ਹਮੀਰਪੁਰ— ਯੂ.ਪੀ ਦੇ ਹਮੀਰਪੁਰ ਜ਼ਿਲੇ ਦੇ ਸਰਕਾਰੀ ਹਸਪਤਾਲ ਦੇ ਐਮਰਜੈਂਸੀ 'ਚ ਸ਼ੁੱਕਰਵਾਰ ਨੂੰ ਇਕ ਬੱਚੇ ਦੀ ਮੌਤ ਹੋ ਗਈ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਡਾਕਟਰ ਨੇ ਬੱਚੇ ਦੀ ਮੌਤ ਦੇ ਬਾਅਦ ਹੀ 15 ਮਿੰਟ ਤੱਕ ਉਸ ਨੂੰ ਗੁਲੂਕੋਜ਼ ਚੜ੍ਹਾਇਆ ਸੀ। ਉਨ੍ਹਾਂ ਦੀ ਲਾਪਰਵਾਹੀ ਕਾਰਨ ਮਾਸੂਮ ਦੀ ਮੌਤ ਹੋ ਗਈ। ਡਾਕਟਰਾਂ ਦਾ ਕਹਿਣਾ ਹੈ ਕਿ ਬੱਚੇ ਨੂੰ ਗੰਭੀਰ ਹਾਲਤ 'ਚ ਹਸਪਤਾਲ ਲਿਆਇਆ ਗਿਆ ਸੀ।
ਹਮੀਰਪੁਰ ਜ਼ਿਲੇ ਦੇ ਛਾਨੀ ਬਿੰਵਾਰ ਪਿੰਡ ਦੀ ਰਹਿਣ ਵਾਲੀ ਸੀਤੂ ਨੇ ਪਿਛਲੇ ਸਾਲ ਜੁੜਵਾ ਬੱਚਿਆਂ ਨੂੰ ਜਨਮ ਦਿੱਤਾ ਸੀ। ਇਕ ਬੱਚੇ ਦਾ ਨਾਮ ਲਵ ਅਤੇ ਦੂਜੇ ਦਾ ਨਾਮ ਕੁਸ਼ ਸੀ। ਵੀਰਵਾਰ ਰਾਤ ਨੂੰ ਲਵ ਨੂੰ ਬੁਖਾਰ ਹੋ ਗਿਆ। ਸ਼ੁੱਕਰਵਾਰ ਸਵੇਰੇ ਪਰਿਵਾਰਕ ਮੈਂਬਰ ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਲੈ ਆਏ। ਜਿੱਥੇ ਡਾਕਟਰਾਂ ਨੇ ਐਮਰਜੈਂਸੀ 'ਚ ਦਾਖ਼ਲ ਕਰ ਲਿਆ। ਇਸ ਦੇ ਬਾਅਦ ਬੱਚੇ ਨੂੰ ਬੁਖਾਰ ਦੀ ਦਵਾਈ ਨਾ ਦੇ ਕੇ ਡਾਕਟਰਾਂ ਨੇ ਉਸ ਨੂੰ ਗੁਲੂਕੋਜ਼ ਚੜ੍ਹਾ ਦਿੱਤਾ। ਕਰੀਬ ਢਾਈ ਘੰਟੇ ਬਾਅਦ ਜਦੋਂ ਬੱਚੇ ਦੀ ਹਾਲਤ ਵਿਗੜਨ ਲੱਗੀ ਤਾਂ ਪਰਿਵਾਰਕ ਮੈਂਬਰਾਂ ਨੇ ਡਾਕਟਰ ਨੂੰ ਬੁਲਾਇਆ। ਬੱਚੇ ਅਤੇ ਬਾਲਰੋਗ ਮਾਹਿਰ ਰਾਧੇ ਰਮਨ ਨੇ ਬੱਚੇ ਦੀ ਨਬਜ਼ ਚੈਕ ਕਰਨ ਦੇ ਬਾਅਦ ਉਸ ਨੂੰ ਮ੍ਰਿਤਕ ਘੋਸ਼ਿਤ ਕਰ ਦਿੱਤਾ।
ਆਪਣੀ ਅੱਖਾਂ ਦੇ ਸਾਹਮਣੇ ਦੋਹਤੇ ਦੀ ਮੌਤ ਦੇਖ ਕੇ ਨਾਨੀ ਰੌਣ ਲੱਗੀ। ਉਸ ਨੇ ਕਿਹਾ ਕਿ ਜੇਕਰ ਠੀਕ ਨਾਲ ਇਲਾਜ ਹੁੰਦਾ ਤਾਂ ਬੱਚਾ ਬਚ ਸਕਦਾ ਸੀ। ਬੱਚੇ ਦੀ ਲਾਸ਼ ਨੂੰ ਗੋਦ 'ਚ ਲੈ ਕੇ ਨਾਨੀ ਐਮਰਜੈਂਸੀ ਵਾਰਡ ਤੱਕ ਰੌਦੀ ਭਟਕਦੀ ਰਹੀ। ਉਹ ਡਾਕਟਰਾਂ ਨੂੰ ਕੋਸ ਰਹੀ ਸੀ। ਪਰਿਵਾਰਕ ਮੈਂਬਰਾਂ ਦਾ ਦੋਸ਼ ਹੈ ਕਿ ਬੱਚੇ ਦੀ ਮੌਤ ਦੇ ਬਾਅਦ ਵੀ ਡਾਕਟਰਾਂ ਦੇ ਸਾਹਮਣੇ ਗੁਲੂਕੋਜ਼ ਚੜ੍ਹ ਰਿਹਾ ਸੀ। ਲੋਕਾਂ ਦੇ ਦਾਖ਼ਲ ਦੇ ਬਾਅਦ ਡਾ. ਵਿਵੇਕ ਕੁਮਾਰ ਨੇ ਮ੍ਰਿਤ ਬੱਚੇ ਦਾ ਗੁਲੂਕੋਜ਼ ਹਟਵਾਇਆ।
ਗੋਰਖਪੁਰ ਮੈਡੀਕਲ ਕਾਲਜ 'ਚ ਬੱਚਿਆਂ ਦੀ ਮੌਤ 'ਤੇ ਅਦਾਲਤ ਨੇ ਮੰਨਿਆ ਸਰਕਾਰ ਤੋਂ ਜਵਾਬ
NEXT STORY