ਚੰਡੀਗੜ੍ਹ-ਹਰਿਆਣਾ ਸਰਕਾਰ ਨੇ ਕਰਤਾਰਪੁਰ ਜਾਣ ਵਾਲੇ ਸ਼ਰਧਾਲੂਆਂ ਲਈ ਖਰਚਾ ਚੁੱਕਣ ਦਾ ਐਲਾਨ ਕਰ ਕੇ ਸਿੱਖ ਸੰਗਤਾਂ ਨੂੰ ਵੱਡਾ ਤੋਹਫਾ ਦਿੱਤਾ ਹੈ।ਮਿਲੀ ਜਾਣਕਾਰੀ ਮੁਤਾਬਕ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਦੇ 550ਵੇਂ ਪ੍ਰਕਾਸ਼ ਪੁਰਬ ਦੇ ਮੌਕੇ 'ਤੇ ਪਾਕਿਸਤਾਨ ਸਥਿਤ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨ ਕਰਨ ਲਈ ਜਾਣ ਵਾਲੇ 5500 ਸ਼ਰਧਾਲੂਆਂ ਦਾ ਆਉਣ-ਜਾਣ ਦਾ ਖਰਚ ਰਾਜ ਸਰਕਾਰ ਵੱਲੋਂ ਭੁਗਤਾਨ ਕੀਤਾ ਜਾਵੇਗਾ। ਦੱਸ ਦੇਈਏ ਕਿ ਮੁੱਖ ਮੰਤਰੀ ਖੱਟੜ ਨੇ ਇਹ ਐਲਾਨ ਬੁੱਧਵਾਰ ਨੂੰ ਹਰਿਆਣਾ ਵਿਧਾਨ ਸਭਾ ਦੇ ਸੈਸ਼ਨ ਸਮਾਪਨ ਦੇ ਬਾਅਦ ਮੀਡੀਆ ਕਰਮਚਾਰੀਆਂ ਦੇ ਨਾਲ ਹੋਈ ਗੱਲਬਾਤ ਦੌਰਾਨ ਕੀਤਾ। ਉਨ੍ਹਾਂ ਨੇ ਦੱਸਿਆ ਕਿ ਗੁਰਦੁਆਰਾ ਸ੍ਰੀ ਕਰਤਾਰਪੁਰ ਸਾਹਿਬ ਦੇ ਦਰਸ਼ਨਾਂ ਲਈ ਹਰਿਆਣਾ ਤੋਂ ਲਗਭਗ 5500 ਸ਼ਰਧਾਲੂ ਬੱਸ ਅਤੇ ਰੇਲ ਰਾਹੀਂ ਜਾਣਗੇ, ਜਿਨ੍ਹਾਂ ਦਾ ਕਿਰਾਇਆ ਰਾਜ ਸਰਕਾਰ ਵੱਲੋਂ ਭੁਗਤਾਨ ਕੀਤਾ ਜਾਵੇਗਾ।
ਮੁੱਖ ਮੰਤਰੀ ਦੇ ਇਸ ਐਲਾਨ ਦਾ ਸਮਾਜ 'ਚ ਵੱਖ-ਵੱਖ ਸਿੱਖ ਸੰਗਤਾਂ ਨੇ ਸਵਾਗਤ ਕੀਤਾ ਹੈ, ਜਿਨ੍ਹਾਂ 'ਚ ਰਿਆਸੀ ਦੇ ਬਾਬਾ ਜਤਿੰਦਰ ਪਾਲ ਸਿੰਘ ਸੋਢੀ, ਇਸਰਾਨਾ ਦੇ ਬਾਬਾ ਦੇਵਿੰਦਰ ਸਿੰਘ, ਸਿਰਸਾ ਤੋਂ ਬਾਬਾ ਗੁਰਮੀਤ ਸਿੰਘ, ਕਰਨਾਲ ਦੇ ਬਾਬਾ ਜੋਗਾ ਸਿੰਘ ਤੇ ਬਾਬਾ ਦੇਵੇਦਰ ਸਿੰਘ, ਦਿੱਲੀ ਤੋਂ ਬਾਬਾ ਸੁਰਿੰਦਰ ਸਿੰਘ,ਜਗਾਧਰੀ ਦੇ ਮਹੰਤ ਕਰਮਜੀਤ ਸਿੰਘ ਸ਼ਾਮਿਲ ਹੈ। ਇਸ ਤਰ੍ਹਾਂ ਰੋਹਤਕ ਦੇ ਪ੍ਰੀਤਮ ਸਿੰਘ ਬਿਆਨਾ, ਰਾਮ ਸਿੰਘ ਹੰਸ ਅਤੇ ਵੇਦ ਮੱਕੜ, ਅੰਬਾਲਾ ਕੈਂਟ ਤੋਂ ਸ੍ਰੀ ਬਿੰਦਰਾ, ਅੰਬਾਲਾ ਸਿਟੀ ਤੋਂ ਮੋਹਨਜੀਤ ਸਿੰਘ, ਫ਼ਰੀਦਾਬਾਦ ਤੋਂ ਏ.