ਉੱਤਰਕਾਸ਼ੀ, (ਭਾਸ਼ਾ)- ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਬੁੱਧਵਾਰ ਨੂੰ ਮੁੜ ਕਿਹਾ ਕਿ ਉੱਤਰਾਖੰਡ ਵਿਚ ਧਰਮ ਤਬਦੀਲੀ, ਗੈਰ-ਕਾਨੂੰਨੀ ਕਬਜ਼ੇ, ‘ਲੈਂਡ ਜੇਹਾਦ’ ਅਤੇ ‘ਥੁੱਕ ਜੇਹਾਦ’ ਨਹੀਂ ਚੱਲੇਗਾ ਅਤੇ ਸੂਬੇ ਦੇ ਲੋਕਾਂ ਨੂੰ ਅਜਿਹੀ ਮਾਨਸਿਕਤਾ ਵਾਲੇ ਲੋਕਾਂ ਨੂੰ ਜਵਾਬ ਦੇਣਾ ਹੋਵੇਗਾ। ਸਰਕਾਰੀ ਯੋਜਨਾਵਾਂ ਦੀ ਸਮੀਖਿਆ ਕਰਨ ਲਈ ਇਥੇ ਪੁੱਜੇ ਧਾਮੀ ਨੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਉੱਤਰਾਖੰਡ ਦੇਵਤਿਆਂ ਦੀ ਧਰਤੀ ਹੈ ਜਿੱਥੇ ਸਾਰੇ ਮਿਲਜੁਲ ਕੇ ਰਹਿੰਦੇ ਹਨ।
ਮੁੱਖ ਮੰਤਰੀ ਧਾਮੀ ਨੇ ਇਕ ਸਵਾਲ ਦੇ ਜਵਾਬ ਵਿਚ ਕਿਹਾ ਕਿ ਉਤਰਾਖੰਡ ਵਿਚ ਕਬਜ਼ੇ ਬਿਲਕੁੱਲ ਬਰਦਾਸ਼ਤ ਨਹੀਂ ਕੀਤੇ ਜਾਣਗੇ। ਉਨ੍ਹਾਂ ਕਿਹਾ ਕਿ ਉੱਤਰਾਖੰਡ ਵਿਚ ਹੁਣ ਤੱਕ 5000 ਏਕੜ ਜ਼ਮੀਨ ਨੂੰ ਕਬਜ਼ੇ ਤੋਂ ਮੁਕਤ ਕਰਵਾਇਆ ਜਾ ਚੁੱਕਾ ਹੈ ਅਤੇ ਇਹ ਮੁਹਿੰਮ ਅੱਗੇ ਵੀ ਜਾਰੀ ਰਹੇਗੀ। ਧਾਮੀ ਨੇ ਕਿਹਾ ਕਿ ਕਬਜ਼ਾ ਕੋਈ ਵੀ ਹੋਵੇ, ਕਿਸੇ ਨੂੰ ਵੀ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਉੱਤਰਕਾਸ਼ੀ ਵਿਚ ਵਰੁਣਾਵਤ ਪਰਬਤ ਦੇ ਹੇਠਾਂ (ਬਫਰ ਜ਼ੋਨ) ਵਿਚ ਨਾਜਾਇਜ਼ ਕਬਜ਼ਿਆਂ ਖ਼ਿਲਾਫ ਵੀ ਕਾਰਵਾਈ ਕੀਤੀ ਜਾਵੇਗੀ।
ਇਸ ਦੇ ਨਾਲ ਹੀ, ਪਿਛਲੇ ਮਹੀਨੇ ਦੀ 24 ਤਰੀਕ ਨੂੰ ਉੱਤਰਕਾਸ਼ੀ ਵਿਚ ਸੰਯੁਕਤ ਸਨਾਤਨ ਧਰਮ ਰਕਸ਼ਕ ਸੰਘ ਦੇ ਪ੍ਰਦਰਸ਼ਨ ਦੌਰਾਨ ਹੋਏ ਪਥਰਾਅ ਅਤੇ ਪੁਲਸ ਲਾਠੀਚਾਰਜ ਨੂੰ ਲੈ ਕੇ ਵੀ ਮੁੱਖ ਮੰਤਰੀ ਨੇ ਜਲਦੀ ਕਾਰਵਾਈ ਦੀ ਗੱਲ ਕਹੀ। ਇਹ ਪੁੱਛੇ ਜਾਣ ’ਤੇ ਕਿ ਘਟਨਾ ਦੀ ਮੈਜਿਸਟ੍ਰੇਟ ਜਾਂਚ ਜਾਂ ਐੱਸ. ਆਈ. ਟੀ. ਜਾਂਚ ਦਾ ਗਠਨ ਕਿਉਂ ਨਹੀਂ ਕੀਤਾ ਗਿਆ, ਮੁੱਖ ਮੰਤਰੀ ਨੇ ਕਿਹਾ ਕਿ ਜ਼ਿਲਾ ਮੈਜਿਸਟ੍ਰੇਟ ਅਤੇ ਪੁਲਸ ਸੁਪਰਡੈਂਟ ਨੂੰ ਜਾਂਚ ਕਰਨ ਦੇ ਨਿਰਦੇਸ਼ ਦਿੱਤੇ ਜਾ ਚੁੱਕੇ ਹਨ ਅਤੇ ਜੇਕਰ ਲੋੜ ਪਈ ਤਾਂ ਮੈਜਿਸਟ੍ਰੇਟ ਜਾਂਚ ਵੀ ਕਰਵਾਈ ਜਾਵੇਗੀ।
ਡੋਨਾਲਡ ਟਰੰਪ ਦੀ ਜਿੱਤ 'ਤੇ PM ਮੋਦੀ ਨੇ ਫੋਨ 'ਤੇ ਦਿੱਤੀ ਵਧਾਈ, ਜਾਣੋ ਕੀ ਹੋਈ ਗੱਲਬਾਤ?
NEXT STORY