ਨਵੀਂ ਦਿੱਲੀ, (ਯੂ. ਐੱਨ. ਆਈ.)- ਕਾਂਗਰਸ ਨੇ ਕਿਹਾ ਕਿ ਚੀਨ ਇਕ ਵਾਰ ਫਿਰ ਭਾਰਤ ਵਿਰੁੱਧ ਸਾਜ਼ਿਸ਼ ਰਚ ਰਿਹਾ ਹੈ ਅਤੇ ਉੱਤਰ-ਪੂਰਬੀ ਰਾਜਾਂ ਦੀ ਜੀਵਨ ਰੇਖਾ ਬ੍ਰਹਮਪੁੱਤਰ ਨਦੀ 'ਤੇ ਦੁਨੀਆ ਦਾ ਸਭ ਤੋਂ ਵੱਡਾ ਡੈਮ ਬਣਾ ਰਿਹਾ ਹੈ, ਇਸ ਦੇ ਬਾਰੇ ’ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਜਵਾਬ ਦੇਣਾ ਚਾਹੀਦਾ ਹੈ। ਕਾਂਗਰਸ ਨੇ ਵੀਰਵਾਰ ਨੂੰ ਕਿਹਾ ਕਿ ਬ੍ਰਹਮਪੁੱਤਰ ਨਦੀ ’ਤੇ ਬਣਾਏ ਜਾ ਰਹੇ ਡੈਮ ਕਾਰਨ ਚੀਨ ਦਾ ਨਦੀ ਦੇ ਵਹਾਅ ’ਤੇ ਪੂਰੀ ਤਰ੍ਹਾਂ ਕਬਜ਼ਾ ਹੋ ਜਾਵੇਗਾ। ਚੀਨ ਇਸ ਡੈਮ ਦੀ ਵਰਤੋਂ ਭਾਰਤ ਦੇ ਵਿਰੁੱਧ ‘ਵਾਟਰ ਬੰਬ’ ਵਾਂਗ ਕਰ ਸਕੇਗਾ।
ਪਾਰਟੀ ਨੇ ਆਪਣੇ ਅਧਿਕਾਰਤ ਪੇਜ ’ਤੇ ਟਵੀਟ ਕੀਤਾ, ਚੀਨ ਇਸ ਡੈਮ ਰਾਹੀਂ ਵੱਡੀ ਮਾਤਰਾ ’ਚ ਪਾਣੀ ਛੱਡ ਕੇ ਭਾਰਤ ਦੇ ਉੱਤਰ-ਪੂਰਬੀ ਰਾਜਾਂ ’ਚ ਹੜ੍ਹ ਲਿਆ ਸਕਦਾ ਹੈ। ਇਸ ਦੇ ਨਾਲ ਹੀ ਬ੍ਰਹਮਪੁੱਤਰ ਨਦੀ ਦਾ ਪਾਣੀ ਨੂੰ ਰੋਕ ਕੇ ਉੱਤਰ-ਪੂਰਬੀ ਰਾਜਾਂ ਵਿਚ ਸੋਕੇ ਵਰਗੇ ਹਾਲਾਤ ਪੈਦਾ ਹੋ ਕਰ ਸਕਦਾ ਹੈ ਅਤੇ ਇਸ ਨਾਲ ਉਹ ਉੱਤਰ-ਪੂਰਬੀ ਰਾਜਾਂ ਦੀ ਸਿੰਚਾਈ ਅਤੇ ਬਿਜਲੀ ਉਤਪਾਦਨ ਵੀ ਅਸਰ ਪਾ ਸਕੇਗਾ।
ਕਾਂਗਰਸ ਨੇ ਸਵਾਲ ਕੀਤਾ, ‘ਮੋਦੀ ਸਰਕਾਰ ਇਸ ਗੰਭੀਰ ਖਤਰੇ 'ਤੇ ਚੁੱਪ ਕਿਉਂ ਹੈ? ਚੀਨ ਤੋਂ ਇਸ ਡੈਮ ਨਾਲ ਜੁੜੀ ਸਾਰੀ ਜਾਣਕਾਰੀ ਕਿਉਂ ਨਹੀਂ ਮੰਗੀ ਜਾ ਰਹੀ? ਚੀਨ ਖੁੱਲ੍ਹੇਆਮ ਭਾਰਤ ਦੀ ਸੁਰੱਖਿਆ ਨਾਲ ਖਿਲਵਾੜ ਕਰ ਰਿਹਾ ਹੈ ਪਰ ਕਦੇ ਚੀਨ ਨੂੰ ‘ਲਾਲ ਅੱਖ’ ਦਿਖਾਉਣ ਦੀ ਗੱਲ ਕਰਨ ਵਾਲੇ ਮੋਦੀ ਦੇ ਮੂੰਹ ਵਿਚੋਂ ਇਕ ਵੀ ਸ਼ਬਦ ਕਿਉਂ ਨਹੀਂ ਨਿਕਲ ਰਿਹਾ ਹੈ? ਇਹ ਦੇਸ਼ ਦੀ ਸੁਰੱਖਿਆ ਦਾ ਸਵਾਲ ਹੈ ਅਤੇ ਪ੍ਰਧਾਨ ਮੰਤਰੀ ਨੂੰ ਇਸ ਬਾਰੇ ਜਵਾਬ ਦੇਣਾ ਚਾਹੀਦਾ ਹੈ।’
ਧੀ ਦੀ ਇੱਜ਼ਤ ਬਚਾਉਣ ਲਈ ਔਰਤ ਨੇ ਵੱਢ'ਤਾ ਆਪਣਾ ਪਤੀ, ਟੋਟੇ ਕਰ ਖੇਤਾਂ 'ਚ ਸੁੱਟੀ ਲਾਸ਼
NEXT STORY