ਬਰੇਲੀ: ਸੀ. ਐਮ. ਯੋਗੀ ਅਦਿੱਤਿਆਨਾਥ ਨੇ ਡਿਊਟੀ ਦੇ ਪ੍ਰਤੀ ਲਾਪਰਵਾਹੀ ਵਰਤਣ 'ਤੇ 2 ਸੀ. ਐਮ. ਐਸ. ਖਿਲਾਫ ਸਖ਼ਤ ਰੁਖ ਅਪਣਾਇਆ ਹੈ। ਜਾਣਕਾਰੀ ਮੁਤਾਬਕ ਡਿਊਟੀ ਦੌਰਾਨ ਲਾਪਰਵਾਹੀ ਵਰਤਣ 'ਤੇ ਮਹਾਰਾਣਾ ਪ੍ਰਤਾਪ ਜ਼ਿਲਾ ਹਸਪਤਾਲ, ਬਰੇਲੀ ਦੇ ਹਸਪਤਾਲ ਦੇ ਪੁਰਸ਼ ਤੇ ਮਹਿਲਾ ਵਿੰਗ ਦੇ ਮੁੱਖ ਮੈਡੀਕਲ ਸੁਪਰੀਟੈਂਡੈਂਟ (ਸੀ. ਐਮ. ਐਸ.), ਡਾ. ਅਲਕਾ ਸ਼ਰਮਾ ਤੇ ਡਾ. ਕਮਲੇਂਦਰ ਸਵਰੂਪ ਗੁਪਤਾ ਖਿਲਾਫ ਵਿਭਾਗੀ ਕਾਰਵਾਈ ਦੇ ਹੁਕਮ ਦਿੱਤੇ ਗਏ ਹਨ। ਕਮਲੇਦਰ ਸਵਰੂਪ ਗੁਪਤਾ ਨੇ ਕਥਿਤ ਰੂਪ ਨਾਲ ਇਕ ਬੱਚੇ ਨੂੰ ਸਵੀਕਾਰ ਨਹੀਂ ਕੀਤਾ ਸੀ, ਜੋ ਕਿ ਗੰਭੀਰ ਹਾਲਤ 'ਚ ਸੀ। ਜਿਸ ਨੂੰ ਹਸਪਤਾਲ ਦੀ ਮਹਿਲਾ ਵਿੰਗ 'ਚ ਭੇਜ ਦਿੱਤਾ ਗਿਆ। ਮਹਿਲਾ ਵਿੰਗ 'ਚ ਪਹੁੰਚਣ 'ਤੇ ਸੀ. ਐਮ. ਐਸ. ਡਾ. ਅਲਕਾ ਸ਼ਰਮਾ ਨੇ ਕਥਿਤ ਤੌਰ'ਤੇ ਉਸ ਨੂੰ ਫਿਰ ਮੈਨਜ਼ ਵਿੰਗ 'ਚ ਵਾਪਸ ਭੇਜ ਦਿੱਤਾ, ਜਿਸ ਦੇ ਬਾਅਦ ਬੱਚੇ ਦੀ ਮੌਤ ਹੋ ਗਈ।
ਆਤਮ-ਹੱਤਿਆ ਤੋਂ ਪਹਿਲਾਂ ਮਹਿਲਾ ਨੇ ਬਣਾਈ ਵੀਡੀਓ, ਕਿਹਾ-ਉਨ੍ਹਾਂ ਨੂੰ ਛੱਡੀਓ ਨਾ
NEXT STORY