ਨਵੀਂ ਦਿੱਲੀ (ਇੰਟ) : ਚੀਨ ਨੇ ਸੰਯੁਕਤ ਰਾਸ਼ਟਰ ਦੀਆਂ ਵੱਖ-ਵੱਖ ਇਕਾਈਆਂ ਨੂੰ ਕੰਟਰੋਲ ’ਚ ਕਰ ਕੇ ਸੰਯੁਕਤ ਰਾਸ਼ਟਰ ਪ੍ਰਣਾਲੀ ’ਤੇ ਭਾਰੂ ਹੋਣਾ ਸ਼ੁਰੂ ਕਰ ਦਿੱਤਾ ਹੈ ਜੋ ਭਾਰਤ ਲਈ ਖ਼ਤਰੇ ਦੀ ਘੰਟੀ ਹੈ।ਚੋਟੀ ਦੀ ਵਿਦੇਸ਼ ਨੀਤੀ ਥਿੰਕ ਟੈਂਕ ਦਾ ਕਹਿਣਾ ਹੈ ਕਿ ਚੀਨ ਦੇ ਇਸ ਦਬਦਬੇ ਨੂੰ ਕੰਟਰੋਲ ਕਰਨ ਲਈ ਭਾਰਤ ਨੂੰ ਰੱਖਿਆਤਮਕ ਨੀਤੀ ਅਪਣਾਉਣ ਦੀ ਬਜਾਏ ਸਰਗਰਮ ਅਤੇ ਅਸਰਦਾਰ ਕਦਮ ਚੁੱਕਣੇ ਚਾਹੀਦੇ ਹਨ।
ਇਹ ਵੀ ਪੜ੍ਹੋ :ਬੰਗਾਲ ਚੋਣਾਂ 'ਚ ਮਿਲੀ ਹਾਰ ਮਗਰੋਂ ਭਾਜਪਾ ਦੀ ਤਿੱਕੜੀ ਬਦਲੇਗੀ ਆਪਣਾ 'ਪੱਥਰ 'ਤੇ ਲੀਕ' ਵਾਲਾ ਅਕਸ!
ਮੁੰਬਈ ਸਥਿਤ ‘ਗ੍ਰੇਟਵੇ ਹਾਊਸ : ਇੰਡੀਅਨ ਕੌਂਸਲ ਆਨ ਗਲੋਬਲ ਰਿਲੇਸ਼ਨਜ਼’ ਦੀ ਇਕ ਰਿਪੋਰਟ ਮੁਤਾਬਕ ਚੀਨ ਸੰਯੁਕਤ ਰਾਸ਼ਟਰ ਦੀਆਂ 15 ਪ੍ਰਮੁੱਖ ਏਜੰਸੀਆਂ ਵਿਚੋਂ ਚਾਰ ਦਾ ਮੁਖੀ ਹੈ। 9 ਹੋਰਨਾਂ ਏਜੰਸੀਆਂ ’ਚ ਉਸ ਦੇ ਪ੍ਰਤੀਨਿਧੀ ਹਨ। ਇਸ ਤੋਂ ਇਲਾਵਾ ਸੰਯੁਕਤ ਰਾਸ਼ਟਰ ਪ੍ਰਣਾਲੀ ਦੇ ਹੇਠਲੇ ਪਾਇਦਾਨ ’ਤੇ ਕੈਰੀਅਰ ਪੇਸ਼ੇਵਰਾਂ ਜਾਂ ਡਿਪਲੋਮੇਟਾਂ ਦੇ ਰੂਪ ਵਿਚ ਚੀਨੀ ਨਾਗਰਿਕਾਂ ਦਾ ਨੈੱਟਵਰਕ ਕੰਮ ਕਰ ਰਿਹਾ ਹੈ।ਚੀਨ ਇਸ ਸਭ ਦੇ ਨਾਲ-ਨਾਲ ਆਪਣੀ ਤਾਕਤ ਦਿਖਾਉਣ ਅਤੇ ਸੰਯੁਕਤ ਰਾਸ਼ਟਰ ਏਜੰਸੀਆਂ ਨੂੰ ਪ੍ਰਭਾਵਿਤ ਕਰਨ ਲਈ ਵਿਸ਼ਵ ਸੰਗਠਨ ਦੇ ਮੁਖੀ ਟੇਡ੍ਰੋਸ ਵਰਗੇ ਪ੍ਰਭਾਵਸ਼ਾਲੀ ਲੋਕਾਂ ਦੀ ਕੱਠਪੁਤਲੀ ਵਾਂਗ ਵਰਤੋਂ ਕਰ ਰਿਹਾ ਹੈ। ਰਿਪੋਰਟ ਮੁਤਾਬਕ ਭਾਰਤ ਚੀਨ ਨੂੰ ਕੰਟਰੋਲ ’ਚ ਕਰਨ ਲਈ ਜਿੱਥੇ ਵਧੇਰੇ ਢੁੱਕਵੀਂ ਭੂਮਿਕਾ ਨਿਭਾ ਸਕਦਾ ਹੈ, ਉਥੇ ਉਨ੍ਹਾਂ ਏਜੰਸੀਆਂ, ਫੰਡਾਂ ਅਤੇ ਅਥਾਰਟੀਆਂ ’ਚ ਆਪਣੇ ਸਵੈ-ਇਛੁੱਕ ਯੋਗਦਾਨ ਨੂੰ ਵੀ ਵਧਾ ਸਕਦਾ ਹੈ।
ਇਹ ਵੀ ਪੜ੍ਹੋ : ‘ਸੰਘ-ਭਾਜਪਾ ਸਬੰਧਾਂ ਬਾਰੇ ਵੱਖਰੀ ਰਾਏ ਰੱਖਦੇ ਸਨ ਅਟਲ ਬਿਹਾਰੀ ਬਾਜਪਾਈ ਜੀ’
ਗੇਟਵੇ ਹਾਊਸ ਦੀ ਰਿਪੋਰਟ
ਗੇਟਵੇ ਹਾਊਸ ਦੀ ਰਿਪੋਰਟ ਮੁਤਾਬਕ ਪਿਛਲੇ ਸਾਲ ਪੂਰਬੀ ਅਮਰੀਕੀ ਵਪਾਰ ਸਲਾਹਕਾਰ ਪੀਟਰ ਨੇ ਦੋਸ਼ ਲਾਇਆ ਸੀ ਕਿ ਡਬਲਯੂ.ਐੱਚ.ਓ. ਮੁਖੀ ਇਕ ਚੀਨੀ ਪ੍ਰਾਕਸੀ ਹਨ। ਟੇਡ੍ਰੋਸ ਨੂੰ 2017 ਵਿਚ ਚੀਨ ਦੀ ਹਮਾਇਤ ਨਾਲ ਚੁਣਿਆ ਗਿਆ ਸੀ। ਇਸ ਤੋਂ ਪਹਿਲਾਂ ਉਹ ਇਥੋਪੀਆ ਦੇ ਸਿਹਤ ਅਤੇ ਵਿਦੇਸ਼ ਮੰਤਰੀ ਸਨ। ਇਥੋਪੀਆ ਅਫਰੀਕਾ ’ਚ ਚੀਨੀ ਨਿਵੇਸ਼ ਦੇ ਸਭ ਤੋਂ ਵੱਡੇ ਪ੍ਰਾਪਤ ਕਰਤਾਵਾਂ ’ਚੋਂ ਇਕ ਸੀ। ਰਿਪੋਰਟ ’ਚ ਇਹ ਦੋਸ਼ ਲਾਇਆ ਗਿਆ ਹੈ ਕਿ ਚੀਨ ’ਚ ਮਹਾਮਾਰੀ ਸਬੰਧੀ ਡਬਲਯੂ.ਐੱਚ.ਓ. ਦੀ ਦੇਰੀ ਨਾਲ ਜਾਰੀ ਕੀਤੀ ਚਿਤਾਵਨੀ ਅਤੇ ਯਾਤਰਾ ਸਬੰਧੀ ਪਾਬੰਦੀਆਂ ਦੁਨੀਆ ਲਈ ਤਬਾਹਕੁੰਨ ਸਿੱਟੇ ਵਜੋਂ ਸਾਹਮਣੇ ਆਈਆਂ।
ਨੋਟ : ਭਾਰਤ ਤੇ ਚੀਨ ਦੇ ਰਿਸ਼ਤਿਆਂ ਨੂੰ ਲੈ ਕੇ ਕੁਮੈਂਟ ਕਰਕੇ ਦਿਓ ਆਪਣੀ ਰਾਏ
12ਵੀਂ ਦੀ ਪ੍ਰੀਖਿਆ ਰੱਦ ਕਰਨ ਦੀ ਮੰਗ ਵਾਲੀ ਪਟੀਸ਼ਨ 'ਤੇ ਸੁਣਵਾਈ 3 ਜੂਨ ਤੱਕ ਮੁਲਤਵੀ
NEXT STORY