ਨੈਸ਼ਨਲ ਡੈਸਕ- ਉੱਤਰ ਪ੍ਰਦੇਸ਼ ਦੇ ਮੁੱਖ ਮੰਤਰੀ ਯੋਗੀ ਆਦਿੱਤਿਆਨਾਥ ਦਾ ਹੈਲੀਕਾਪਟਰ ਚੋਣ ਪ੍ਰਚਾਰ ਦੌਰਾਨ ਆਪਣਾ ਰਸਤਾ ਭਟਕ ਗਿਆ ਅਤੇ ਇਕ ਹੋਰ ਰੈਲੀ ਵਾਲੀ ਥਾਂ ’ਤੇ ਪਹੁੰਚ ਗਿਆ। ਸੀ. ਐੱਮ. ਯੋਗੀ ਨੇ ਖੁਦ ਇਸ ਦੀ ਪੁਸ਼ਟੀ ਕਰਦਿਆਂ ਕਿਹਾ ਕਿ ਮੈਂ ਵੀਰਵਾਰ ਨੂੰ ਓਡਿਸ਼ਾ ਦੇ ਪੁਰੀ ’ਚ ਇਕ ਰੈਲੀ ਤੋਂ ਸ਼ੁਰੂਆਤ ਕੀਤੀ ਅਤੇ ਉਥੋਂ ਫਿਰ ਇਕ ਹੋਰ ਲੋਕ ਸਭਾ ਹਲਕੇ ’ਚ ਜਾਣ ਤੋਂ ਬਾਅਦ ਮੈਂ ਇੱਥੇ ਆ ਰਿਹਾ ਸੀ ਕਿ ਹੈਲੀਕਾਪਟਰ ਰਸਤਾ ਭਟਕ ਕੇ ਦੂਜੇ ਹਲਕੇ ’ਚ ਚਲਾ ਗਿਆ। ਦਰਅਸਲ, ਭਾਜਪਾ ਵੱਲੋਂ ਜਾਰੀ ਕੀਤੇ ਗਏ ਯਾਤਰਾ ਪ੍ਰੋਗਰਾਮ ਦੇ ਅਨੁਸਾਰ ਸੀ. ਐੱਮ. ਯੋਗੀ ਨੂੰ ਪਹਿਲਾਂ ਬਿਹਾਰ ਦੇ ਪੂਰਬੀ ਚੰਪਾਰਣ ਜ਼ਿਲੇ ’ਚ ਇਕ ਰੈਲੀ ਲਈ ਆਉਣਾ ਸੀ ਅਤੇ ਇਸ ਤੋਂ ਬਾਅਦ ਪੱਛਮੀ ਚੰਪਾਰਣ ’ਚ ਇਕ ਰੈਲੀ ਨਾਲ ਆਪਣੀ ਯਾਤਰਾ ਖਤਮ ਕਰਨੀ ਸੀ ਪਰ ਅਜਿਹਾ ਨਹੀਂ ਹੋ ਸਕਿਆ ਅਤੇ ਸੀ. ਐੱਮ. ਯੋਗੀ ਦਾ ਹੈਲੀਕਾਪਟਰ ਆਪਣਾ ਰਸਤ ਾ ਭਟਕ ਗਿਆ ਅਤੇ ਪਹਿਲਾਂ ਪੱਛਮੀ ਚੰਪਾਰਣ ਪਹੁੰਚ ਗਿਆ, ਜਿੱਥੇ ਭਾਜਪਾ ਦੇ ਸਾਬਕਾ ਪ੍ਰਧਾਨ ਸੰਜੇ ਜੈਸਵਾਲ ਚੌਥੀ ਵਾਰ ਚੋਣ ਲੜ ਰਹੇ ਹਨ। ਗੜਬੜੀ ਕਾਰਨ ਪੂਰਬੀ ਚੰਪਾਰਣ ਦੀ ਰੈਲੀ ’ਚ ਡੇਢ ਘੰਟੇ ਤੋਂ ਜ਼ਿਆਦਾ ਦੀ ਦੇਰੀ ਹੋਈ। ਹਾਲਾਂਕਿ ਆਦਿੱਤਿਆਨਾਥ ਇਸ ਗੱਲ ਤੋਂ ਖੁਸ਼ ਦਿਖੇ ਕਿ ਭੀੜ ਉਨ੍ਹਾਂ ਦਾ ਇੰਤਜ਼ਾਰ ਕਰ ਰਹੀ ਸੀ।
ਉੱਤਰਾਖੰਡ HC 2 ਜੂਨ ਤੱਕ ਰਹੇਗਾ ਬੰਦ, 3 ਜੂਨ ਨੂੰ ਸੁਣਵਾਈ ਲਈ ਨਿਯਮਤ ਖੁੱਲ੍ਹੇਗੀ
NEXT STORY