ਉੱਤਰ ਪ੍ਰਦੇਸ਼ (ਭਾਸ਼ਾ): ਉੱਤਰ ਪ੍ਰਦੇਸ਼ ਦੇ ਕੌਸ਼ਾਂਬੀ ਜ਼ਿਲ੍ਹੇ ਦੇ ਕੜਾ ਧਾਣ ਖੇਤਰ ਵਿਚ ਵੀਰਵਾਰ ਨੂੰ ਕਥਿਤ ਤੌਰ 'ਤੇ ਜ਼ਹਿਰੀਲੀ ਟਾਫ਼ੀ ਖਾਣ ਨਾਲ 2 ਸਕੀਆਂ ਭੈਣਾਂ ਦੀ ਮੌਤ ਹੋ ਗਈ ਜਦਕਿ 2 ਹੋਰ ਬੱਚੀਆਂ ਗੰਭੀਰ ਰੂਪ ਨਾਲ ਬਿਮਾਰ ਹੋ ਗਈਆਂ। ਪੁਲਸ ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।
ਇਹ ਖ਼ਬਰ ਵੀ ਪੜ੍ਹੋ - Credit Card ਦੇ ਨਾਂ 'ਤੇ ਠੱਗੀਆਂ ਮਾਰਨ ਵਾਲਾ ਗਿਰੋਹ ਬੇਪਰਦ, Kotak ਤੇ RBL ਬੈਂਕ ਦੇ ਮੁਲਾਜ਼ਮ ਵੀ ਗ੍ਰਿਫ਼ਤਾਰ
ਪੁਲਸ ਸੂਤਰਾਂ ਨੇ ਦੱਸਿਆ ਕਿ ਕੜਾ ਧਾਮ ਖੇਤਰ ਦੇ ਸੰਵਰਈ ਬਜ਼ੁਰਗ ਪਿੰਡ ਵਿਚ ਵਾਸੁਦੇਵ ਪ੍ਰਜਾਪਤੀ ਦੀਆਂ ਧੀਆਂ ਸਾਧਨਾ (7) ਅਤੇ ਸ਼ਾਲਿਨੀ (4) ਬੁੱਧਵਾਰ ਰਾਤ ਛੱਤ 'ਤੇ ਸੋ ਰਹੀ ਸੀ। ਉਨ੍ਹਾਂ ਦੱਸਿਆ ਕਿ ਅੱਜ ਸਵੇਰੇ ਜਦੋਂ ਦੋਵੇਂ ਸੋ ਕੇ ਉੱਠੀਆਂ ਤਾਂ ਮੰਜੇ ਦੇ ਆਲੇ-ਦੁਆਲੇ ਟਾਫ਼ੀਆਂ ਪਈਆਂ ਵੇਖੀਆਂ ਤੇ ਉਸ ਨੂੰ ਗੁੱਢ ਦੀਆਂ ਬੱਚੀਆਂ ਵਰਸ਼ਾ (7) ਅਤੇ ਆਰੁਸ਼ੀ (4) ਦੇ ਨਾਲ ਰੱਲ ਕੇ ਖਾਧਾ। ਟਾਫ਼ੀ ਖਾਣ ਤੋਂ ਕੁਝ ਹੀ ਦੇਰ ਬਾਅਦ ਚਾਰਾਂ ਦੀ ਤਬੀਅਤ ਵਿਗੜਣ ਲੱਗੀ।
ਇਹ ਖ਼ਬਰ ਵੀ ਪੜ੍ਹੋ - ਹੈਰੋਇਨ ਦੀ ਡਿਲਿਵਰੀ ਲੈਣ ਲਈ ਦਰਿਆ ਤੈਰ ਕੇ ਪਾਕਿਸਤਾਨ ਜਾ ਪੁੱਜਾ ਤਸਕਰ, ਪੰਜਾਬ ਪੁਲਸ ਨੇ ਕੀਤਾ ਗ੍ਰਿਫ਼ਤਾਰ
ਉਨ੍ਹਾਂ ਦੱਸਿਆ ਕਿ ਬੱਚੀਆਂ ਦੇ ਪਰਿਵਾਰਕ ਮੈਂਬਰਾਂ ਨੇ ਚਾਰਾਂ ਨੂੰ ਗੰਭੀਰ ਹਾਲਤ ਵਿਚ ਜ਼ਿਲ੍ਹਾ ਹਸਪਤਾਲ ਵਿਚ ਦਾਖ਼ਲ ਕਰਵਾਇਆ ਜਿੱਥੋਂ ਉਨ੍ਹਾਂ ਨੂੰ ਪ੍ਰਯਾਗਰਾਜ ਦੇ ਚਿਲਡਰਨ ਹਸਪਤਾਲ ਰੈਫ਼ਰ ਕੀਤਾ ਗਿਆ। ਉਨ੍ਹਾਂ ਦੱਸਿਆ ਕਿ ਹਸਪਤਾਲ ਵਿਚ ਇਲਾਜ ਦੌਰਾਨ ਸਾਧਨਾ ਤੇ ਸ਼ਾਲਿਨੀ ਦੀ ਮੌਤ ਹੋ ਗਈ ਜਦਕਿ ਵਰਸ਼ਾ ਅਤੇ ਆਰੁਸ਼ੀ ਦੀ ਹਾਲਤ ਗੰਭੀਰ ਬਣੀ ਹੋਈ ਹੈ। ਸਿਰਾਥੂ ਦੇ ਪੁਲਸ ਖੇਤਰ ਅਧਿਕਾਰੀ ਅਵਧੇਸ਼ ਵਿਸ਼ਵਕਰਮਾ ਨੇ ਦੱਸਿਆ ਕਿ ਮ੍ਰਿਤਕ ਬੱਚੀਆਂ ਦੇ ਪਿਤਾ ਵਾਸੂਦੇਵ ਪ੍ਰਜਾਪਤੀ ਨੇ ਆਪਣੇ ਗੁਆਂਢੀ ਸ਼ਿਵਸ਼ਰਨ 'ਤੇ ਜ਼ਹਿਰੀਲੀ ਟਾਫ਼ੀਆਂ ਸੁੱਟਣ ਦਾ ਦੋਸ਼ ਲਗਾਇਆ ਹੈ। ਮੁਲਜ਼ਮ ਦੇ ਖ਼ਿਲਾਫ਼ ਮੁਕੱਦਮਾ ਦਰਜ ਕਰ ਬਣਦੀ ਕਾਰਵਾਈ ਕੀਤੀ ਜਾ ਰਹੀ ਹੈ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Credit Card ਦੇ ਨਾਂ 'ਤੇ ਠੱਗੀਆਂ ਮਾਰਨ ਵਾਲਾ ਗਿਰੋਹ ਬੇਪਰਦ, Kotak ਤੇ RBL ਬੈਂਕ ਦੇ ਮੁਲਾਜ਼ਮ ਵੀ ਗ੍ਰਿਫ਼ਤਾਰ
NEXT STORY