ਨਵੀਂ ਦਿੱਲੀ - ਦਿੱਲੀ ਹਾਈਕੋਰਟ ਨੇ ਅੱਜ ਵੀਰਵਾਰ ਨੂੰ ਇੱਕ ਮਾਮਲੇ ਦੀ ਸੁਣਵਾਈ ਦੌਰਾਨ ਟਿੱਪਣੀ ਕਰਦੇ ਹੋਏ ਕਿਹਾ ਕਿ ਬੱਚੇ ਹਮੇਸ਼ਾ ਗਲਤ ਫੈਸਲਾ ਲੈਂਦੇ ਹਨ ਅਤੇ ਮਾਂ-ਬਾਪ ਠੀਕ ਇਹ ਇੱਕ ਮਾਇੰਡਸੈਟ ਹੈ, ਜਿਸ ਨੂੰ ਬਦਲਣ ਦੀ ਜ਼ਰੂਰਤ ਹੈ। ਦਿੱਲੀ ਹਾਈਕੋਰਟ ਦੀ ਇਹ ਟਿੱਪਣੀ ਉਸ ਪਟੀਸ਼ਨ 'ਤੇ ਸੁਣਵਾਈ ਦੌਰਾਨ ਦੇਖਣ ਨੂੰ ਮਿਲੀ, ਜਿਸ ਵਿੱਚ ਇੱਕ ਧੀ ਨੇ ਆਪਣੇ ਪਰਿਵਾਰ ਖ਼ਿਲਾਫ਼ ਪ੍ਰੇਸ਼ਾਨ ਕਰਣ ਦੀ ਪਟੀਸ਼ਨ ਲਗਾਈ ਹੈ।
ਕੁੜੀ ਨੇ ਆਪਣੀ ਪਟੀਸ਼ਨ ਵਿੱਚ ਕਿਹਾ ਹੈ ਕਿ ਆਪਣੀ ਮਰਜ਼ੀ ਨਾਲ ਵਿਆਹ ਕਰਣ ਦੀ ਵਜ੍ਹਾ ਨਾਲ ਉਸ ਦੇ ਪਰਿਵਾਰ ਵਾਲਿਆਂ ਦੁਆਰਾ ਉਸ ਨੂੰ ਲਗਾਤਾਰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ। ਕਿਉਂਕਿ ਉਸ ਨੇ ਜਿਸ ਮੁੰਡੇ ਨਾਲ ਵਿਆਹ ਕੀਤਾ ਹੈ ਉਹ ਵੱਖਰੀ ਜਾਤੀ ਨਾਲ ਸਬੰਧ ਰੱਖਦਾ ਹੈ, ਇਸ ਲਈ ਮਾਤਾ-ਪਿਤਾ ਨੂੰ ਉਨ੍ਹਾਂ ਦੀ ਵਿਆਹ 'ਤੇ ਇਤਰਾਜ਼ ਹੈ।
ਇਹ ਵੀ ਪੜ੍ਹੋ- ਆਕਸੀਜਨ ਸਿਲੈਂਡਰ ਨਾਲ ਕੋਰੋਨਾ ਪੀੜਤ ਪਿਤਾ ਨੂੰ ਲੈ ਕੇ ਘੁੰਮਦਾ ਰਿਹਾ ਪੁੱਤਰ, ਨਹੀਂ ਮਿਲੀ ਹਸਪਤਾਲ 'ਚ ਥਾਂ
ਕੁੜੀ ਨੂੰ ਸੁਰੱਖਿਆ ਦੇਵੇ ਪੁਲਸ: HC
