ਮੁੰਬਈ- ਸੋਸ਼ਲ ਮੀਡੀਆ 'ਤੇ ਅਜਿਹੀਆਂ ਵੀਡੀਓਜ਼ ਅਕਸਰ ਵਾਇਰਲ ਹੁੰਦੀਆਂ ਰਹਿੰਦੀਆਂ ਹਨ, ਜਿਨ੍ਹਾਂ 'ਚ ਖਾਣ-ਪੀਣ ਦੀਆਂ ਚੀਜ਼ਾਂ 'ਚ ਕੀੜੇ-ਮਕੌੜੇ ਜਾਂ ਹੋਰ ਅਸਾਧਾਰਨ ਚੀਜ਼ਾਂ ਮਿਲਣ ਦੀਆਂ ਘਟਨਾਵਾਂ ਦਿਖਾਈਆਂ ਜਾਂਦੀਆਂ ਹਨ। ਤਾਜ਼ਾ ਮਾਮਲਾ ਵੰਦੇ ਭਾਰਤ ਐਕਸਪ੍ਰੈਸ ਟਰੇਨ ਦਾ ਹੈ, ਜਿੱਥੇ ਸ਼ਿਰਡੀ ਤੋਂ ਮੁੰਬਈ ਜਾ ਰਹੇ ਇਕ ਪਰਿਵਾਰ ਦੇ ਖਾਣੇ ਵਿਚੋਂ ਕਾਕਰੋਚ ਮਿਲੇ ਹਨ। ਪਰਿਵਾਰ ਨੇ ਇਸ ਘਟਨਾ ਦੀ ਜਾਣਕਾਰੀ ਸੋਸ਼ਲ ਮੀਡੀਆ 'ਤੇ ਸਾਂਝੀ ਕੀਤੀ ਹੈ।
ਇਹ ਵੀ ਪੜ੍ਹੋ- ਜਿਨਸੀ ਸ਼ੋਸ਼ਣ ਦੀਆਂ ਸ਼ਿਕਾਰ 4 ਸਾਲਾ ਬੱਚੀਆਂ ਦੀ ਹੱਡ ਬੀਤੀ
ਘਟਨਾ ਨਾਲ ਸਬੰਧਤ ਵੀਡੀਓ ਸਾਂਝੀ ਕੀਤੀ
ਇਹ ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਪਰਿਵਾਰਕ ਮੈਂਬਰ ਰਿੱਕੀ ਜੇਸਵਾਨੀ ਨੇ 'ਐਕਸ' 'ਤੇ ਪੋਸਟ ਕੀਤਾ ਕਿ ਵੰਦੇ ਭਾਰਤ ਐਕਸਪ੍ਰੈਸ 'ਚ ਪਰੋਸੀ ਗਈ ਦਾਲ 'ਚ ਮਰਿਆ ਹੋਇਆ ਕਾਕਰੋਚ ਮਿਲਿਆ ਹੈ। ਉਨ੍ਹਾਂ ਦੀ ਇਸ ਪੋਸਟ ਦਾ ਸਮਰਥਨ ਕਰਦੇ ਹੋਏ ਐਕਸ ਯੂਜ਼ਰ ਦਿਵਯੇਸ਼ ਵਾਨਖੇਡਕਰ ਨੇ ਵੀ ਤਸਵੀਰਾਂ ਅਤੇ ਵੀਡੀਓਜ਼ ਸ਼ੇਅਰ ਕੀਤੀਆਂ, ਜਿਸ ਵਿਚ ਦੂਸ਼ਿਤ ਦਾਲ ਦੀਆਂ ਤਸਵੀਰਾਂ ਅਤੇ ਘਟਨਾ ਬਾਰੇ ਜਾਣਕਾਰੀ ਸ਼ਾਮਲ ਹੈ। ਇਨ੍ਹਾਂ ਪੋਸਟਾਂ ਵਿਚ IRCTC ਨੂੰ ਵੀ ਟੈਗ ਕੀਤਾ ਗਿਆ ਸੀ।
ਕੀ ਤੁਸੀਂ ਲੋਕ ਵੀ ਅਜਿਹਾ ਖਾਣਾ ਖਾਂਦੇ ਹੋ?
