ਬੀਜਿੰਗ— ਪ੍ਰਧਾਨ ਮੰਤਰੀ ਮੋਦੀ ਨੂੰ ਕੇਂਦਰ ਦੀ ਸੱਤਾ 'ਚ ਆਏ 4 ਸਾਲ ਹੋ ਚੁੱਕੇ ਹਨ। ਉਨ੍ਹਾਂ ਦੇ ਪ੍ਰਸ਼ਾਸਨ ਵਲੋਂ ਕੰਮ-ਕਾਜ ਸਬੰਧੀ ਜਾਣਕਾਰੀ ਸਾਂਝੀ ਹੋ ਰਹੀ ਹੈ। ਚੀਨ ਦੀ ਸਰਕਾਰੀ ਅਖਬਾਰ 'ਗਲੋਬਲ ਟਾਈਮਜ਼' ਨੇ ਵੀਰਵਾਰ ਨੂੰ ਪ੍ਰਕਾਸ਼ਿਤ ਇਕ ਲੇਖ 'ਚ ਕਿਹਾ ਕਿ ਆਰਥਿਕ ਸੁਧਾਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸਰਕਾਰ ਦਾ ਸਭ ਤੋਂ ਮਹੱਤਵਪੂਰਣ ਪਹਿਲੂ ਹੈ।
ਗਲੋਬਲ ਟਾਈਮਜ਼ 'ਚ ਮਾਓ ਕੀਜੀ ਨੇ ਵੀਰਵਾਰ ਨੂੰ ਲਿਖਿਆ,'ਮੋਦੀ ਦੇ ਸ਼ਾਸਨਕਾਲ 'ਚ ਤੇਜ਼ੀ ਨਾਲ ਵਿਕਾਸ ਹੋਇਆ ਹੈ ਅਤੇ ਦੇਸ਼ ਦੇ ਕਈ ਸੂਬਿਆਂ ਦੀਆਂ ਵਿਧਾਨ ਸਭਾ ਚੋਣਾਂ 'ਚ ਭਾਜਪਾ ਨੇ ਸ਼ਾਨਦਾਰ ਜਿੱਤ ਪ੍ਰਾਪਤ ਕੀਤੀ ਹੈ। ਇਨ੍ਹਾਂ ਕਾਰਨਾਂ ਕਰਕੇ ਮੋਦੀ ਨੂੰ ਆਧੁਨਿਕ ਭਾਰਤੀ ਇਤਿਹਾਸ ਦੇ ਸਭ ਤੋਂ ਪ੍ਰਭਾਵਸ਼ਾਲੀ ਨੇਤਾਵਾਂ 'ਚ ਸ਼ਾਮਲ ਕੀਤਾ ਜਾ ਰਿਹਾ ਹੈ। ਇਸ ਦੇ ਨਾਲ ਹੀ ਵਿਵਾਦ ਵੀ ਉਨ੍ਹਾਂ ਦਾ ਪਿੱਛਾ ਨਹੀਂ ਛੱਡ ਰਹੇ। ਤੁਹਾਨੂੰ ਦੱਸ ਦਈਏ ਕਿ ਮਾਓ ਕੀਜੀ 'ਰਾਸ਼ਟਰੀ ਡਿਵੈਲਪਮੈਂਟ ਐਂਡ ਰਿਫਾਰਮ ਕਮੀਸ਼ਨ' ਸਥਿਤ 'ਇੰਟਰਨੈਸ਼ਨਲ ਕੋ-ਆਪ੍ਰੇਸ਼ਨ ਸੈਂਟਰ' 'ਚ ਸਹਾਇਕ ਸ਼ੋਧਕਰਤਾ ਹਨ।
ਉਨ੍ਹਾਂ ਲਿਖਿਆ,''ਭਾਰਤ ਦੀ ਸੱਤਾ 'ਤੇ ਮੋਦੀ ਦੇ ਕਾਬਜ਼ ਹੋਣ ਦੇ ਚਾਰ ਸਾਲਾਂ ਬਾਅਦ ਵੀ ਸਵਾਲ ਪੁੱਛਿਆ ਜਾ ਰਿਹਾ ਹੈ ਕਿ ਕੀ ਮੋਦੀ ਦੇਸ਼ ਲਈ ਚੰਗੇ ਹਨ। ਕੀਜੀ ਨੇ ਇਸ ਲੇਖ 'ਚ ਨੋਬਲ ਪੁਰਸਕਾਰ ਜੇਤੂ ਅਰਥਸ਼ਾਸਤਰੀ ਅਮਰਤੇ ਸੈਨ ਦਾ ਵੀ ਜ਼ਿਕਰ ਕੀਤਾ ਹੈ, ਜਿਨ੍ਹਾਂ ਨੇ ਹਾਲ ਹੀ 'ਚ ਕਿਹਾ ਸੀ ਕਿ ਸਿੱਖਿਆ ਅਤੇ ਸਿਹਤ ਦੇ ਖੇਤਰ ਨੂੰ ਲੈ ਕੇ 2014 ਮਗਰੋਂ ਅਸੀਂ ਗਲਤ ਦਿਸ਼ਾ ਵੱਲ ਵਧੇ ਹਾਂ। ਕੀਜੀ ਮੁਤਾਬਕ ਮੋਦੀ ਨੂੰ ਲੈ ਕੇ ਰਾਜਨੀਤਕ, ਸੱਭਿਆਚਾਰਕ, ਧਾਰਮਿਕ, ਸਮਾਜਿਕ ਵਿਵਾਦ ਹੁੰਦੇ ਰਹੇ ਹਨ। ਹਿੰਦੂਤਵ ਦਾ ਏਜੰਡਾ ਵੀ ਇਕ ਮੁੱਦਾ ਹੈ ਪਰ ਸਭ ਤੋਂ ਮਹੱਤਵਪੂਰਣ ਆਰਥਿਕ ਮੁੱਦੇ ਹੀ ਹਨ, ਜੋ ਟੀਚੇ ਨੂੰ ਪੂਰਾ ਕਰਨ ਵਾਲੇ ਨਤੀਜੇ ਲੈ ਕੇ ਆਉਂਦੇ ਹਨ। ਕਈ ਵਿਵਾਦਾਂ ਦੌਰਾਨ ਵੀ ਆਰਥਿਕ ਵਿਕਾਸ ਸਪੱਸ਼ਟ ਦਿਖਾਈ ਦੇ ਰਿਹਾ ਹੈ। ਹਾਲਾਂਕਿ ਮੋਦੀ ਦੀਆਂ ਆਰਥਿਕ ਨੀਤੀਆਂ ਦਾ ਲਾਭ ਇਕੋ ਜਿਹੇ ਰੁਪ ਨਾਲ ਨਹੀਂ ਲਿਆ ਜਾ ਰਿਹਾ।
ਲਖਨਊ: ਭਾਰੀ ਬਾਰਿਸ਼ ਦੇ ਬਾਅਦ ਬਿਲਡਿੰਗ ਡਿੱਗੀ, ਕਈ ਲੋਕਾਂ ਦੇ ਦੱਬੇ ਹੋਣ ਦਾ ਸ਼ੱਕ
NEXT STORY