ਨਵੀਂ ਦਿੱਲੀ— ਕੇਂਦਰੀ ਜਾਂਚ ਬਿਊਰੋ (ਸੀ. ਬੀ. ਆਈ.) ਨੇ ਚਿਟ ਫੰਡ ਮਾਮਲੇ ਦੀ ਜਾਂਚ ਦੇ ਸਿਲਸਿਲੇ 'ਚ ਸ਼ੁੱਕਰਵਾਰ ਨੂੰ ਪੱਛਮੀ ਬੰਗਾਲ 'ਚ ਕੋਲਕਾਤਾ ਸਮੇਤ 20 ਵੱਖ-ਵੱਖ ਟਿਕਾਣਿਆਂ 'ਤੇ ਛਾਪੇਮਾਰੀ ਕੀਤੀ।
ਸੀ. ਬੀ. ਆਈ. ਨੇ ਇਕ ਬਿਆਨ ਜਾਰੀ ਕਰ ਕੇ ਦੱਸਿਆ ਕਿ ਚਿਟ ਫੰਡ ਮਾਮਲੇ ਨਾਲ ਜੁੜੇ ਦੋਸ਼ੀਆਂ ਦੀ ਰਿਹਾਇਸ਼ ਸਮੇਤ ਅਧਿਕਾਰਿਕ ਟਿਕਾਣਿਆਂ 'ਤੇ ਵੀ ਛਾਪੇਮਾਰੀ ਕੀਤੀ ਗਈ ਹੈ। ਛਾਪੇਮਾਰੀ ਦੌਰਾਨ ਮਾਮਲੇ ਨਾਲ ਜੁੜੇ ਕਈ ਸੰਵੇਦਨਸ਼ੀਲ ਦਸਤਾਵੇਜ਼ ਬਰਾਮਦ ਕੀਤੇ ਗਏ ਹਨ। ਸੀ. ਬੀ. ਆਈ. ਨੇ ਦੱਸਿਆ ਕਿ ਸੁਪਰੀਮ ਕੋਰਟ ਦੇ ਹੁਕਮ ਮੁਤਾਬਕ ਇਸ ਸੰਬੰਧ 'ਚ ਇਕ ਚੀਫ ਮੈਨੇਜਰ ਡਾਇਰੈਕਟਰ ਸਮੇਤ ਕੋਲਕਾਤਾ ਸਥਿਤ ਕੰਪਨੀ ਦੇ ਡਾਇਰੈਕਟਰ ਖਿਲਾਫ ਭਾਰਤੀ ਫੰਡ ਵਿਧਾਨ ਦੀ ਧਾਰਾ 120-ਬੀ, 420, 406 ਦੇ ਤਹਿਤ ਇਕ ਮਾਮਲਾ ਦਰਜ ਕੀਤਾ ਗਿਆ ਹੈ। ਦੋਸ਼ੀਆਂ 'ਤੇ ਜਨਤਾ ਵਲੋਂ ਚਿਟ ਫੰਡ 'ਚ ਜਮ੍ਹਾ ਕੀਤੀ ਗਈ 3 ਕਰੋੜ ਰੁਪਏ ਤੋਂ ਵੱਧ ਦੀ ਕੀਮਤ ਹਥਿਆਉਣ ਦਾ ਦੋਸ਼ ਹੈ।
ਹਥਿਆਰਾਂ ਦੀ ਤਸਕਰੀ ਕਰਨ ਵਾਲੇ ਗਿਰੋਹ ਦੇ 3 ਮੈਂਬਰ ਗ੍ਰਿਫਤਾਰ
NEXT STORY