ਜੇਸਵਾਨੀ ਦੇ ਪੁੱਤਰ ਦੀ ਇਕ ਵੀਡੀਓ ਵੀ ਵਾਇਰਲ ਹੋ ਰਹੀ ਹੈ, ਜਿਸ ਵਿਚ ਉਹ ਟਰੇਨ ਵਿਚ ਦਿੱਤੇ ਗਏ ਖਾਣੇ ਦੀ ਕੁਆਲਿਟੀ ਨੂੰ ਲੈ ਕੇ ਰੇਲਵੇ ਦੇ ਅਧਿਕਾਰੀ ਨੂੰ ਸ਼ਿਕਾਇਤ ਕਰ ਰਿਹਾ ਹੈ। ਉਹ ਵੀਡੀਓ ਵਿਚ ਕਹਿੰਦਾ ਹੈ ਕਿ ਮੈਂ ਦਹੀਂ ਨਹੀਂ ਖਾ ਸਕਿਆ, ਜਦੋਂ ਖਾਣਾ ਖਾ ਰਿਹਾ ਸੀ ਤਾਂ ਮੇਰੀ ਚਾਚੀ ਨੇ ਵੇਖਿਆ ਕਿ ਦਾਲ ਵਿਚ ਇਕ ਕਾਕਰੋਚ ਹੈ। ਮੇਰੇ 80 ਸਾਲ ਦੇ ਦਾਦਾ ਨੇ ਵੀ ਇਹ ਹੀ ਖਾਣਾ ਖਾਧਾ। ਕੀ ਤੁਸੀਂ ਵੀ ਅਜਿਹਾ ਖਾਣਾ ਖਾਣੇ ਹੋ?
ਇਹ ਵੀ ਪੜ੍ਹੋ- 50 ਸਾਲਾਂ ਤੱਕ ਨਜ਼ਰਅੰਦਾਜ ਕੀਤਾ ਗਿਆ 'ਮੰਕੀਪਾਕਸ' ਹੁਣ ਦੁਨੀਆ ਲਈ ਬਣਿਆ ਖ਼ਤਰੇ ਦੀ ਘੰਟੀ
IRCTC ਨੇ ਅਸੁਵਿਧਾ ਲਈ ਜਤਾਇਆ ਅਫਸੋਸ
IRCTC ਨੇ ਇਸ ਘਟਨਾ ਦਾ ਨੋਟਿਸ ਲੈਂਦਿਆਂ ਵਾਨਖੇਡਕਰ ਦੇ 'ਐਕਸ' ਦੇ ਪੋਸਟ 'ਤੇ ਜਵਾਬ ਦਿੱਤਾ ਅਤੇ ਦੱਸਿਆ ਕਿ ਸੇਵਾ ਪ੍ਰਦਾਤਾ 'ਤੇ ਜੁਰਮਾਨਾ ਲਗਾਇਆ ਗਿਆ ਹੈ। ਨਾਲ ਹੀ IRCTC ਨੇ ਇਸ ਅਸੁਵਿਧਾ ਲਈ ਅਫਸੋਸ ਪ੍ਰਗਟ ਕੀਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਭਾਰਤ ਬੰਦ ਦੌਰਾਨ ਪਟਨਾ 'ਚ ਪੁਲਸ ਦਾ ਲਾਠੀਚਾਰਜ, ਪ੍ਰਦਰਸ਼ਨਕਾਰੀਆਂ ਨੂੰ ਦੌੜਾ-ਦੌੜਾ ਕੁੱਟਿਆ
NEXT STORY