ਨਵੀਂ ਦਿੱਲੀ— ਪੂਰਾ ਦੇਸ਼ ਇਸ ਸਮੇਂ ਕੋਰੋਨਾ ਵਾਇਰਸ ਕਰ ਕੇ ਲਾਕ ਡਾਊਨ ਹੈ। ਦਿੱਲੀ ਸਰਕਾਰ ਲੋਕਾਂ ਲਈ ਪੂਰੀ ਤਨਦੇਹੀ ਨਾਲ ਕੰਮ ਕਰ ਰਹੀ ਹੈ। ਖਾਸ ਕਰ ਕੇ ਬੱਚਿਆਂ ਦੀ ਪੜ੍ਹਾਈ ਨੂੰ ਲੈ ਕੇ। ਕੇਜਰੀਵਾਲ ਅਤੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਪ੍ਰੈੱਸ ਕਾਨਫਰੰਸ ਕੀਤੀ। ਦਿੱਲੀ ਦੇ ਸਿੱਖਿਆ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਪੜ੍ਹਾਈ ਨਾਲ ਸਬੰਧਤ ਕੁਝ ਫੈਸਲੇ ਲਏ ਗਏ ਹਨ। ਨਰਸਰੀ ਤੋਂ 8ਵੀਂ ਜਮਾਤ ਦੇ ਸਾਰੇ ਬੱਚੇ ਰਾਈਟ ਤੋਂ ਐਜੁਕੇਸ਼ਨ ਤਹਿਤ ਅਗਲੀ ਜਮਾਤ 'ਚ ਕਰ ਦਿੱਤੇ ਜਾਣਗੇ। ਕਿਉਂਕਿ ਕੋਰੋਨਾ ਵਾਇਰਸ ਅਤੇ ਲਾਕ ਡਾਊਨ ਦੀ ਵਜ੍ਹਾ ਕਰ ਕੇ ਪ੍ਰੀਖਿਆਵਾਂ ਰੱਦ ਕਰ ਦਿੱਤੀਆਂ ਸਨ। ਮਨੀਸ਼ ਸਿਸੋਦੀਆ ਨੇ ਕਿਹਾ ਕਿ ਬੱਚੇ ਘਰ 'ਚ ਬੈਠ ਕੇ ਹੀ ਪੜ੍ਹਾਈ ਨੂੰ ਜਾਰੀ ਰੱਖਣ। ਬੱਚੇ ਤਕਨਾਲੋਜੀ ਦੇ ਜ਼ਰੀਏ ਪੜ੍ਹਾਈ ਜਾਰੀ ਰੱਖਣ। ਅਸੀਂ ਬੱਚਿਆਂ ਨੂੰ ਐੱਸ. ਐੱਮ. ਐੱਸ. ਜ਼ਰੀਏ ਪੜ੍ਹਾਵਾਂਗੇ, ਜਿਸ 'ਚ ਅਧਿਆਪਕਾਂ ਦਾ ਸਹਿਯੋਗ ਲਿਆ ਜਾਵੇਗਾ। ਬੱਚੇ ਆਪਣੇ ਭੈਣ-ਭਰਾਵਾਂ ਦੀ ਮਦਦ ਲੈ ਸਕਦੇ ਹਨ। ਇਸ ਪੂਰੀ ਐਕਟਿਵੀ ਨੂੰ ਆਪਣੀ ਨੋਟ ਬੁੱਕ 'ਚ ਰੱਖਣਗੇ। ਸਕੂਲ ਖੁੱਲ੍ਹਣ ਤੋਂ ਬਾਅਦ ਅਧਿਆਪਕ ਉਨ੍ਹਾਂ ਨੂੰ ਦੇਖਣਗੇ। ਹਰ ਜਮਾਤ ਦੇ ਅਧਿਆਪਕ ਫੋਨ ਜ਼ਰੀਏ ਬੱਚਿਆਂ ਦੇ ਸੰਪਰਕ 'ਚ ਰਹਿਣਗੇ।
ਸਿਸੋਦੀਆ ਨੇ ਅੱਗੇ ਕਿਹਾ ਕਿ 12ਵੀਂ ਜਮਾਤ ਦੇ ਬੱਚਿਆਂ ਲਈ ਦਿੱਲੀ ਸਰਕਾਰ ਦੇ ਅਧਿਆਪਕਾਂ ਵਲੋਂ ਆਨਲਾਈਨ ਜਮਾਤਾਂ ਸ਼ੁਰੂ ਕੀਤੀਆਂ ਜਾਣਗੀਆਂ। ਇਸ ਦਾ ਲਿੰਕ ਅਸੀਂ ਐੱਸ. ਐੱਮ. ਐੱਸ. ਜ਼ਰੀਏ ਭੇਜ ਦੇਵਾਂਗੇ। ਬੱਚਿਆਂ ਨੂੰ ਹਰ ਰੋਜ਼ 2 ਪਾਠਕ੍ਰਮਾਂ ਦੀ ਪੜ੍ਹਾਈ ਕਰਵਾਈ ਜਾਵੇਗੀ। ਇਸ ਲਈ ਡਾਟਾ ਪੈਕਜ ਦੇ ਪੈਸੇ ਵੀ ਦਿੱਤੇ ਜਾਣਗੇ। ਇਹ ਸਿਸਟਮ ਅਪ੍ਰੈਲ ਦੇ ਪਹਿਲੇ ਹਫਤੇ ਲਈ ਸ਼ੁਰੂ ਹੋ ਜਾਵੇਗਾ। ਇਸ ਤੋਂ ਬਾਅਦ 10ਵੀਂ ਜਮਾਤ ਲਈ ਵੀ ਇਹ ਹੀ ਤਰੀਕਾ ਵਰਤਿਆ ਜਾਵੇਗਾ। 9 ਅਤੇ 11 ਜਮਾਤ ਲਈ ਵੀ ਕੰਮ ਕਰ ਰਹੇ ਹਾਂ। 9ਵੀਂ ਜਮਾਤ ਲਈ ਸੀ. ਬੀ. ਐੱਸ. ਨਾਲ ਯੋਜਨਾ ਬਣਾ ਰਹੇ ਹਾਂ। 11 ਜਮਾਤ ਲਈ ਰਿਜ਼ਲਟ ਦੀ ਉਡੀਕ ਕਰ ਰਹੇ ਹਾਂ। ਉਨ੍ਹਾਂ ਕਿਹਾ ਕਿ ਅਸੀਂ ਉਮੀਦ ਕਰਦੇ ਹਾਂ ਕਿ ਕੋਰੋਨਾ ਤੋਂ ਸਾਰੇ ਬੱਚੇ ਅਤੇ ਅਧਿਆਪਕ ਦਾ ਬਚਾਅ ਰਹੇ ਅਤੇ ਸਾਰੇ ਠੀਕ ਰਹਿਣ। ਇਸ ਦੇ ਨਾਲ ਹੀ ਕੇਜਰੀਵਾਲ ਨੇ ਕਿਹਾ ਕਿ ਅਫਵਾਹਾਂ ਤੋਂ ਬੱਚੋ। ਘਰਾਂ 'ਚ ਰਹੋ ਅਤੇ ਕੋਰੋਨਾ ਵਾਇਰਸ ਤੋਂ ਬਚੋ।
ਕੋਰੋਨਾ ਦਾ ਸੰਕਟ : ਕਾਬੁਲ ਤੋਂ ਦਿੱਲੀ ਪਰਤਿਆ 35 ਭਾਰਤੀਆਂ ਦਾ ਜੱਥਾ
NEXT STORY