ਸ਼੍ਰੀਨਗਰ (ਭਾਸ਼ਾ)- ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਬਡਗਾਮ ਸੀਟ ਤੋਂ ਛੱਡ ਦਿੱਤੀ ਹੈ ਅਤੇ ਉਹ ਗਾਂਦੇਰਬਲ ਚੋਣ ਖੇਤਰ ਤੋਂ ਵਿਧਾਇਕ ਬਣੇ ਰਹਿਣਗੇ। 'ਪ੍ਰੋਟੇਮ ਸਪੀਕਰ' (ਅਸਥਾਈ ਵਿਧਾਨ ਸਭਾ ਸਪੀਕਰ) ਮੁਬਾਰਕ ਗੁਲ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਉਮਰ ਅਬਦੁੱਲਾ ਨੇ ਹਾਲ 'ਚ ਹੋਈਆਂ ਵਿਧਾਨ ਸਭਾ ਚੋਣਾਂ 'ਚ ਦੋਵੇਂ ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ।
ਗਾਂਦੇਰਬਲ ਸੀਟ ਅਬਦੁੱਲਾ ਪਰਿਵਾਰ ਦਾ ਗੜ੍ਹ ਮੰਨੀ ਜਾਂਦੀ ਹੈ। 54 ਸਾਲਾ ਉਮਰ ਅਬਦੁੱਲਾ ਜੰਮੂ ਕਸ਼ਮੀਰ ਦੇ ਮੁੱਖ ਮੰਤਰੀ ਵਜੋਂ ਆਪਣੇ ਪਹਿਲੇ ਕਾਰਜਕਾਲ ਦੌਰਾਨ 2009 ਤੋਂ 2014 ਤੱਕ ਗਾਂਦੇਰਬਲ ਤੋਂ ਵਿਧਾਇਕ ਸਨ। ਇਸ ਦੇ ਨਾਲ ਹੀ 95 ਮੈਂਬਰੀ ਸਦਨ 'ਚ ਨੈਸ਼ਨਲ ਕਾਨਫਰੰਸ ਦੇ ਵਿਧਾਇਕਾਂ ਦੀ ਗਿਣਤੀ ਘੱਟ ਕੇ 41 ਰਹਿ ਗਈ ਹੈ, ਹਾਲਾਂਕਿ ਪਾਰਟੀ ਨੂੰ ਕਾਂਗਰਸ ਦੇ 6, ਪੰਜ ਆਜ਼ਾਦ ਅਤੇ ਆਮ ਆਦਮੀ ਪਾਰਟੀ ਅਤੇ ਮਾਕਪਾ ਦੇ ਇਕ-ਇਕ ਵਿਧਾਇਕ ਦੇ ਸਮਰਥਨ ਨਾਲ ਅਜੇ ਵੀ ਬਹੁਮਤ ਪ੍ਰਾਪਤ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੰਜੌਲੀ ਮਸਜਿਦ ਵਿਵਾਦ: ਗੈਰ-ਕਾਨੂੰਨੀ ਹਿੱਸਾ ਢਾਹੁਣ ਦਾ ਕੰਮ ਸ਼ੁਰੂ, ਛੱਤ ਤੋਂ ਉਖਾੜੇ ਗਏ ਸ਼ੈੱਡ
NEXT STORY