ਕੋਲਕਾਤਾ— ਪੱਛਮੀ ਬੰਗਾਲ ਸਰਕਾਰ ਦੇ ਇਕ ਬਾਲ ਅਧਿਕਾਰ ਸੰਗਠਨ ਨੇ ਬੰਗਲਾ ਭਾਸ਼ਾ 'ਚ ਕਵਿਤਾਵਾਂ ਦੀ ਇਕ ਕਿਤਾਬ ਪ੍ਰਕਾਸ਼ਿਤ ਕੀਤੀ ਹੈ ਤਾਂ ਕਿ ਬੱਚਿਆਂ 'ਚ 'ਗੁੱਡ ਟਚ ਅਤੇ ਬੈਡ ਟਚ' ਨੂੰ ਲੈ ਕੇ ਜਾਗਰੂਕਤਾ ਫੈਲਾਈ ਜਾ ਸਕੇ। ਕੌਮਾਂਤਰੀ ਕੋਲਕਾਤਾ ਪੁਸਤਕ ਮੇਲਾ 'ਚ ਪੱਛਮੀ ਬੰਗਾਲ ਰਾਜ ਬਾਲ ਅਧਿਕਾਰ ਸੁਰੱਖਿਆ ਕਮਿਸ਼ਨ ਦੇ ਸਟਾਲ 'ਤੇ ਆਉਣ ਵਾਲੇ ਹਰ ਬੱਚੇ ਨੂੰ ਇਹ ਕਿਤਾਬ ਮੁਫ਼ਤ 'ਚ ਦਿੱਤੀ ਜਾ ਰਹੀ ਹੈ। ਕਵਿਤਾਵਾਂ ਵਾਲੀ ਇਸ ਕਿਤਾਬ ਦਾ ਨਾਂ ਹੈ 'ਚੇਂਚੀਏ ਪਾੜਾ ਮਾਤ ਕਰੋ।'' ਟਾਈਟਲ ਦਾ ਅਰਥ ਹੈ,''ਆਵਾਜ਼ ਬੁਲੰਦ ਕਰ ਕੇ ਚੀਕੋ।'' ਕਮਿਸ਼ਨ ਦੀ ਚੇਅਰਪਰਸਨ ਅਨਨਿਆ ਚੈਟਰਜੀ ਚਕਰਵਰਤੀ ਦਾ ਕਹਿਣਾ ਹੈ,''ਸਾਨੂੰ ਲੱਗਾ ਕਿ ਅਜਿਹੀਆਂ ਕਵਿਤਾਵਾਂ ਦੀ ਵਰਤੋਂ ਘਰਾਂ ਅਤੇ ਸਕੂਲਾਂ 'ਚ ਬੱਚਿਆਂ ਨੂੰ ਯੌਨ ਉਤਪੀੜਨ ਦੇ ਪ੍ਰਤੀ ਸਾਵਧਾਨ ਕਰਨ ਲਈ ਕੀਤੀ ਜਾ ਸਕਦੀ ਹੈ।''
ਕਿਤਾਬ ਦੀ ਇਕ ਕਵਿਤ ਦਾ ਅਰਥ ਕੁਝ ਇਸ ਤਰ੍ਹਾਂ ਹੈ, ਜੇਕਰ ਕੋਈ ਗਲਤ ਤਰੀਕੇ ਨਾਲ ਛੂੰਹਦਾ ਹੈ, ਗਲਤ ਤਰੀਕੇ ਨਾਲ ਗਲੇ ਲਗਾਉਂਦਾ ਹੈ, ਉਸ ਨੂੰ ਕਦੇ ਨਾ ਲੁਕਾਓ, ਕਿਉਂਕਿ ਇਹ ਗਲਤ ਗੱਲ ਹੈ, ਆਪਣੇ ਮਾਤਾ-ਪਿਤਾ , ਵੱਡੀ ਭੈਣ ਨੂੰ ਸਭ ਕੁਝ ਦੱਸੋ। ਰਾਜ 'ਚ ਦਸੰਬਰ ਤੋਂ ਹੁਣ ਤੱਕ ਕੁਝ ਸਕੂਲਾਂ ਤੋਂ ਬੱਚਿਆਂ ਦੇ ਯੌਨ ਉਤਪੀੜਨ ਦੀਆਂ ਖਬਰਾਂ ਆਈਆਂ ਹਨ। ਇਸ ਕਿਤਾਬ ਦੀ ਘੁੰਡ ਚੁਕਾਈ ਵੀਰਵਾਰ ਨੂੰ ਮੇਲੇ 'ਚ ਕੀਤੀ ਗਈ। ਅਨਨਿਆ ਦਾ ਕਹਿਣਾ ਹੈ ਕਿ ਆਪਣੇ ਮਾਤਾ-ਪਿਤਾ ਨਾਲ ਆਉਣ ਵਾਲੇ ਬੱਚਿਆਂ ਨੂੰ ਇਹ ਕਿਤਾਬ ਬਹੁਤ ਪਸੰਦ ਆਈ। ਕਮਿਸ਼ਨ ਇਸ ਕਿਤਾਬ ਨੂੰ ਰਾਜ ਦੇ ਸਕੂਲਾਂ 'ਚ ਭੇਜਣ ਦੀ ਯੋਜਨਾ ਬਣਾ ਰਿਹਾ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਲਦੀ ਹੀ ਇਸ ਸੰਬੰਧ 'ਚ ਰੂਪਰੇਖਾ ਤਿਆਰ ਕਰਾਂਗੇ।
ਕੋਲਕਾਤਾ ਦੇ ਪ੍ਰੇਮੀ ਜੋੜੇ ਦੀ ਜਾਨ ਨੂੰ ਖਤਰਾ, 'ਲਵ ਜਿਹਾਦ' ਦੀ ਸੂਚੀ 'ਚ ਆਇਆ ਨਾਮ
NEXT STORY