ਦੇਹਰਾਦੂਨ (ਕ.)–ਚਾਰ ਸਾਲ ਪਹਿਲਾਂ ਤੱਕ ਦੇਹਰਾਦੂਨ ਦੇ ਦਰਸ਼ਨ ਲਾਲ ਚੌਕ ’ਤੇ ਭੀਖ ਮੰਗਣ ਵਾਲੀ ਚਾਂਦਨੀ ਲਈ ਰਾਸ਼ਟਰੀ ਬਾਲਿਕਾ ਦਿਵਸ ਖਾਸ ਬਣ ਗਿਆ। ਬਤੌਰ ਮੁੱਖ ਮਹਿਮਾਨ ਮੰਚ ਤੋਂ ਜਦੋਂ ਉਸ ਨੇ ਆਪਣੇ ਬੀਤੇ ਦਿਨਾਂ ਨੂੰ ਬਿਆਨ ਕਰ ਕੇ ਭਵਿੱਖ ਦੇ ਸੁਪਨੇ ਸਾਂਝੇ ਕੀਤੇ ਤਾਂ ਉਥੇ ਮੌਜੂਦ ਲੋਕਾਂ ਨੇ ਨਮ ਅੱਖਾਂ ਨਾਲ ਉਸ ਦੀ ਸ਼ਲਾਘਾ ਕੀਤੀ। ਜੀ. ਜੀ. ਆਈ. ਸੀ. ਰਾਜਪੁਰ ਰੋਡ ’ਤੇ 10ਵੀਂ ਦੀ ਵਿਦਿਆਰਥਣ ਚਾਂਦਨੀ ਲਈ ਇਹ ਖਾਸ ਮੌਕਾ ਲੈ ਕੇ ਆਇਆ ਬਾਲ ਆਯੋਗ। ਆਯੋਗ ਨੇ ਸ਼ੁੱਕਰਵਾਰ ਨੂੰ ਰਾਸ਼ਟਰੀ ਬਾਲਿਕਾ ਦਿਵਸ ’ਤੇ ਆਯੋਜਿਤ ਸਮਾਰੋਹ ’ਚ ਉਸ ਨੂੰ ਮੁੱਖ ਮਹਿਮਾਨ ਬਣਾਇਆ। ਚਾਂਦਨੀ ਨੇ ਸਮਾਰੋਹ ’ਚ ਆਪਣੇ ਬੀਤੇ ਦਿਨਾਂ ਨੂੰ ਬਿਆਨ ਕਰਦੇ ਹੋਏ ਕਿਹਾ ਕਿ ਦਰਸ਼ਨ ਲਾਲ ਚੌਕ ’ਤੇ ਮੈਂ ਲਗਭਗ 8 ਸਾਲ ਤੱਕ ਭੀਖ ਮੰਗੀ। ਹੱਥਾਂ ਅਤੇ ਪੈਰਾਂ ਤੋਂ ਅਪਾਹਿਜ ਹੋਣ ਕਾਰਣ ਲੋਕ ਪੈਸੇ ਦੇ ਦਿੰਦੇ ਸਨ। ਮੈਨੂੰ ਲੱਗਣ ਲੱਗਾ ਸੀ ਕਿ ਇਹ ਮੇਰੀ ਦੁਨੀਆ ਹੈ ਪਰ ਮੇਰਾ ਸਮਾਂ
