ਨਵੀਂ ਦਿੱਲੀ—ਸਾਬਕਾ ਵਿੱਤ ਮੰਤਰੀ ਪੀ. ਚਿਦਾਂਬਰਮ ਨੇ ਕਾਂਗਰਸ ਪ੍ਰਧਾਨ ਰਾਹੁਲ ਗਾਂਧੀ ਨੂੰ ਅਪੀਲ ਕੀਤੀ ਕਿ ਉਹ ਪਾਰਟੀ ਮੁਖੀ ਦੇ ਅਹੁਦੇ 'ਤੇ ਅਸਤੀਫਾ ਨਾ ਦੇਣਾ। ਜੇਕਰ ਉਹ ਅਸਤੀਫਾ ਦਿੰਦੇ ਹਨ ਤਾਂ ਪਾਰਟੀ ਵਰਕਰ ਖੁਦਕੁਸ਼ੀ ਕਰ ਸਕਦੇ ਹਨ। ਸ਼ਨੀਵਾਰ ਨੂੰ ਵਰਕਿੰਗ ਕਮੇਟੀ ਦੀ ਬੈਠਕ ਪਿੱਛੋ ਪਾਰਟੀ ਦੇ ਪ੍ਰਦਰਸ਼ਨ 'ਤੇ ਚਰਚਾ ਦੌਰਾਨ ਸੀਨੀਅਰ ਪਾਰਟੀ ਨੇਤਾ ਪੀ. ਚਿਦਾਂਬਰਮ ਭਾਵੁਕ ਹੋ ਗਏ। ਉਨ੍ਹਾਂ ਨੇ ਕਿਹਾ ਕਿ ਪਾਰਟੀ ਨੂੰ ਹੁਣ ਵੀ ਰਾਹੁਲ ਗਾਂਧੀ ਦੀ ਜ਼ਰੂਰਤ ਹੈ।
ਦੱਸ ਦੇਈਏ ਕਿ ਕਾਂਗਰਸ ਵਰਕਿੰਗ ਕਮੇਟੀ ਦੀ ਬੈਠਕ 'ਚ ਲੋਕ ਸਭਾ ਚੋਣਾਂ 'ਚ ਕਰਾਰੀ ਹਾਰ ਮਿਲਣ ਦੇ ਕਾਰਨਾਂ ਦਾ ਮੰਥਨ ਕੀਤਾ ਗਿਆ। ਕਾਂਗਰਸ ਵਰਕਿੰਗ ਕਮੇਟੀ (ਸੀ. ਡਬਲਿਊ ਸੀ) 'ਚ ਰਾਹੁਲ ਗਾਂਧੀ ਦੇ ਅਸਤੀਫੇ ਦੀ ਪੇਸ਼ਕਸ਼ ਨੂੰ ਸਰਵਸੰਮਤੀ ਨਾਲ ਖਾਰਿਜ ਕਰ ਦਿੱਤਾ ਗਿਆ ਸੀ। ਇਸ ਬੈਠਕ 'ਚ ਰਾਹੁਲ ਗਾਂਧੀ, ਯੂ. ਪੀ. ਏ. ਦੀ ਚੇਅਰਪਰਸਨ ਸੋਨੀਆ ਗਾਂਧੀ, ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ, ਪਾਰਟੀ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਅਤੇ ਵਰਕਿੰਗ ਕਮੇਟੀ ਦੇ ਹੋਰ ਮੈਂਬਰ ਸ਼ਾਮਲ ਹੋਏ।
ਜ਼ਿਆਦਾ ਬਾਰਾਤੀ ਆਉਣ 'ਤੇ ਭੜਕੇ ਲਾੜੀ ਪੱਖ ਨੇ ਕੱਢ 'ਤਾ ਜਲੂਸ, ਬਿਨਾਂ ਵਿਆਹ ਪਰਤਿਆ ਲਾੜਾ
NEXT STORY