ਕੁੜੀ ਨੇ ਪਿਛਲੇ ਸਾਲ ਅਕਤੂਬਰ 2020 ਵਿੱਚ ਪ੍ਰੇਮ ਵਿਆਹ ਕੀਤਾ ਸੀ ਪਰ ਜਿਸ ਮੁੰਡੇ ਨਾਲ ਕੀਤਾ ਗਿਆ ਉਹ ਦੂਜੀ ਜਾਤੀ ਤੋਂ ਸੀ। ਕੁੜੀ ਨੇ ਆਪਣੀ ਪਟੀਸ਼ਨ ਅਤੇ ਸੁਰੱਖਿਆ ਦੀ ਮੰਗ ਕੀਤੀ ਸੀ ਕਿਉਂਕਿ ਕੁੜੀ ਦਾ ਕਹਿਣਾ ਸੀ ਕਿ ਉਸਦਾ ਪਰਿਵਾਰ ਉਸ ਨੂੰ ਲਗਾਤਾਰ ਤੰਗ ਕਰ ਰਿਹਾ ਹੈ ਅਤੇ ਉਸ ਨੂੰ ਆਪਣੇ ਪਰਿਵਾਰ ਤੋਂ ਜਾਨ ਦਾ ਖ਼ਤਰਾ ਹੈ। ਇੰਨਾ ਹੀ ਨਹੀਂ ਉਹ ਜਿਸ ਦਫ਼ਤਰ ਵਿੱਚ ਕੰਮ ਕਰ ਰਹੀ ਹੈ ਉੱਥੇ ਵੀ ਉਸਦੇ ਪਰਿਵਾਰ ਵਾਲੇ ਫੋਨ ਕਰਕੇ ਉਸ ਨੂੰ ਤੰਗ ਕਰਦੇ ਹਨ ਅਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹਨ। ਦਿੱਲੀ ਹਾਈਕੋਰਟ ਵਿੱਚ ਕੁੜੀ ਵੱਲੋਂ ਸੁਰੱਖਿਆ ਹਾਸਲ ਕਰਣ ਲਈ ਪਟੀਸ਼ਨ ਲਗਾਈ ਗਈ ਸੀ।
ਕੋਰਟ ਵਿੱਚ ਹੋਈ ਸੁਣਵਾਈ ਦੌਰਾਨ ਕੁੜੀ ਦੇ ਮਾਤਾ-ਪਿਤਾ ਨੂੰ ਵੀ ਕੋਰਟ ਨੇ ਬੁਲਾਇਆ ਸੀ ਕੁੜੀ ਦੇ ਮਾਤਾ-ਪਿਤਾ ਨੇ ਕੋਰਟ ਨੂੰ ਭਰੋਸਾ ਦਿੱਤਾ ਹੈ ਕਿ ਉਹ ਅੱਗੇ ਤੋਂ ਕੁੜੀ ਨੂੰ ਤੰਗ ਨਹੀਂ ਕਰਣਗੇ। ਇਸ ਦੌਰਾਨ ਸੁਣਵਾਈ ਵਿੱਚ ਹਾਈ ਕੋਰਟ ਨੇ ਟਿੱਪਣੀ ਕੀਤੀ ਕਿ ਮਾਂ-ਬਾਪ ਦਾ ਇਹ ਸੋਚਣਾ ਠੀਕ ਨਹੀਂ ਹੈ ਕਿ ਉਨ੍ਹਾਂ ਦੇ ਬੱਚੇ ਗਲਤ ਫੈਸਲਾ ਲੈ ਰਹੇ ਹਨ। ਬੱਚੇ ਵੀ ਠੀਕ ਫੈਸਲੇ ਲੈ ਸਕਦੇ ਹਨ ਇਸ ਲਈ ਮਾਂ-ਬਾਪ ਨੂੰ ਆਪਣੇ ਮਾਇੰਡਸੈਟ ਨੂੰ ਬਦਲਣ ਦੀ ਜ਼ਰੂਰਤ ਹੈ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਬਾਕਸ ਵਿੱਚ ਦਿਓ ਜਵਾਬ।
ਚੀਨ ਨੇ ਖੇਡਿਆ ਨਵਾਂ ਦਾਅ, ਭਾਰਤ ਖਿਲਾਫ ਲੱਦਾਖ 'ਚ ਸੈੱਟ ਕੀਤਾ ਇਹ 'ਡਿਫੈਂਸ ਸਿਸਟਮ'
NEXT STORY