ਏਟਾ- 10ਵੀਂ ਪ੍ਰੀਖਿਆ 'ਚ ਵੱਡੀ ਲਾਪ੍ਰਵਾਹੀ ਦਾ ਮਾਮਲਾ ਸਾਹਮਣੇ ਆਇਆ ਹੈ। ਜਿੱਥੇ ਏਟਾ ਜ਼ਿਲ੍ਹੇ ਦੇ ਚੌਧਰੀ ਬੀ.ਐੱਲ ਇੰਟਰ ਕਾਲਜ 'ਚ ਪ੍ਰੀਖਿਆ ਕੇਂਦਰ ਦੀ ਪ੍ਰਬੰਧਕ ਅੰਜੂ ਯਾਦਵ ਨੇ ਗਣਿਤ ਦਾ ਪ੍ਰਸ਼ਨ ਪੱਤਰ ਅਧਿਕਾਰਤ ਵਟਸਐਪ ਗਰੁੱਪ 'ਤੇ ਭੇਜਿਆ। ਇਹ ਘਟਨਾ ਸ਼ਨੀਵਾਰ ਸਵੇਰੇ ਪ੍ਰੀਖਿਆ ਦੌਰਾਨ ਵਾਪਰੀ। ਇਹ ਪੇਪਰ ਉੱਤਰ ਪ੍ਰਦੇਸ਼ ਬੋਰਡ ਦੀ 10ਵੀਂ ਜਮਾਤ ਦਾ ਹੈ।
ਇਹ ਵੀ ਪੜ੍ਹੋ- ਹੁਣ ਇਸ ਜ਼ਰੂਰੀ ਦਸਤਾਵੇਜ਼ ਤੋਂ ਬਿਨਾਂ ਨਹੀਂ ਬਣੇਗਾ ਪਾਸਪੋਰਟ
ਜਾਣੋ, ਕੀ ਹੈ ਪੂਰਾ ਮਾਮਲਾ?
ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਪ੍ਰੀਖਿਆ ਸ਼ੁਰੂ ਹੋਣ ਤੋਂ ਕੁਝ ਦੇਰ ਬਾਅਦ ਸਵੇਰੇ 9:37 ਵਜੇ ਅੰਜੂ ਯਾਦਵ ਨੇ ਵਟਸਐਪ ਗਰੁੱਪ 'ਤੇ ਗਣਿਤ ਦਾ ਪੇਪਰ ਪੋਸਟ ਕੀਤਾ। ਇਸ ਸਮੂਹ ਵਿਚ ਏਟਾ ਦੇ ਜ਼ਿਲ੍ਹਾ ਮੈਜਿਸਟ੍ਰੇਟ, ਜ਼ਿਲ੍ਹਾ ਸਕੂਲ ਇੰਸਪੈਕਟਰ, ਸਟੇਟਿਕ ਮੈਜਿਸਟ੍ਰੇਟ, ਸੈਕਟਰ ਮੈਜਿਸਟ੍ਰੇਟ ਅਤੇ ਸੈਂਟਰ ਸੁਪਰਡੈਂਟ ਸਮੇਤ 125 ਅਧਿਕਾਰੀ ਸ਼ਾਮਲ ਸਨ।
ਇਹ ਵੀ ਪੜ੍ਹੋ- ਸਰਕਾਰੀ ਸਕੂਲਾਂ 'ਚ ਪੜ੍ਹਨ ਵਾਲੇ ਬੱਚਿਆਂ ਦੀਆਂ ਮੌਜਾਂ, ਸਰਕਾਰ ਨੇ ਕਰ 'ਤਾ ਵੱਡਾ ਐਲਾਨ
ਤੁਰੰਤ ਵਟਸਐਪ ਤੋਂ ਹਟਾਇਆ ਗਿਆ ਪੇਪਰ
ਦੱਸਿਆ ਜਾ ਰਿਹਾ ਹੈ ਕਿ ਸਟੈਟਿਕ ਮੈਜਿਸਟ੍ਰੇਟ ਬ੍ਰਿਜੇਸ਼ ਕੁਮਾਰ ਨੇ ਕਿਹਾ ਕਿ ਜਿਵੇਂ ਹੀ ਉਨ੍ਹਾਂ ਨੂੰ ਇਸ ਗਲਤੀ ਦੀ ਜਾਣਕਾਰੀ ਮਿਲੀ, ਉਨ੍ਹਾਂ ਨੇ ਤੁਰੰਤ ਅੰਜੂ ਯਾਦਵ ਤੋਂ ਸਪੱਸ਼ਟੀਕਰਨ ਮੰਗਿਆ ਅਤੇ ਪੇਪਰ ਨੂੰ ਗਰੁੱਪ ਤੋਂ ਹਟਾ ਦਿੱਤਾ। ਇਸ ਤੋਂ ਬਾਅਦ ਇਸ ਮਾਮਲੇ ਦੀ ਸੂਚਨਾ ਜ਼ਿਲ੍ਹਾ ਸਕੂਲ ਇੰਸਪੈਕਟਰ ਡਾ: ਇੰਦਰਜੀਤ ਸਿੰਘ ਨੂੰ ਦਿੱਤੀ ਗਈ।
ਇਹ ਵੀ ਪੜ੍ਹੋ- ਹੈਂ! 13,000 ਰੁਪਏ ਦਾ ਇਕ ਨਿੰਬੂ
ਮੋਬਾਈਲ ਫੋਨ ਜ਼ਬਤ
ਇਸ ਘਟਨਾ ਤੋਂ ਬਾਅਦ ਸ਼ਨੀਵਾਰ ਸ਼ਾਮ ਨੂੰ ਜੈਤਰਾ ਪੁਲਸ ਸਟੇਸ਼ਨ 'ਚ ਸ਼ਿਕਾਇਤ ਦਰਜ ਕਰਵਾਈ ਗਈ। ਪੁਲਸ ਨੇ ਅੰਜੂ ਯਾਦਵ ਖਿਲਾਫ ਉੱਤਰ ਪ੍ਰਦੇਸ਼ ਪਬਲਿਕ ਐਗਜ਼ਾਮੀਨੇਸ਼ਨ (ਪ੍ਰੀਵੈਨਸ਼ਨ ਆਫ ਫੇਅਰ ਮੀਨਜ਼) ਐਕਟ, 2024 ਦੇ ਤਹਿਤ ਮਾਮਲਾ ਦਰਜ ਕੀਤਾ ਹੈ। ਉਸ ਦਾ ਮੋਬਾਈਲ ਫੋਨ ਜ਼ਬਤ ਕਰ ਲਿਆ ਗਿਆ ਹੈ ਅਤੇ ਮਾਮਲੇ ਦੀ ਜਾਂਚ ਜਾਰੀ ਹੈ।
ਇਹ ਵੀ ਪੜ੍ਹੋ- ਲਗਾਤਾਰ 4 ਛੁੱਟੀਆਂ, ਬੰਦ ਰਹਿਣਗੇ ਸਕੂਲ-ਕਾਲਜ ਅਤੇ ਬੈਂਕ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਜੈਮਾਲਾ ਤੋਂ ਪਹਿਲਾਂ ਲਾੜੀ ਦੇ Whatsapp 'ਤੇ ਆਈ ਅਜਿਹੀ ਤਸਵੀਰ, ਟੁੱਟ ਗਿਆ ਵਿਆਹ
NEXT STORY