ਲੱਦਾਖ: ਲੱਦਾਖ 'ਚ ਚੀਨੀ ਫੌਜ ਦੇ ਨਾਲ ਬਣੇ ਤਣਾਅ ਨੂੰ ਦੇਖਦੇ ਹੋਏ ਭਾਰਤੀ ਫੌਜ ਉਥੋਂ ਦੇ ਖਰਾਬ ਹਾਲਾਤਾਂ 'ਚ ਸਰਦੀਆਂ ਬਿਤਾਉਣ ਦੀ ਪੂਰੀ ਤਿਆਰੀ ਕਰ ਰਹੀ ਹੈ। ਖੱਚਰ ਤੋਂ ਲੈ ਕੇ ਆਪਣੇ ਵੱਡੇ ਜਹਾਜ਼ਾਂ ਤਕ ਫੌਜ ਨੇ ਉਥੇ ਮੌਜੂਦ ਹਜ਼ਾਰਾਂ ਫੌਜੀਆਂ ਤਕ ਰਸਦ ਪਹੁੰਚਾਉਣ
ਲਈ ਆਪਣੇ ਪੂਰੇ ਲਾਜਿਸਟਿਕਸ ਤੰਤਰ ਤਿਆਰ ਕਰ ਲਏ ਹਨ। ਅਧਿਕਾਰੀਆਂ ਨੇ ਦੱਸਿਆ ਕਿ ਹਾਲ ਹੀ ਦੇ ਮਹੀਨਿਆਂ 'ਚ ਜੋ ਫੌਜੀ ਲਾਜਿਸਟਿਕਸ ਮੁਹਿੰਮ ਚਲਾ ਰਹੇ ਹਨ, ਜੋ ਦੇਸ਼ ਦੇ ਇਤਿਹਾਸ 'ਚ ਇਸ ਤਰ੍ਹਾਂ ਦੀਆਂ ਸਭ ਤੋਂ ਵੱਡੀਆਂ ਮੁਹਿੰਮਾਂ 'ਚੋਂ ਹਨ। ਇਸ ਦੇ ਜ਼ਰੀਏ ਭਾਰੀ ਮਾਤਰਾ 'ਚ ਗੋਲਾ ਬਾਰੂਦ, ਸਾਜੋ ਸਮਾਨ, ਸਰਦੀਆਂ ਲਈ ਰਸਦ ਅਤੇ ਖਾਣ-ਪੀਣ ਦਾ ਸਮਾਨ ਲੱਦਾਖ ਤਕ ਪਹੁੰਚਾਇਆ ਗਿਆ ਹੈ।
ਇਸ ਮੁਹਿੰਮ ਦੀ ਸ਼ੁਰੂਆਤ ਮਈ 'ਚ ਹੋਈ ਸੀ ਜਦ ਚੀਨ ਦੀ ਫੌਜ ਦੇ ਨਾਲ ਸਰਹੱਦ 'ਤੇ ਤਣਾਅ ਹੋਇਆ ਸੀ। ਅਜੇ ਵੀ ਦੋਵੇ ਦੇਸ਼ ਗਤੀਰੋਧ ਦਾ ਹੱਲ ਕੱਢਣ ਲਈ ਆਪਸ 'ਚ ਗੱਲਬਾਤ ਕਰ ਰਹੇ ਹਨ ਪਰ ਅਜੇ ਤਕ ਕੋਈ ਨਤੀਜਾ ਨਹੀਂ ਨਿਕਲਿਆ ਹੈ। ਭਾਰਤੀ ਫੌਜ ਹੁਣ ਇਸ ਜੋਖਮ ਭਰੀ ਉਚਾਈ 'ਤੇ ਸਥਿਤ ਸਰਹੱਦ 'ਤੇ ਸਰਦੀਆਂ 'ਚ ਵੀ ਤਾਇਨਾਤੀ ਬਣਾਈ ਰੱਖਣ ਲਈ ਤਿਆਰੀ ਕਰ ਰਹੀ ਹੈ। ਪੂਰਵੀ ਲੱਦਾਖ ਜਿਥੇ ਸਥਿਤੀ ਭੜਕੀ ਸੀ, 'ਚ ਔਸਤਨ 20,000 ਤੋਂ 30,000 ਫੌਜੀ ਤਾਇਨਾਤ ਰਹਿੰਦੇ ਹਨ ਪਰ ਇਕ ਸੈਨਿਕ ਅਧਿਕਾਰੀ ਨੇ ਦੱਸਿਆ ਕਿ ਮੌਜੂਦਾ ਤਣਾਅ ਦੀ ਵਜ੍ਹਾ ਨਾਲ ਤਾਇਨਾਤੀ ਦੁੱਗਣੀ ਤੋਂ ਵੀ ਜ਼ਿਆਦਾ ਵੀ ਵਧਾ ਦਿੱਤੀ ਗਈ ਹੈ। ਅਧਿਕਾਰੀ ਨੇ ਸਹੀ ਗਿਣਤੀ ਨਹੀਂ ਦੱਸੀ। ਉਨ੍ਹਾਂ ਨੇ ਸਿਰਫ ਇਹ ਦੱਸਿਆ ਕਿ ਅਸੀਂ ਉਨੇ ਹੀ ਫੌਜੀ ਵਧਾਏ ਹਨ, ਜਿੰਨੇ ਚੀਨ ਨੇ ਵਧਾਏ ਹਨ। ਅਧਿਕਾਰੀ ਨੇ ਇਹ ਵੀ ਦੱਸਿਆ ਕਿ ਭਾਰਤੀ ਫੌਜ ਚੰਗੀ ਤਰ੍ਹਾਂ ਤਿਆਰ ਹੈ ਪਰ ਉਹ ਨਾ ਤਣਾਅ ਨੂੰ ਹੋਰ ਵਧਾਉਣਾ ਚਾਹੁੰਦੇ ਹਨ ਅਤੇ ਨਾ ਕੋਈ ਲੰਬੀ ਲੜਾਈ ਚਾਹੁੰਦੇ ਹਨ।
ਕੇਂਦਰ ਸਰਕਾਰ 'ਤੇ ਭੜਕੀ IMA, ਕਿਹਾ- ਕੋਰੋਨਾ ਕਾਰਨ 382 ਡਾਕਟਰਾਂ ਦੀ ਗਈ ਜਾਨ
NEXT STORY