ਨਵੀਂ ਦਿੱਲੀ (ਵਾਰਤਾ)— ਕਾਂਗਰਸ ਨੇ ਵੀਰਵਾਰ ਭਾਵ ਅੱਜ ਫਿਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਨਿਸ਼ਾਨੇ 'ਤੇ ਲਿਆ ਹੈ। ਪ੍ਰਧਾਨ ਮੰਤਰੀ ਮੋਦੀ ਨਾਲ ਪੁਰਾਣੇ ਅਤੇ ਚੰਗੇ ਸੰਬੰਧ ਹੋਣ ਦੇ ਬਾਵਜੂਦ ਚੀਨ ਸਾਡੀ ਜ਼ਮੀਨ 'ਤੇ ਕਬਜ਼ਾ ਕਰਦਾ ਹੈ। ਮੋਦੀ ਸਰਕਾਰ ਇਸ ਬਾਰੇ ਚੁੱਪ ਹੈ ਤਾਂ ਇਸ ਚੁੱਪੀ ਦੀ ਵਜ੍ਹਾ ਕੀ ਹੈ, ਇਸ ਬਾਰੇ ਦੇਸ਼ ਨੂੰ ਦੱਸਿਆ ਜਾਣਾ ਚਾਹੀਦੀ ਹੈ। ਕਾਂਗਰਸ ਬੁਲਾਰੇ ਪਵਨ ਖੇੜਾ ਨੇ ਵੀਰਵਾਰ ਨੂੰ ਇੱਥੇ ਪੱਤਰਕਾਰ ਸੰਮੇਲਨ ਵਿਚ ਕਿਹਾ ਕਿ ਇਹ ਜਗ ਜ਼ਾਹਰ ਹੈ ਕਿ ਮੋਦੀ ਦੇ ਸੰਬੰਧ ਚੀਨ ਨਾਲ ਪੁਰਾਣੇ ਅਤੇ ਬਹੁਤ ਡੂੰਘੇ ਵੀ ਹਨ। ਉਨ੍ਹਾਂ ਨੇ ਕਿਹਾ ਕਿ ਮੋਦੀ ਗੁਜਰਾਤ ਦੇ ਮੁੱਖ ਮੰਤਰੀ ਰਹਿੰਦੇ ਹੋਏ ਚਾਰ ਵਾਰ ਚੀਨ ਦੀ ਯਾਤਰਾ 'ਤੇ ਗਏ ਸਨ।
ਚੀਨ ਦੀ ਕਮਿਊਨਿਟੀ ਪਾਰਟੀ ਦੇ ਮੁੱਖ ਪੱਤਰ ਗਲੋਬਲ ਟਾਈਮਜ਼ ਨੇ 2014 'ਚ ਮੋਦੀ ਦੀ ਤਾਰੀਫ਼ ਕਰਦੇ ਹੋਏ ਲਿਖਿਆ ਸੀ ਕਿ ਚੀਨ ਮੋਦੀ ਨਾਲ ਕੰਮ ਕਰਨ 'ਚ ਜ਼ਿਆਦਾ ਸਹਿਜ ਮਹਿਸੂਸ ਕਰਦੀ ਹੈ। ਇੱਥੋਂ ਤੱਕ ਕਿ ਗੁਜਰਾਤ ਵਿਧਾਨ ਸਭਾ ਚੋਣਾਂ ਦੇ ਸਮੇਂ ਵੀ ਗਲੋਬਲ ਟਾਈਮਜ਼ ਨੇ ਕਿਹਾ ਸੀ ਕਿ ਚੀਨੀ ਕੰਪਨੀਆਂ ਚਾਹੁੰਦੀਆਂ ਹਨ ਕਿ ਗੁਜਰਾਤ ਵਿਚ ਭਾਜਪਾ ਜਿੱਤੇ। ਬੁਲਾਰੇ ਨੇ ਕਿਹਾ ਕਿ ਚੀਨ ਦੇ ਕਹਿਣ 'ਤੇ ਮੋਦੀ ਸਰਕਾਰ ਉਨ੍ਹਾਂ ਮੁਤਾਬਕ ਫੈਸਲੇ ਲੈਂਦੀ ਰਹੀ ਹੈ। ਕੁਝ ਸਾਲ ਪਹਿਲਾਂ ਚੀਨ ਦੇ ਕਹਿਣ 'ਤੇ ਹੀ ਸਰਕਾਰ ਨੇ ਸਰੱਹਦ 'ਤੇ ਆਪਣੇ ਬੰਕਰ ਹਟਾਏ ਅਤੇ ਇਸ ਸ਼ਰਤ ਦੇ ਪੂਰਾ ਹੋਣ ਤੋਂ ਬਾਅਦ ਹੀ ਚੀਨ ਪਿੱਛੇ ਹਟਿਆ।
ਮਤਲਬ ਕਿ ਭਾਰਤੀ ਸਰਹੱਦ ਨੇ ਜੋ ਬੰਕਰ ਆਪਣੀ ਸਰਹੱਦ 'ਚ ਬਣਾਏ ਸਨ, ਉਨ੍ਹਾਂ ਨੂੰ ਚੀਨ ਦੇ ਕਹਿਣ 'ਤੇ ਪਿਛੇ ਹਟਣ ਨੂੰ ਕਿਹਾ ਗਿਆ। ਉਨ੍ਹਾਂ ਕਿਹਾ ਕਿ ਡੋਕਲਾਮ ਵਿਚ 73 ਦਿਨ ਦਾ ਗਤੀਰੋਧ ਰਿਹਾ ਅਤੇ ਫਿਰ ਗੱਲਬਾਤ ਤੋਂ ਬਾਅਦ ਦੋਹਾਂ ਸੈਨਾਵਾਂ ਪਿੱਛੇ ਹਟੀਆਂ। ਇਸ ਦੇ ਬਾਵਜੂਦ ਚੀਨ ਉੱਥੇ ਲਗਾਤਾਰ ਨਿਰਮਾਣ ਕਰਦਾ ਰਿਹਾ ਪਰ ਮੋਦੀ ਕੁਝ ਨਹੀਂ ਬੋਲੇ।
ਦਿੱਲੀ 'ਚ ਚੀਨੀ ਨਾਗਰਿਕਾਂ ਦੀ ਐਂਟਰੀ ਬੈਨ, ਹੋਟਲ ਅਤੇ ਗੈਸਟ ਹਾਊਸ ਨਹੀਂ ਦੇਣਗੇ ਕਮਰਾ
NEXT STORY