ਬੀਜਾਪੁਰ, (ਭਾਸ਼ਾ)- ਛੱਤੀਸਗੜ੍ਹ ਦੇ ਨਕਸਲਵਾਦ ਪ੍ਰਭਾਵਿਤ ਬੀਜਾਪੁਰ ਜ਼ਿਲੇ ਵਿਚ ਸੁਰੱਖਿਆ ਫੋਰਸਾਂ ਨੇ ਨਕਸਲੀਆਂ ਵੱਲੋਂ ਵਿਛਾਈਆਂ 10 ਬਾਰੂਦੀ ਸੁਰੰਗਾਂ ਨੂੰ ਨਸ਼ਟ ਕਰ ਦਿੱਤਾ ਹੈ। ਪੁਲਸ ਅਧਿਕਾਰੀਆਂ ਨੇ ਦੱਸਿਆ ਕਿ ਬੁੱਧਵਾਰ ਨੂੰ ਬਾਸਾਗੁੜਾ ਥਾਣਾ ਖੇਤਰ ’ਚ ਸੁਰੱਖਿਆ ਫੋਰਸਾਂ ਨੂੰ ਗਸ਼ਤ ’ਤੇ ਭੇਜਿਆ ਗਿਆ ਸੀ। ਜਦੋਂ ਉਹ ਤਿਮਾਪੁਰ ਦੁਰਗਾ ਮੰਦਰ ਨੇੜੇ ਪੁੱਜੇ ਤਾਂ ਉਨ੍ਹਾਂ ਨੂੰ ਫੁੱਟਪਾਥ ’ਤੇ ਵਿਛੀਆਂ ਬਾਰੂਦੀ ਸੁਰੰਗਾਂ ਦੀ ਸੂਚਨਾ ਮਿਲੀ। ਬਾਅਦ ’ਚ ਸੁਰੱਖਿਆ ਫੋਰਸਾਂ ਨੇ ਸਾਰੀਆਂ ਬਾਰੂਦੀ ਸੁਰੰਗਾਂ ਨੂੰ ਬਰਾਮਦ ਕਰ ਕੇ ਨਸ਼ਟ ਕਰ ਦਿੱਤਾ।
ਸਵੇਰ ਦੀ ਸੈਰ ’ਤੇ ਨਿਕਲੇ ਮੰਤਰੀ ਨੂੰ ਆਟੋ ਨੇ ਮਾਰੀ ਟੱਕਰ
NEXT STORY