ਨਵੀਂ ਦਿੱਲੀ- ਲੱਦਾਖ ਸਰਹੱਦ ’ਤੇ ਪੈਂਗੋਂਗ ਤਸੋ ਝੀਲ ’ਤੇ ਬਣੇ ਜਿਸ ਪੁਲ ਦੀ ਤਸਵੀਰ ਇਕ ਸਮਾਚਾਰ ਚੈਨਲ ਨੇ ਦਿਖਾਈ ਸੀ ਅਤੇ ਬਾਅਦ ਵਿਚ ਜਿਸ ਨੂੰ ਕਾਂਗਰਸ ਨੇਤਾ ਰਾਹੁਲ ਗਾਂਧੀ ਨੇ ਟਵੀਟ ਕਰ ਕੇ ਕੇਂਦਰ ਸਰਕਾਰ ਦੀ ਚੁੱਪੀ ’ਤੇ ਸਵਾਲ ਉਠਾਏ ਸਨ, ਉਹ ਪੁਲ ਚੀਨੀ ਫ਼ੌਜੀ ਕੰਟਰੋਲ ਖੇਤਰ ਦੇ ਲਗਭਗ 25 ਕਿਲੋਮੀਟਰ ਅੰਦਰ ਪੈਂਗੋਂਗ ਤਸੋ ਝੀਲ ’ਤੇ ਚੀਨੀ ਫ਼ੌਜ ਨੇ ਬਣਾਇਆ ਹੈ। ਇਸ ਵਿਵਾਦਪੂਰਨ ਖੇਤਰ ’ਤੇ 1962 ਦੇ ਯੁੱਧ ਤੋਂ ਪਹਿਲਾਂ ਹੀ ਪੀਪਲਜ਼ ਲਿਬਰੇਸ਼ਨ ਆਰਮੀ (ਪੀ. ਐੱਲ. ਏ.) ਨੇ ਕਬਜ਼ਾ ਕਰ ਲਿਆ ਸੀ। ਸੂਤਰਾਂ ਨੇ ਕਿਹਾ ਕਿ ਇਹ ਪੁਲ ਭਾਰਤੀ ਇਲਾਕੇ ਵਿਚ ਨਹੀਂ ਹੈ।
ਇਹ ਵੀ ਪੜ੍ਹੋ : ਵੈਕਸੀਨ ਦਾ ਖ਼ੌਫ਼! ਟੀਕੇ ਦੇ ਡਰੋਂ ਦਰੱਖ਼ਤ 'ਤੇ ਚੜ੍ਹਿਆ ਸ਼ਖ਼ਸ, ਦੂਜੇ ਨੇ ਸਿਹਤ ਕਰਮੀ ਨਾਲ ਕੀਤੀ ਹੱਥੋਪਾਈ (ਵੀਡੀਓ)
ਸੁਰੱਖਿਆ ਸੰਸਥਾਨ ਦੇ ਸੂਤਰਾਂ ਨੇ ਦੱਸਿਆ ਕਿ ਪੁਲ ਰੂਤੋਗ ਦੇ ਨੇੜੇ-ਤੇੜੇ ਖੁਰਨਕ ਕਿਲਾ ਖੇਤਰ ਨੇੜੇ ਚੀਨ ਦੇ ਕਬਜ਼ੇ ਵਾਲੇ ਖੇਤਰ ਵਿਚ ਹੈ। ਪੁਲ ਨੂੰ ਸਖ਼ਤ ਇੰਜੀਨੀਅਰਿੰਗ ਯਤਨਾਂ ਨਾਲ ਬਣਾਇਆ ਗਿਆ ਹੈ ਅਤੇ ਇਸ ਉਪਰੋਂ ਚੀਨੀ ਬਖਤਰਬੰਦ ਵਾਹਨਾਂ ਨੂੰ ਝੀਲ ਦੇ ਪਾਰ ਜਾਣ ਵਿਚ ਮਦਦ ਮਿਲੇਗੀ। ਸੂਤਰਾਂ ਨੇ ਕਿਹਾ ਕਿ ਭਾਰਤੀ ਪੱਖ ਵੀ ਪੂਰਬੀ ਲੱਦਾਖ ਵਿਚ ਅਸਲੀ ਕੰਟਰੋਲ ਰੇਖਾ (ਐੱਲ. ਏ. ਸੀ.) ਦੇ ਨਾਲ ਪੈਂਗੋਂਗ ਝੀਲ ਅਤੇ ਹੋਰ ਮੋਹਰਲੀਆਂ ਥਾਵਾਂ ਦੇ ਨੇੜੇ-ਤੇੜੇ ਦੇ ਖੇਤਰਾਂ ਵਿਚ ਬੁਨਿਆਦੀ ਢਾਂਚੇ ਬਣਾ ਰਿਹਾ ਹੈ। ਭਾਰਤੀ ਬਖਤਰਬੰਦ ਰੈਜੀਮੈਂਟ ਵੀ ਲੱਦਾਖ ਸੈਕਟਰ ਵਿਚ ਵੱਡੀ ਗਿਣਤੀ ਵਿਚ ਮੌਜੂਦ ਹਨ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਨੀਟ ’ਚ ਰਾਖਵੇਂਕਰਨ ’ਤੇ SC ਨੇ ਕਿਹਾ- ਮੈਰਿਟ ਖਿਲਾਫ ਨਹੀਂ ਹੈ ਕੋਟਾ, ਕੇਂਦਰ ਦਾ ਫੈਸਲਾ ਸਹੀ
NEXT STORY