ਨੈਸ਼ਨਲ ਡੈਸਕ : ਮੱਧ-ਪੂਰਬ ਵਿਚ ਚੱਲ ਰਹੇ ਸੰਘਰਸ਼ ਅਤੇ ਗਲੋਬਲ ਊਰਜਾ ਸੰਕਟ ਦੇ ਵਿਚਕਾਰ ਆਮ ਜਨਤਾ ਨੂੰ ਮਹਿੰਗਾਈ ਦਾ ਇਕ ਹੋਰ ਵੱਡਾ ਝਟਕਾ ਲੱਗਾ ਹੈ। ਮੁੰਬਈ ਅਤੇ ਇਸ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ CNG ਅਤੇ PNG ਦੀਆਂ ਕੀਮਤਾਂ ਵਿਚ ਇਕ ਵਾਰ ਫਿਰ ਤੋਂ ਵਾਧਾ ਕਰ ਦਿੱਤਾ ਗਿਆ ਹੈ। ਜਾਣਕਾਰੀ ਮੁਤਾਬਕ ਮੁੰਬਈ 'ਚ CNG 2 ਰੁਪਏ ਅਤੇ ਘਰੇਲੂ PNG 50 ਪੈਸੇ ਮਹਿੰਗੀ ਹੋ ਗਈ ਹੈ। ਗੈਸ ਸਪਲਾਈ ਕਰਨ ਵਾਲੀ ਪ੍ਰਮੁੱਖ ਕੰਪਨੀ ਮਹਾਨਗਰ ਗੈਸ ਲਿਮਟਿਡ ਵਲੋਂ ਵਧਾਈਆਂ ਗਈਆਂ ਇਹ ਨਵੀਆਂ ਦਰਾਂ 29 ਅਤੇ 30 ਮਈ ਦੀ ਅੱਧੀ ਰਾਤ ਤੋਂ ਲਾਗੂ ਹੋ ਗਈਆਂ ਹਨ।
ਇਹ ਵੀ ਪੜ੍ਹੋ - Rain Alert: ਅਗਲੇ 3 ਦਿਨ ਅਹਿਮ! ਪਵੇਗਾ ਭਾਰੀ ਮੀਂਹ, ਇਨ੍ਹਾਂ 15 ਸੂਬਿਆਂ 'ਚ ਮੌਸਮ ਵਿਭਾਗ ਦਾ ਅਲਰਟ ਜਾਰੀ
ਦੱਸ ਦੇਈਏ ਕਿ 14 ਮਈ ਨੂੰ ਮੁੰਬਈ-ਐਮਐਮਆਰ ਵਿੱਚ ਸੀਐਨਜੀ ਦੀਆਂ ਕੀਮਤਾਂ ਵਿੱਚ 2 ਰੁਪਏ ਦਾ ਵਾਧਾ ਕੀਤਾ ਗਿਆ ਸੀ, ਜਿਸ ਨਾਲ ਕੀਮਤ 82 ਰੁਪਏ ਤੋਂ 84 ਰੁਪਏ ਹੋ ਗਈ ਸੀ। 17 ਦਿਨਾਂ ਬਾਅਦ ਕੀਮਤਾਂ ਵਿੱਚ 2 ਰੁਪਏ ਦਾ ਵਾਧਾ ਮੁੜ ਤੋਂ ਕਰ ਦਿੱਤਾ ਗਿਆ ਹੈ। ਹੁਣ ਮੁੰਬਈ ਵਿੱਚ ਸੀਐਨਜੀ ਦੀ ਕੀਮਤ 86 ਰੁਪਏ ਪ੍ਰਤੀ ਕਿਲੋ ਹੋ ਗਈ ਹੈ, ਜੋ ਖਾਸ ਕਰਕੇ ਆਟੋ ਅਤੇ ਕੈਬ ਡਰਾਈਵਰਾਂ ਲਈ ਇੱਕ ਵੱਡਾ ਝਟਕਾ ਮੰਨਿਆ ਜਾ ਰਿਹਾ ਹੈ।
ਇਹ ਵੀ ਪੜ੍ਹੋ - ਕਾਲ ਬਣੀ ਜ਼ਹਿਰੀਲੀ ਸ਼ਰਾਬ! ਪੀਣ ਨਾਲ 15 ਲੋਕਾਂ ਦੀ ਮੌਤ, ਮਹਾਰਾਸ਼ਟਰ 'ਚ ਮਚਿਆ ਕੋਹਰਾਮ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਅਧਿਆਪਕਾਂ ਲਈ TET ਪ੍ਰੀਖਿਆ ਪਾਸ ਕਰਨ ਦੀ ਤਰੀਕ ਵਧੀ, ਜਾਣੋ ਨਵੀਂ ਡੈੱਡਲਾਈਨ
NEXT STORY