ਨਵੀਂ ਦਿੱਲੀ— ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਅੱਜ ਭਾਵ ਸ਼ੁੱਕਰਵਾਰ ਨੂੰ ਪ੍ਰੈੱਸ ਕਾਨਫਰੰਸ ਕਰ ਕੇ ਕੋਰੋਨਾ ਵਾਇਰਸ ਨੂੰ ਲੈ ਕੇ ਸਰਕਾਰੀ ਵਲੋਂ ਕੀਤੀਆਂ ਜਾ ਰਹੀਆਂ ਤਿਆਰੀਆਂ, ਪਲਾਜ਼ਮਾ ਥੈਰੇਪੀ ਅਤੇ ਕੋਟਾ 'ਚ ਫਸੇ ਦਿੱਲੀ ਦੇ ਵਿਦਿਆਰਥੀਆਂ ਨੂੰ ਵਾਪਸ ਲਿਆਉਣ ਬਾਰੇ ਵਿਸਥਾਰ ਨਾਲ ਜਾਣਕਾਰੀ ਦਿੱਤੀ। ਕੇਜਰੀਵਾਲ ਨੇ ਕਿਹਾ ਕਿ ਰਾਜਸਥਾਨ ਦੇ ਕੋਟਾ ਜੋ ਬੱਚੇ ਆਈ. ਟੀ. ਆਈ. ਦੀ ਤਿਆਰੀ ਕਰਨ ਗਏ ਸਨ, ਉੱਥੇ ਫਸੇ ਹਨ। ਮੇਰੇ ਹੱਥ ਬੱਝੇ ਸਨ ਕਿਉਂਕਿ ਕੇਂਦਰ ਦੀ ਮਨਜ਼ੂਰੀ ਦੇ ਬਿਨਾਂ ਅਸੀਂ ਕੋਈ ਕਦਮ ਨਹੀਂ ਚੁੱਕਣਾ ਚਾਹੁੰਦੇ ਸੀ। ਪਰਸੋਂ ਕੇਂਦਰ ਸਰਕਾਰ ਨੇ ਮਨਜ਼ੂਰੀ ਦੇ ਦਿੱਤੀ ਹੈ। ਅੱਜ ਦਿੱਲੀ ਤੋਂ ਲੱਗਭਗ 40 ਬੱਸਾਂ ਕੋਟਾਂ ਜਾ ਰਹੀਆਂ ਹਨ। ਉਮੀਦ ਹੈ ਕਿ ਕੱਲ ਤੱਕ ਬੱਚੇ ਵਾਪਸ ਆ ਜਾਣਗੇ। ਉਸ ਤੋਂ ਬਾਅਦ ਉਨ੍ਹਾਂ ਨੂੰ 14 ਦਿਨ ਘਰਾਂ 'ਚ ਕੁਆਰੰਟੀਨ ਰਹਿਣਾ ਹੋਵੇਗਾ।

ਟੈਸਟਿੰਗ ਦੀ ਔਸਤ 'ਚ ਦਿੱਲੀ ਬਿਹਤਰ—
ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿਚ ਕੋਰੋਨਾ ਦੇ ਵੱਧ ਕੇਸ ਇਸ ਲਈ ਆ ਰਹੇ ਹਨ, ਕਿਉਂਕਿ ਅਸੀਂ ਜ਼ਿਆਦਾ ਟੈਸਟਿੰਗ ਕਰਵਾ ਰਹੇ ਹਾਂ। ਉਨ੍ਹਾਂ ਆਖਿਆ ਕਿ ਅਸੀਂ ਪ੍ਰਤੀ 10 ਲੱਖ ਜਨਤਾ 'ਤੇ 2300 ਲੋਕਾਂ ਦੇ ਟੈਸਟ ਕਰਵਾ ਰਹੇ ਹਾਂ, ਜਦਕਿ ਦੇਸ਼ ਦਾ ਜੋ ਔਸਤ ਹੈ, ਉਹ ਸਿਰਫ 10 ਲੱਖ 'ਤੇ 500 ਟੈਸਟਿੰਗ ਦਾ ਹੈ। ਇਸ ਵਜ੍ਹਾ ਤੋਂ ਦਿੱਲੀ 'ਚ ਮਰੀਜ਼ ਜ਼ਿਆਦਾ ਹਨ। ਦਿੱਲੀ ਵਿਚ ਹੁਣ ਤੱਕ ਕੋਰੋਨਾ ਵਾਇਰਸ ਦੇ ਕੁੱਲ 3,515 ਮਾਮਲੇ ਸਾਹਮਣੇ ਆ ਚੁੱਕੇ ਹਨ, ਜਦਕਿ ਕੁੱਲ 59 ਲੋਕਾਂ ਦੀ ਮੌਤ ਹੋ ਚੁੱਕੀ ਹੈ। ਖੁਸ਼ੀ ਦੀ ਗੱਲ ਇਹ ਹੈ ਕਿ 1100 ਲੋਕ ਠੀਕ ਹੋ ਕੇ ਆਪਣੇ ਘਰ ਚੱਲੇ ਗਏ ਹਨ। ਦਿੱਲੀ ਦੇ ਵੱਖ-ਵੱਖ ਇਲਾਕਿਆਂ ਬਾਰੇ ਕੇਜਰੀਵਾਲ ਨੇ ਕਿਹਾ ਕਿ ਅਸੀਂ ਲਗਾਤਾਰ ਕੰਟੇਨਮੈਂਟ ਜ਼ੋਨ ਵਧਾ ਰਹੇ ਹਾਂ ਅਤੇ ਉੱਥੇ ਟੈਸਟਿੰਗ-ਸਕ੍ਰੀਨਿੰਗ ਕਰ ਰਹੇ ਹਾਂ।
ਇਸ ਮਹੀਨੇ ਮਿਲੇਗਾ ਦੁੱਗਣਾ ਰਾਸ਼ਨ—
ਕੇਜਰੀਵਾਲ ਨੇ ਰਾਸ਼ਨ ਬਾਰੇ ਦੱਸਿਆ ਕਿ ਦਿੱਲੀ ਸਰਕਾਰ ਇਸ ਮਹੀਨੇ ਦੁੱਗਣਾ ਯਾਨੀ ਕਿ 10 ਕਿਲੋ ਰਾਸ਼ਨ ਦੇਵੇਗੀ। ਇਸ ਤੋਂ ਇਲਾਵਾ ਨਾਲ ਇਕ ਕਿੱਟ ਦਿੱਤੀ ਜਾਵੇਗੀ, ਜਿਸ ਵਿਚ ਲੋੜ ਦਾ ਸਾਮਾਨ ਹੋਵੇਗਾ। ਕੋਰੋਨਾ ਸੰਕਟ ਵਿਚ ਸਭ ਤੋਂ ਜ਼ਿਆਦਾ ਮਾਰ ਦਿਹਾੜੀਦਾਰ ਲੋਕਾਂ 'ਤੇ ਪਈ ਹੈ। ਅਸੀਂ ਉਨ੍ਹਾਂ ਨੂੰ ਪੂਰੀ ਮਦਦ ਦੇਣ ਦੀ ਕੋਸ਼ਿਸ਼ ਕਰ ਰਹੇ ਹਾਂ।
ਪਲਾਜ਼ਮਾ ਥੈਰੇਪੀ 'ਤੇ ਬੋਲੇ ਕੇਜਰੀਵਾਲ—
ਪਲਾਜ਼ਾ ਥੈਰੇਪੀ ਨੂੰ ਲੈ ਕੇ ਕੇਜਰੀਵਾਲ ਨੇ ਕਿਹਾ ਕਿ ਦਿੱਲੀ ਸਰਕਾਰ ਨੂੰ ਕੇਂਦਰ ਸਰਕਾਰ ਦੀ ਇਜਾਜ਼ਤ ਮਿਲ ਚੁੱਕੀ ਹੈ, ਅਜਿਹੇ ਵਿਚ ਅਸੀਂ ਦਿੱਲੀ ਵਿਚ ਇਸ ਨੂੰ ਜਾਰੀ ਰੱਖ ਰਹੇ ਹਾਂ। ਦਿੱਲੀ ਵਿਚ ਪਲਾਜ਼ਮਾ ਥੈਰੇਪੀ ਸਫਲ ਰਹੀ ਹੈ, ਜਿਸ ਇਕ ਵਿਅਕਤੀ 'ਤੇ ਇਸ ਦਾ ਇਸਤੇਮਾਲ ਕੀਤਾ ਗਿਆ ਸੀ, ਉਹ ਠੀਕ ਹੋ ਕੇ ਘਰ ਚੱਲਾ ਗਿਆ ਹੈ। ਅਸੀਂ ਅਜੇ ਟਰਾਇਲ ਕਰ ਰਹੇ ਹਾਂ।
ਸਿਹਤ ਮੰਤਰਾਲੇ ਨੇ ਜਾਰੀ ਕੀਤੀ ਰੈੱਡ, ਗਰੀਨ, ਓਰੈਂਜ ਜ਼ੋਨ ਦੀ ਸੂਚੀ, ਜਾਣੋ ਕਿਹੜੇ ਜ਼ੋਨ 'ਚ ਹੈ ਤੁਹਾਡਾ ਜ਼ਿਲਾ
NEXT STORY