ਐਸ. ਖੁਰਾਨਾ, ਯਮੁਨਾਨਗਰ ਲੋਹਗੜ੍ਹ ਟਰੱਸਟ ਦੇ ਦਿਲਜੀਤ ਸਿੰਘ ਬਾਜਵਾ, ਸਰਦਾਰ ਗੁਰਬਖ਼ਸ਼ ਸਿੰਘ, ਸਰਦਾਰ ਪਰਮਜੀਤ ਸਿੰਘ, ਸਰਦਾਰ ਜੋਗਾ ਸਿੰਘ, ਕਰਨਾਲ ਤੋਂ ਸਰਦਾਰ ਹਰਪ੍ਰੀਤ ਸਿੰਘ, ਸਰਦਾਰ ਜਗਦੀਪ ਸਿੰਘ ਝਿੰਡਾ, ਸਰਦਾਰ ਗੁਰਵਿੰਦਰ ਸਿੰਘ, ਪਾਣੀਪਤ ਤੋਂ ਮੋਹਨਜੀਤ ਸਿੰਘ, ਸਿਰਸਾ ਤੋਂ ਸੁਰੇਂਦਰ ਸਿੰਘ ਵੇਦਵਾਲਾ, ਕੁਰੂਕਸ਼ੇਤਰ ਤੋਂ ਗੁਰਬਚਨ ਸਿੰਘ, ਪਾਣੀਪਤ ਤੋਂ ਭੁਪਿੰਦਰ ਸਿੰਘ ਅਤੇ ਮੇਅਰ ਅਵਨੀਤ ਕੌਰ ਸ਼ਾਮਿਲ ਹਨ।
ਜ਼ਿਕਰਯੋਗ ਹੈ ਕਿ ਰਾਜ ਸਰਕਾਰ ਵੱਲੋਂ ਪਿਛਲੇ 3 ਜੂਨ, 2016 ਨੂੰ ਯਮੁਨਾਨਗਰ 'ਚ ਬਾਬਾ ਬੰਦਾ ਸਿੰਘ ਬਹਾਦੁਰ ਦੇ 300ਵੇਂ ਸ਼ਹੀਦੀ ਪੁਰਬ ਨੂੰ ਰਾਜ ਪੱਧਰ 'ਤੇ ਮਨਾਇਆ ਗਿਆ। ਇਸ ਤਰ੍ਹਾਂ 12 ਫਰਵਰੀ, 2017 ਨੂੰ ਕਰਨਾਲ 'ਚ ਅਤੇ 12 ਨਵੰਬਰ 2017 ਯਮੁਨਾਨਗਰ 'ਚ 350ਵਾਂ ਗੁਰੂ ਗੋਬਿੰਦ ਸਿੰਘ ਪ੍ਰਕਾਸ਼ ਪੁਰਬ ਮਨਾਇਆ ਗਿਆ। ਉੱਥੇ 4 ਅਗਸਤ 2019 ਨੂੰ ਸਿਰਸਾ 'ਚ 550ਵਾਂ ਪ੍ਰਕਾਸ਼ ਪੁਰਬ ਆਯੋਜਿਤ ਕੀਤਾ ਗਿਆ। ਪਟਨਾ 'ਚ ਆਯੋਜਿਤ ਕੀਤੇ ਗਏ ਪ੍ਰਕਾਸ਼ ਪੁਰਬ 'ਚ ਸ਼ਰਧਾਲੂਆਂ ਲਈ ਰਾਜ ਸਰਕਾਰ ਵੱਲੋਂ ਇਕ ਵਿਸ਼ੇਸ਼ ਰੇਲਗੱਡੀ ਵੀ ਸਾਲ 2017 'ਚ ਚਲਾਈ ਗਈ ਸੀ।
ਗੁਜਰਾਤ : ਭਾਜਪਾ ਸਰਕਾਰ ਨੇ CM ਲਈ ਖਰੀਦਿਆ 191 ਕਰੋੜ ਰੁਪਏ ਦਾ ਜਹਾਜ਼
NEXT STORY