ਨਵੀਂ ਦਿੱਲੀ- ਦਿੱਲੀ ਦੀ ਮੁੱਖ ਮੰਤਰੀ ਆਤਿਸ਼ੀ ਨੇ ਸ਼ਨੀਵਾਰ ਨੂੰ ਦੱਸਿਆ ਕਿ ਲਗਭਗ 10,000 ਸਿਵਲ ਡਿਫੈਂਸ ਵਲੰਟੀਅਰਜ਼ (CDVs), ਜਿਨ੍ਹਾਂ ਨੂੰ ਪਿਛਲੇ ਸਾਲ ਬੱਸ ਮਾਰਸ਼ਲ ਦੇ ਰੂਪ 'ਚ ਹਟਾਇਆ ਗਿਆ ਸੀ, ਅਗਲੇ ਹਫਤੇ ਤੋਂ ਫਿਰ ਤੋਂ ਚਾਰ ਮਹੀਨਿਆਂ ਲਈ ਕੰਮ 'ਤੇ ਪਰਤਨਗੇ। ਇਹ ਵਲੰਟੀਅਰਜ਼ ਵੱਖ-ਵੱਖ ਪ੍ਰਦੂਸ਼ਣ ਵਿਰੋਧੀ ਉਪਾਅ ਲਾਗੂ ਕਰਨਗੇ। ਇਸ ਸੰਬੰਧ 'ਚ ਦਿੱਲੀ ਸਰਕਾਰ ਨੇ ਪ੍ਰਸਤਾਵ ਨੂੰ ਮਨਜ਼ੂਰੀ ਦੇ ਦਿੱਤੀ ਹੈ।
ਮੁੱਖ ਮੰਤਰੀ ਆਤਿਸ਼ੀ ਨੇ ਇੱਕ ਪ੍ਰੈਸ ਬ੍ਰੀਫਿੰਗ ਵਿੱਚ ਕਿਹਾ ਕਿ ਸੋਮਵਾਰ ਤੋਂ ਸਿਵਲ ਡਿਫੈਂਸ ਵਲੰਟੀਅਰਾਂ ਨੂੰ ਕਾਲ-ਆਊਟ ਨੋਟਿਸ ਭੇਜੇ ਜਾਣਗੇ, ਜਿਸ ਤੋਂ ਬਾਅਦ ਉਹ ਮੰਗਲਵਾਰ ਅਤੇ ਬੁੱਧਵਾਰ ਨੂੰ ਆਪਣੇ ਸਬੰਧਤ ਜ਼ਿਲ੍ਹਾ ਮੈਜਿਸਟਰੇਟ ਦਫਤਰਾਂ ਵਿੱਚ ਰਜਿਸਟਰ ਕਰ ਸਕਦੇ ਹਨ। ਰਜਿਸਟ੍ਰੇਸ਼ਨ ਦੇ ਦੋ ਤੋਂ ਤਿੰਨ ਦਿਨਾਂ ਦੇ ਅੰਦਰ, ਇਨ੍ਹਾਂ ਵਲੰਟੀਅਰਾਂ ਨੂੰ ਪ੍ਰਦੂਸ਼ਣ ਹੌਟ-ਸਪੌਟਸ ਦੀ ਨਿਗਰਾਨੀ, ਧੂੜ ਪ੍ਰਦੂਸ਼ਣ ਨੂੰ ਰੋਕਣ ਅਤੇ ਕੂੜਾ ਸਾੜਨ ਵਰਗੀਆਂ ਗਤੀਵਿਧੀਆਂ ਵਿੱਚ ਤਾਇਨਾਤ ਕੀਤਾ ਜਾਵੇਗਾ।
ਇਹ ਵੀ ਪੜ੍ਹੋ- ਪਤੀ ਨੇ ਡੇਢ ਸਾਲ ਤਕ ਨਹੀਂ ਮਨਾਈ ਸੁਹਾਗਰਾਤ, ਪਤਨੀ ਪਹੁੰਚ ਗਈ ਥਾਣੇ
