ਨਵੀਂ ਦਿੱਲੀ—ਪੱਛਮੀ ਬੰਗਾਲ ਦੀ ਮੁੱਖ ਮੰਤਰੀ ਮਮਤਾ ਬੈਨਰਜੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਪੱਤਰ ਲਿਖਿਆ ਹੈ, ਜਿਸ 'ਚ ਉਨ੍ਹਾਂ ਨੇ ਕਿਹਾ ਹੈ ਕਿ ਨੀਤੀ ਕਮਿਸ਼ਨ ਦੇ ਕੋਲ ਕੋਈ ਵਿੱਤੀ ਸ਼ਕਤੀਆਂ ਨਹੀਂ ਹਨ ਅਤੇ ਸੂਬੇ ਦੀਆਂ ਯੋਜਨਾਵਾਂ ਦਾ ਸਮਰੱਥਨ ਕਰਨ ਦੀ ਸ਼ਕਤੀ ਵੀ ਨਹੀਂ ਹੈ। ਇਸ ਕਾਰਨ ਮੇਰੇ ਲਈ ਬੈਠਕ 'ਚ ਸ਼ਾਮਲ ਹੋਣ ਦਾ ਕੋਈ ਮਤਲਬ ਨਹੀਂ ਹੈ। ਮੋਦੀ ਦੇ ਪਿਛਲੇ ਕਾਰਜਕਾਲ 'ਚ ਵੀ ਮਮਤਾ ਅਜਿਹੀ ਬੈਠਕਾਂ ਤੋਂ ਦੂਰ ਰਹਿੰਦੀ ਸੀ। ਇਸ ਵਾਰ ਵੀ ਪੀ. ਐੱਮ. ਮੋਦੀ ਦੇ ਸਹੁੰ ਚੁੱਕ ਸਮਾਗਮ 'ਚ ਨਹੀਂ ਗਈ ਅਤੇ ਲਗਾਤਾਰ ਭਾਜਪਾ ਅਤੇ ਮੋਦੀ ਸਰਕਾਰ ਦੀ ਆਲੋਚਨਾ ਕਰ ਰਹੀ ਹੈ।

ਪੱਛਮੀ ਬੰਗਾਲ ਦੀ ਮੁੱਖ ਮੰਤਰੀ ਯੋਜਨਾ ਕਮਿਸ਼ਨ ਨੂੰ ਖਤਮ ਕਰਕੇ ਉਸ ਦੀ ਥਾਂ ਨਵੇਂ ਸੰਗਠਨ ਦਾ ਨਿਰਮਾਣ 'ਤੇ ਆਪਣੀ ਨਾਰਾਜ਼ਗੀ ਜ਼ਾਹਿਰ ਕਰਦੇ ਹੋਏ ਪਹਿਲਾਂ ਵੀ ਨੀਤੀ ਕਮਿਸ਼ਨ ਦੀਆਂ ਬੈਠਕਾਂ 'ਚ ਸ਼ਾਮਲ ਨਹੀਂ ਹੋਈ। ਬੈਨਰਜੀ ਸੂਬਿਆਂ ਦੌਰਾਨ ਇੱਕ ਅੰਤਰ ਰਾਜੀ ਤਾਲਮੇਲ ਬਣਾਉਣ ਲਈ ਇੱਕ ਨਵੀਂ ਵਿਵਸਥਾ ਦੇ ਗਠਨ ਦੀ ਪੈਰਵੀ ਕਰਦੀ ਰਹੀ ਹੈ। ਦੱਸ ਦੇਈਏ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੀਤੀ ਕਮਿਸ਼ਨ ਦੀ ਪੰਜਵੀਂ ਬੈਠਕ ਦੀ 15 ਜੂਨ ਨੂੰ ਪ੍ਰਧਾਨਗੀ ਕਰਨਗੇ।
ਮਾਣਹਾਨੀ ਮਾਮਲਾ : ਕੇਜਰੀਵਾਲ ਨੂੰ 16 ਜੁਲਾਈ ਨੂੰ ਪੇਸ਼ ਹੋਣ ਦਾ ਆਦੇਸ਼
NEXT STORY