ਈਟਾਨਗਰ- ਚੀਨ ਦੀ ਪੀਪਲਜ਼ ਲਿਬਰੇਸ਼ਨ ਆਰਮੀ (ਪੀ.ਐੱਲ.ਏ.) ਨੇ ਰਾਹ ਭਟਕ ਕੇ ਸਰਹੱਦ ਪਾਰ ਪਹੁੰਚੇ ਅਰੁਣਾਚਲ ਪ੍ਰਦੇਸ਼ ਦੇ 5 ਨੌਜਵਾਨਾਂ ਨੂੰ ਸ਼ਨੀਵਾਰ ਨੂੰ ਭਾਰਤ ਨੂੰ ਸੌਂਪ ਦਿੱਤਾ। ਤੇਜਪੁਰ ਸਥਿਤ ਰੱਖਿਆ ਬੁਲਾਰੇ ਨੇ ਨੌਜਵਾਨਾਂ ਨੂੰ ਭਾਰਤ ਨੂੰ ਸੌਂਪੇ ਜਾਣ ਦੀ ਪੁਸ਼ਟੀ ਕਰਦੇ ਹੋਏ ਕਿਹਾ ਕਿ 5 ਨੌਜਵਾਨਾਂ ਨੂੰ ਕਿਬਿਤੁ 'ਚ ਫੌਜ ਦੇ ਹਵਾਲੇ ਕਰ ਦਿੱਤਾ ਗਿਆ। ਇਨ੍ਹਾਂ ਨੌਜਵਾਨਾਂ ਨੂੰ ਕੋਵਿਡ-19 ਪ੍ਰੋਟੋਕਾਲ ਦੇ ਅਧੀਨ ਪਹਿਲੇ 14 ਦਿਨਾਂ ਤੱਕ ਕੁਆਰੰਟੀਨ ਰਹਿਣਾ ਹੋਵੇਗਾ। ਕੁਆਰੰਟੀਨ ਦੀ ਮਿਆਦ ਪੂਰੀ ਹੋਣ ਤੋਂ ਬਾਅਦ ਨੌਜਵਾਨਾਂ ਨੂੰ ਉਨ੍ਹਾਂ ਦੇ ਪਰਿਵਾਰ ਦੇ ਹਵਾਲੇ ਕਰ ਦਿੱਤਾ ਜਾਵੇਗਾ।
2 ਸਤੰਬਰ ਤੋਂ ਲਾਪਤਾ ਸਨ ਇਹ ਨੌਜਵਾਨ
ਇਹ ਨੌਜਵਾਨਾਂ 2 ਸਤੰਬਰ ਤੋਂ ਲਾਪਤਾ ਸਨ। ਬਾਅਦ 'ਚ ਪਤਾ ਲੱਗਾ ਕਿ ਗਲਤੀ ਨਾਲ ਉਹ ਚੀਨ ਦੀ ਸਰਹੱਦ 'ਚ ਚੱਲੇ ਗਏ ਹਨ। ਉਸ ਤੋਂ ਬਾਅਦ ਭਾਰਤੀ ਫੌਜ ਨੇ ਹੌਟਲਾਈਨ ਰਾਹੀਂ ਚੀਨੀ ਫੌਜ ਨੂੰ ਉਨ੍ਹਾਂ ਨੂੰ ਵਾਪਸ ਕਰਨ ਦੀ ਅਪੀਲ ਭੇਜੀ ਸੀ। ਕੇਂਦਰੀ ਖੇਡ ਮੰਤਰੀ (ਆਜ਼ਾਦ ਚਾਰਜ) ਕਿਰਨ ਰਿਜਿਜੂ ਨੇ ਸ਼ੁੱਕਰਵਾਰ ਨੂੰ ਟਵੀਟ ਕਰ ਕੇ ਕਿਹਾ ਸੀ ਕਿ ਚੀਨ ਸ਼ਨੀਵਾਰ ਨੂੰ ਅਰੁਣਾਚਲ ਪ੍ਰਦੇਸ਼ ਦੇ 5 ਨੌਜਵਾਨਾਂ ਨੂੰ ਭਾਰਤ ਸਰਕਾਰ ਨੂੰ ਸੌਂਪ ਦੇਵੇਗਾ।
ਕੋਰੋਨਾ ਦੀ ਦਵਾਈ ਆਉਣ ਤੱਕ ਕੋਈ ਢਿੱਲ ਨਹੀਂ : ਨਰਿੰਦਰ ਮੋਦੀ
NEXT STORY