ਪਹਿਲੀ ਵਾਰ ਬੱਸ ਮਾਰਸ਼ਲ ਦੇ ਰੂਪ 'ਚ ਤਾਇਨਾਤੀ
ਆਤਿਸ਼ੀ ਨੇ ਕਿਹਾ ਕਿ 2018 ਵਿੱਚ ਦਿੱਲੀ ਸਰਕਾਰ ਨੇ ਔਰਤਾਂ ਦੀ ਸੁਰੱਖਿਆ ਨੂੰ ਯਕੀਨੀ ਬਣਾਉਣ ਲਈ ਸਿਵਲ ਡਿਫੈਂਸ ਵਾਲੰਟੀਅਰਾਂ ਨੂੰ ਬੱਸ ਮਾਰਸ਼ਲ ਵਜੋਂ ਤਾਇਨਾਤ ਕੀਤਾ ਸੀ ਪਰ ਭਾਜਪਾ ਦੇ ਕੁਝ ਨੇਤਾਵਾਂ ਦੁਆਰਾ ਇੱਕ ਸਾਜ਼ਿਸ਼ ਤਹਿਤ ਇਨ੍ਹਾਂ ਵਲੰਟੀਅਰਾਂ ਨੂੰ ਅਕਤੂਬਰ 2023 ਵਿੱਚ ਹਟਾ ਦਿੱਤਾ ਗਿਆ ਸੀ। ਮੁੱਖ ਮੰਤਰੀ ਨੇ ਇਹ ਵੀ ਦੋਸ਼ ਲਾਇਆ ਕਿ ਅਰਵਿੰਦ ਕੇਜਰੀਵਾਲ ਅਤੇ ਉਨ੍ਹਾਂ ਦੀ ਟੀਮ ਨੇ ਇਨ੍ਹਾਂ ਵਲੰਟੀਅਰਾਂ ਨਾਲ ਮਿਲ ਕੇ ਉਨ੍ਹਾਂ ਦੀਆਂ ਨੌਕਰੀਆਂ ਨੂੰ ਫਿਰ ਤੋਂ ਬਹਾਲ ਕਰਵਾਇਆ।
CDVs ਨੂੰ ਨਿਯਮਿਤ ਕਰਨ ਦੀ ਯੋਜਨਾ
ਮੁੱਖ ਮੰਤਰੀ ਨੇ ਇਹ ਵੀ ਐਲਾਨ ਕੀਤਾ ਕਿ ਦਿੱਲੀ ਸਰਕਾਰ ਛੇਤੀ ਹੀ ਇਨ੍ਹਾਂ ਸਿਵਲ ਡਿਫੈਂਸ ਵਾਲੰਟੀਅਰਾਂ ਨੂੰ ਰੈਗੂਲਰ ਕਰਨ ਲਈ ਪ੍ਰਸਤਾਵ ਭੇਜੇਗੀ, ਤਾਂ ਜੋ ਇਨ੍ਹਾਂ ਦੇ ਯੋਗਦਾਨ ਨੂੰ ਹੋਰ ਪ੍ਰਭਾਵਸ਼ਾਲੀ ਅਤੇ ਸਥਾਈ ਬਣਾਇਆ ਜਾ ਸਕੇ।
ਇਹ ਵੀ ਪੜ੍ਹੋ- ਰੰਗਰਲੀਆਂ ਮਨਾਉਂਦੇ ਭਾਜਪਾ ਆਗੂ ਨੇ ਬਣਾਈ ਵੀਡੀਓ, ਫਿਰ ਖੁਦ ਕਰ'ਤੀ ਸੋਸ਼ਲ ਮੀਡੀਆ 'ਤੇ ਸ਼ੇਅਰ
ਵਿਦਿਆਰਥੀ ਨੂੰ ਲੋਹੇ ਦੀ ਵਸਤੂ ਨਾਲ ਦਾਗ਼ਿਆ, ਮਦਰਸਾ ਟੀਚਰ ਗ੍ਰਿਫ਼ਤਾਰ
NEXT STORY