ਬਦਲਿਆ। ਅੱਜ ਮੈਂ ਦਰਸ਼ਨ ਲਾਲ ਚੌਕ ’ਤੇ ਨਹੀਂ ਜੀ. ਜੀ. ਆਈ. ਸੀ. ’ਚ ਹਾਂ। ਮੈਂ ਟੀਚਰ ਬਣ ਕੇ ਆਪਣੇ ਵਰਗੇ ਹਜ਼ਾਰਾਂ ਬੱਚਿਆਂ ਨੂੰ ਭੀਖ ਮੰਗਣ ਤੋਂ ਹਟਾ ਕੇ ਉਨ੍ਹਾਂ ਦੇ ਸੁਪਨਿਆਂ ਨੂੰ ਸਾਕਾਰ ਕਰਨਾ ਚਾਹੁੰਦੀ ਹਾਂ। ਕਮਜ਼ੋਰ, ਲਾਚਾਰ, ਚਾਂਦਨੀ ਤੋਂ ਸਮਰੱਥ ਚਾਂਦਨੀ ਦੇ ਰੂਪ ’ਚ ਇਸ ਤਰ੍ਹਾਂ ਮੁੱਖ ਮਹਿਮਾਨ ਬਣਨ ਬਾਰੇ ਉਸ ਨੇ ਸੁਪਨੇ ’ਚ ਵੀ ਨਹੀਂ ਸੋਚਿਆ ਸੀ।
ਇਕ ਮਹੀਨੇ ’ਚ ਹੀ ਪੜ੍ਹਨਾ ਸਿੱਖ ਗਈ
ਬਾਲ ਆਯੋਗ ਪ੍ਰਧਾਨ ਊਸ਼ਾ ਨੇਗੀ ਨੇ ਚਾਂਦਨੀ ਦੀ ਪ੍ਰਸ਼ੰਸਾ ਕਰਦੇ ਹੋਏ ਦੱਸਿਆ ਕਿ ਚਾਰ ਸਾਲ ਪਹਿਲਾਂ ਆਸ਼ਰਯ ਸੰਸਥਾ ਨੇ ਉਸ ਨੂੰ ਦਰਸ਼ਨ ਲਾਲ ਚੌਕ ਤੋਂ ਰੈਸਕਿਊ ਕੀਤਾ ਸੀ। ਉਹ ਇਕ ਮਹੀਨੇ ਵਿਚ ਹੀ ਪੜ੍ਹਨਾ ਸਿੱਖ ਗਈ ਸੀ। ਇਸ ਤੋਂ ਬਾਅਦ ਓਪਨ ਬੋਰਡ ਤੋਂ ਉਸ ਨੂੰ ਅੱਠਵੀਂ ਕਰਵਾ ਕੇ ਜੀ. ਜੀ. ਆਈ. ਸੀ. ਰਾਜਪੁਰ ’ਚ ਦਾਖਲਾ ਦਿਵਾਇਆ ਗਿਆ। ਰਾਜਪੁਰ ਰੋਡ ਸਥਿਤ ਰਾਜਕੀਯ ਹੋਸਟਲ ’ਚ ਅਧਿਆਪਕ ਸੰਗੀਤਾ ਅਤੇ ਪ੍ਰਿੰਸੀਪਲ ਹੁਕਮ ਸਿੰਘ ਉਨੀਆਲ ਦੀ ਸਖਤ ਮਿਹਨਤ ਦੇ ਦਮ ’ਤੇ ਚਾਂਦਨੀ ਹੁਣ ਦਸਵੀਂ ਦੀ ਵਿਦਿਆਰਥਣ ਹੈ। ਪ੍ਰੋਗਰਾਮ ਦਾ ਸ਼ੁੱਭ ਆਰੰਭ ਬਾਲ ਆਯੋਗ ਪ੍ਰਧਾਨ ਊਸ਼ਾ ਨੇਗੀ, ਐੱਸ. ਪੀ. ਕ੍ਰਾਈਮ ਮਮਤਾ ਬੋਰਾ, ਅਨੁਸਚਿਵ ਰੋਸ਼ਨੀ ਸਤੀ ਅਤੇ ਚਾਂਦਨੀ ਨੇ ਕੀਤਾ।
ਜਦਯੂ ਤੋਂ ਕੱਢੇ ਗਏ ਪ੍ਰਸ਼ਾਂਤ ਕਿਸ਼ੋਰ ਹੁਣ ਇਸ ਪਰਟੀ 'ਚ ਹੋਣਗੇ ਸ਼ਾਮਲ ?
NEXT STORY