ਬਰੇਲੀ (ਯੂਪੀ) (ਭਾਸ਼ਾ) : ਉੱਤਰ ਪ੍ਰਦੇਸ਼ ਦੇ ਬਰੇਲੀ ਦੀ ਇੱਕ ਸਥਾਨਕ ਅਦਾਲਤ ਨੇ ਇੱਕ ਆਦਮੀ ਨੂੰ ਆਪਣੀ ਪਤਨੀ ਨੂੰ ਖੁਦਕੁਸ਼ੀ ਲਈ ਮਜਬੂਰ ਕਰਨ ਦੇ ਦੋਸ਼ ਵਿੱਚ 10 ਸਾਲ ਦੀ ਕੈਦ ਦੀ ਸਜ਼ਾ ਸੁਣਾਈ ਹੈ। ਸਭ ਤੋਂ ਮਹੱਤਵਪੂਰਨ ਗੱਲ ਇਹ ਸੀ ਕਿ ਅਦਾਲਤ ਨੇ ਮੁਲਜ਼ਮ ਨੂੰ ਉਸਦੇ ਬੱਚਿਆਂ ਦੀ ਗਵਾਹੀ ਦੇ ਆਧਾਰ 'ਤੇ ਦੋਸ਼ੀ ਠਹਿਰਾਇਆ।
ਵਧੀਕ ਜ਼ਿਲ੍ਹਾ ਅਤੇ ਸਰਕਾਰੀ ਵਕੀਲ ਦਿਗੰਬਰ ਸਿੰਘ ਨੇ ਬੁੱਧਵਾਰ ਨੂੰ ਕਿਹਾ ਕਿ 29 ਅਗਸਤ, 2023 ਨੂੰ ਸੰਜੇ ਨਗਰ ਦੇ ਵਸਨੀਕ ਵਿਕਾਸ ਉਪਾਧਿਆਏ ਨੇ ਆਪਣੀ ਪਤਨੀ ਵੰਦਨਾ 'ਤੇ ਹਮਲਾ ਕੀਤਾ ਅਤੇ ਅਗਲੇ ਦਿਨ ਵੰਦਨਾ ਨੇ ਫਾਹਾ ਲੈ ਕੇ ਖੁਦਕੁਸ਼ੀ ਕਰ ਲਈ। ਉਸਨੇ ਦੱਸਿਆ ਕਿ ਇਸ ਮਾਮਲੇ 'ਚ ਵਿਕਾਸ ਦੇ 11 ਸਾਲ ਦੇ ਪੁੱਤਰ ਅਤੇ 8 ਸਾਲ ਦੀ ਧੀ ਨੇ ਵੀ ਅਦਾਲਤ 'ਚ ਆਪਣੇ ਪਿਤਾ ਵਿਰੁੱਧ ਗਵਾਹੀ ਦਿੱਤੀ ਸੀ। ਦੋਵਾਂ ਬੱਚਿਆਂ ਨੇ ਕਿਹਾ ਸੀ ਕਿ ਉਨ੍ਹਾਂ ਦੇ ਪਿਤਾ ਅਕਸਰ ਉਨ੍ਹਾਂ ਦੀ ਮਾਂ ਨੂੰ ਕੁੱਟਦੇ ਅਤੇ ਤਸੀਹੇ ਦਿੰਦੇ ਸਨ। ਬੱਚਿਆਂ ਨੇ ਇਹ ਵੀ ਦੱਸਿਆ ਕਿ ਉਨ੍ਹਾਂ ਦੇ ਪਿਤਾ ਅਕਸਰ ਉਨ੍ਹਾਂ ਦੀ ਮਾਂ ਨੂੰ ਕਹਿੰਦੇ ਸਨ, "ਤੂੰ ਮਰ ਕਿਉਂ ਨਹੀਂ ਜਾਂਦੀ?"
ਵਧੀਕ ਸੈਸ਼ਨ ਜੱਜ (ਪਹਿਲਾ) ਰਵੀ ਕੁਮਾਰ ਦਿਵਾਕਰ ਦੀ ਅਦਾਲਤ ਨੇ ਮੰਗਲਵਾਰ ਨੂੰ ਵਿਕਾਸ ਨੂੰ ਆਪਣੀ ਪਤਨੀ ਨੂੰ ਖੁਦਕੁਸ਼ੀ ਲਈ ਉਕਸਾਉਣ ਦਾ ਦੋਸ਼ੀ ਪਾਇਆ ਅਤੇ ਉਸਨੂੰ 10 ਸਾਲ ਦੀ ਕੈਦ ਅਤੇ 50,000 ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ। ਇਸ ਮਾਮਲੇ ਵਿੱਚ ਵੰਦਨਾ ਦੀ ਮਾਂ ਕਾਮਿਨੀ ਸਕਸੈਨਾ ਦੀ ਸ਼ਿਕਾਇਤ 'ਤੇ ਮਾਮਲਾ ਦਰਜ ਕੀਤਾ ਗਿਆ ਸੀ। ਇਸਤਗਾਸਾ ਪੱਖ ਨੇ ਆਪਣੇ ਦੋਸ਼ਾਂ ਦੇ ਸਮਰਥਨ ਵਿੱਚ ਅੱਠ ਗਵਾਹ ਪੇਸ਼ ਕੀਤੇ ਸਨ, ਜਿਨ੍ਹਾਂ ਵਿੱਚ ਦੋ ਬੱਚੇ ਵੀ ਸ਼ਾਮਲ ਸਨ।
Weather Update : ਅੱਜ ਤੋਂ ਬਦਲ ਸਕਦੈ ਮੌਸਮ, ਮੀਂਹ ਤੇ ਬਰਫ਼ਬਾਰੀ ਦੀ ਸੰਭਾਵਨਾ
NEXT STORY