ਸਿਰਸਾ (ਵਾਰਤਾ)— ਹਰਿਆਣਾ ਵਿਚ ਸਟਾਫ ਚੋਣ ਕਮਿਸ਼ਨ ਦੀ ਕਲਰਕ ਪ੍ਰੀਖਿਆ ਵਿਚ ਰੋਹਤਕ ਦੇ ਕਲਾਨੌਰ ਤੋਂ ਸਿਰਸਾ ਆਈ ਸੋਨੀ ਦੇਵੀ ਨੇ 9 ਮਹੀਨੇ ਦੇ ਦੁੱਧ ਮੂੰਹੇ ਬੱਚੇ ਨਾਲ ਆਈ ਸੀ। ਉਸ ਨੇ ਆਪਣੇ ਬੱਚੇ ਨਾਲ ਜਾਨ ਜ਼ੋਖਮ ਵਿਚ ਪਾ ਕੇ ਪ੍ਰੀਖਿਆ ਦਿੱਤੀ। ਸੋਨੀ ਦੇਵੀ ਨੇ ਦੱਸਿਆ ਕਿ ਪੇਪਰ ਕੀ ਹੈ.. ਭਾਰੀ ਆਫਤ ਹੈ। ਪ੍ਰੀਖਿਆ ਕੇਂਦਰ ਇੰਨਾ ਦੂਰ ਹੋਣ ਕਾਰਨ ਉਨ੍ਹਾਂ ਨੂੰ ਬੱਚੇ ਨਾਲ ਆਉਣਾ ਬੇਹੱਦ ਮੁਸ਼ਕਲ ਲੱਗਾ। ਸਿਰਸਾ ਰੇਲਵੇ ਸਟੇਸ਼ਨ 'ਤੇ ਗੱਡੀ ਦੀ ਉਡੀਕ 'ਚ ਬੈਠੀ ਸੋਨੀ ਦੇਵੀ ਨੇ ਦੱਸਿਆ ਕਿ ਰੇਲ ਗੱਡੀ 'ਚ ਭੀੜ ਕਾਰਨ ਸੀਟ ਨਹੀਂ ਮਿਲਦੀ, ਜਿਸ ਕਾਰਨ ਪ੍ਰੀਖਿਆ ਦਾ ਦਰਦ ਹੋਰ ਵੀ ਵਧ ਜਾਂਦਾ ਹੈ। ਭਵਿੱਖ 'ਚ ਜੇਕਰ ਕਿਸੇ ਪ੍ਰੀਖਿਆ ਦਾ ਪ੍ਰੀਖਿਆ ਕੇਂਦਰ ਦੂਰ ਆਇਆ ਤਾਂ ਉਹ ਪ੍ਰੀਖਿਆ ਦੇਣ ਨਹੀਂ ਜਾਵੇਗੀ। ਅਜਿਹੀ ਕਹਾਣੀ ਇਕ ਸੋਨੀ ਦੇਵੀ ਦੀ ਨਹੀਂ ਸਗੋਂ ਸੈਂਕੜੇ ਔਰਤਾਂ ਅਤੇ ਕੁੜੀਆਂ ਦੀ ਹੈ।
ਝੱਜਰ ਵਿਚ ਆਪਣੀ ਧੀ ਪਿੰਕੀ ਨੂੰ ਪ੍ਰੀਖਿਆ ਲਈ ਆਏ ਮਹਿੰਦਰ ਸਿੰਘ ਨੇ ਦੱਸਿਆ ਕਿ ਕੁੜੀਆਂ ਨੂੰ ਸਫਰ ਕਰਨ 'ਚ ਬੇਹੱਦ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਟਿਕਟ ਲਈ ਜੱਦੋ-ਜਹਿਦ ਤੇ ਫਿਰ ਸੀਟ ਲਈ। ਸਰਕਾਰ ਨੂੰ ਚਾਹੀਦਾ ਸੀ ਕਿ ਨੇੜੇ ਦੇ ਜ਼ਿਲੇ 'ਚ ਹੀ ਪ੍ਰੀਖਿਆ ਕੇਂਦਰ ਬਣਾ ਦਿੰਦੀ। ਕੁਝ ਮਾਤਾ-ਪਿਤਾ ਨੇ ਤਾਂ ਇਹ ਵੀ ਕਿਹਾ ਕਿ ਜਦੋਂ ਸੂਬਾ ਸਰਕਾਰ ਅਤੇ ਕਮਿਸ਼ਨ ਨੂੰ ਚੋਣਾਂ ਦੇ ਨੇੜੇ ਆਉਣ ਬਾਰੇ ਪਤਾ ਸੀ ਤਾਂ ਪ੍ਰੀਖਿਆ ਨਹੀਂ ਲੈਣੀ ਚਾਹੀਦੀ ਸੀ। ਜੇਕਰ ਸਰਕਾਰ ਬਦਲ ਗਈ ਤਾਂ ਇਸ ਪ੍ਰੀਖਿਆ 'ਤੇ ਮਾਤਾ-ਪਿਤਾ ਦਾ ਹੋਇਆ ਖਰਚ ਬੇਕਾਰ ਹੀ ਜਾਵੇਗਾ। ਜ਼ਿਲਾ ਸਿੱਖਿਆ ਅਧਿਕਾਰੀ ਰਾਜੇਸ਼ ਚੌਹਾਨ ਨੇ ਦੱਸਿਆ ਕਿ ਸਿਰਸਾ ਜ਼ਿਲੇ 'ਚ ਕੁੱਲ 18,000 ਪ੍ਰੀਖਿਆਰਥੀਆਂ ਲਈ 75 ਪ੍ਰੀਖਿਆ ਕੇਂਦਰ ਬਣਾਏ ਗਏ ਸਨ। ਸਖਤ ਸੁਰੱਖਿਆ ਅਤੇ ਸੀ. ਸੀ. ਟੀ. ਵੀ. ਨਿਗਰਾਨੀ 'ਚ ਪ੍ਰੀਖਿਆ ਹੋਈ। ਪ੍ਰੀਖਿਆ ਦੇਣ ਲਈ ਕਰੀਬ 52 ਫੀਸਦੀ ਹੀ ਪ੍ਰੀਖਿਆਰਥੀ ਪਹੁੰਚੇ।
24 ਰੁਪਏ ਪ੍ਰਤੀ ਕਿਲੋ ਪਿਆਜ਼ ਵੇਚੇਗੀ ਕੇਜਰੀਵਾਲ ਸਰਕਾਰ, ਇਸ ਤਰ੍ਹਾਂ ਹੋਵੇਗੀ ਵਿਕਰੀ
NEXT STORY