੱਖਿਆ ਦਸਤਿਆਂ ਨੇ ਹਾਦਸੇ ਵਾਲੀ ਜਗ੍ਹਾ ਦੀ ਤਲਾਸ਼ੀ ਲਈ, ਉਦੋਂ ਉੱਥੋਂ ਇਕ ਨਕਸਲੀ ਦੀ ਲਾਸ਼ ਬਰਾਮ ਕੀਤੀ ਗਈ। ਉਨ੍ਹਾਂ ਦੱਸਿਆ ਕਿ ਮੁਕਾਬਲੇ 'ਚ ਮਾਰੇ ਗਏ ਨਕਸਲੀ ਦੀ ਪਛਾਣ ਦਸਰੂ ਪੁਨੇਮ ਦੇ ਰੂਪ 'ਚ ਕੀਤੀ ਗਈ ਹੈ। ਪੁਨੇਮ ਨਕਸਲੀਆਂ ਦੇ ਮਿਲੀਟ੍ਰੀ ਪਲਾਟੂਨ ਨੰਬਰ 2 ਦਾ ਮੈਂਬਰ ਸੀ। ਉਸ ਦੇ ਸਿਰ 'ਤੇ 8 ਲੱਖ ਰੁਪਏ ਦਾ ਇਨਾਮ ਸੀ। ਪੱਲਵ ਨੇ ਦੱਸਿਆ ਕਿ ਇਸ ਸੰਬੰਧ 'ਚ ਜ਼ਿਆਦਾ ਜਾਣਕਾਰੀ ਲਈ ਜਾ ਰਹੀ ਹੈ। ਖੇਤਰ 'ਚ ਨਕਸਲੀਆਂ ਵਿਰੁੱਧ ਮੁਹਿੰਮ ਜਾਰੀ ਹੈ।
ਤਾਮਿਲਨਾਡੂ ਸਰਕਾਰ ਦਾ ਆਦੇਸ਼, ਬਿਨ੍ਹਾਂ ਆਧਾਰ ਕਾਰਡ ਨਹੀਂ ਕੱਟੇ ਜਾਣਗੇ ਵਾਲ
NEXT STORY