ਮੁੰਬਈ (ਭਾਸ਼ਾ)- ਕਸਟਮ ਵਿਭਾਗ ਨੇ ਮੁੰਬਈ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਇਕ ਮਹਿਲਾ ਯਾਤਰੀ ਨੂੰ ਗ੍ਰਿਫ਼ਤਾਰ ਕਰ ਕੇ ਉਸ ਦੇ ਸੈਂਡਲ 'ਚ ਲੁਕਾਈ ਗਈ 4.9 ਕਰੋੜ ਰੁਪਏ ਮੁੱਲ ਦੀ ਕੋਕੀਨ ਬਰਾਮਦ ਕੀਤੀ। ਇਕ ਅਧਿਕਾਰੀ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੱਤੀ। ਇਹ ਘਟਨਾ ਵੀਰਵਾਰ ਦੀ ਹੈ, ਜਦੋਂ ਨਸ਼ੀਲੇ ਪਦਾਰਥ ਦੀ ਤਸਕਰੀ 'ਚ ਜੁਟੀ ਔਰਤ ਨੂੰ ਸ਼ੱਕ ਦੇ ਆਧਾਰ 'ਤੇ ਫੜ ਲਿਆ ਗਿਆ।
ਅਧਿਕਾਰੀ ਨੇ ਦੱਸਿਆ ਕਿ ਤਲਾਸ਼ੀ ਦੌਰਾਨ ਔਰਤ ਦੇ ਸੈਂਡਲ 'ਚ ਲੁਕਾ ਕੇ ਰੱਖਿਆ ਗਿਆ 490 ਗ੍ਰਾਮ ਕੋਕੀਨ ਬਰਾਮਦ ਕੀਤੀ ਗਈ, ਜਿਸ ਦੀ ਬਜ਼ਾਰ 'ਚ ਕੀਮਤ 4.9 ਕਰੋੜ ਰੁਪਏ ਹੈ। ਔਰਤ ਨੂੰ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ 'ਤੇ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਸ਼ੱਕ ਦੇ ਆਧਾਰ 'ਤੇ ਫੜਿਆ। ਮੁੰਬਈ ਦੇ ਕਸਟਮ ਵਿਭਾਗ ਨੇ ਟਵੀਟ ਕਰ ਕੇ ਦੱਸਿਆ ਕਿ ਕੋਕੀਨ ਨੂੰ ਲੁਕਾਉਣ ਲਈ ਸੈਂਡਲ 'ਚ ਵਿਸ਼ੇਸ਼ ਤਰ੍ਹਾਂ ਦੇ ਗਰੂਵ ਬਣਵਾਏ ਗਏ ਸਨ। ਇਸ 'ਚ ਦੱਸਿਆ ਗਿਆ ਕਿ ਯਾਤਰੀ ਨੂੰ ਗ੍ਰਿਫ਼ਤਾਰ ਕਰਨ ਤੋਂ ਬਾਅਦ ਨਿਆਇਕ ਹਿਰਾਸਤ 'ਚ ਭੇਜ ਦਿੱਤਾ ਗਿਆ। ਦੋਸ਼ੀ ਦੇ ਟਿਕਾਣੇ ਅਤੇ ਉਸ ਬਾਰੇ ਪੂਰੇ ਵੇਰਵੇ ਦਾ ਇੰਤਜ਼ਾਰ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਦਿੱਲੀ ਪੁਲਸ ਨੇ ਥਾਣਿਆਂ ’ਚੋਂ ਹਟਾਏ ਤਣਾਅਗ੍ਰਸਤ ਥਾਣੇਦਾਰ, ਨਵੀਂ ਨੀਤੀ ਤਹਿਤ ਹੁਣ ਅਜਿਹੇ SHO ਹੋਣਗੇ ਤਾਇਨਾਤ
NEXT STORY