ਨਵੀਂ ਦਿੱਲੀ (ਭਾਸ਼ਾ)- ਪਿਛਲੇ ਸਾਲ ਜੂਨ ’ਚ ਪੂਰਬੀ ਲੱਦਾਖ ਦੀ ਗਲਵਾਨ ਘਾਟੀ ’ਚ ਚੀਨ ਦੇ ਹਮਲੇ ਵਿਰੁੱਧ ਭਾਰਤੀ ਫ਼ੌਜੀਆਂ ਦੀ ਅਗਵਾਈ ਕਰਨ ਵਾਲੇ 16ਵੀਂ ਬਿਹਾਰ ਰੇਜੀਮੈਂਟ ਦੇ ਕਮਾਂਡਿੰਗ ਅਧਿਕਾਰੀ ਕਰਨਲ ਬਿਕੁਮੱਲਾ ਸੰਤੋਸ਼ ਬਾਬੂ ਨੂੰ ਮਰਨ ਤੋਂ ਬਾਅਦ ਮਹਾਵੀਰ ਚੱਕਰ ਨਾਲ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਮੰਗਲਵਾਰ ਨੂੰ ਸਨਮਾਨਤ ਕੀਤਾ। ਇੱਥੇ ਆਯੋਜਿਤ ਇਕ ਸਮਾਰੋਹ ’ਚ ਬਾਬੂ ਦੀ ਪਤਨੀ ਬੀ ਸੰਤੋਸ਼ੀ ਅਤੇ ਮਾਂ ਮੰਜੁਲਾ ਨੇ ਪੁਰਸਕਾਰ ਲਿਆ। ਇਸ ਮੌਕੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਸੀਨੀਅਰ ਫ਼ੌਜ ਅਧਿਕਾਰੀ ਵੀ ਹਾਜ਼ਰ ਸਨ। ਪਰਮਵੀਰ ਚੱਕਰ ਤੋਂ ਬਾਅਦ ਮਹਾਵੀਰ ਚੱਕਰ ਯੁੱਧਕਾਲ ਦਾ ਦੂਜਾ ਸਰਵਉੱਚ ਵੀਰਤਾ ਪੁਰਸਕਾਰ ਹੈ। ਚਾਰ ਹੋਰ ਫ਼ੌਜੀਆ, ਨਾਇਬ ਸੂਬੇਦਾਰ ਨੁਦੁਰਮ ਸੋਰਨੇ, ਹੌਲਦਾਰ (ਗੁਨੂੰਰ) ਦੇ ਪਲਾਨੀ, ਨਾਇਕ ਦੀਪਕ ਸਿੰਘ ਅਤੇ ਸਿਪਾਹੀ ਗੁਰਤੇਜ ਸਿੰਘ ਨੂੰ ਮਰਨ ਤੋਂ ਬਾਅਦ ਵੀਰ ਚੱਕਰ ਨਾਲ ਸਨਮਾਨਤ ਕੀਤਾ ਗਿਆ।
ਇਹ ਵੀ ਪੜ੍ਹੋ : ਵੱਡੀ ਰਾਹਤ : ਦੇਸ਼ ’ਚ 543 ਦਿਨਾਂ ਬਾਅਦ ਕੋਰੋਨਾ ਦੇ ਸਭ ਤੋਂ ਘੱਟ ਮਾਮਲੇ ਆਏ ਸਾਹਮਣੇ
ਉਨ੍ਹਾਂ ਨੇ ਪਿਛਲੇ ਸਾਲ 15 ਜੂਨ ਨੂੰ ਗਲਵਾਨ ਘਾਟੀ ’ਚ ਹੋਈ ਹਿੰਸਕ ਝੜਪ ’ਚ ਚੀਨੀ ਫ਼ੌਜੀਆਂ ਨਾਲ ਲੜਦੇ ਹੋਏ ਆਪਣੇ ਪ੍ਰਾਣ ਤਿਆਗ ਦਿੱਤੇ ਸਨ। 3 ਮੀਡੀਅਮ ਰੇਜੀਮੈਂਟ ਦੇ ਹੌਲਦਾਰ ਤੇਜਿੰਦਰ ਸਿੰਘ ਗਲਵਾਨ ਘਾਟੀ ’ਚ ਹਿੰਸਕ ਝੜਪ ’ਚ ਭਾਰਤੀ ਥਲ ਸੈਨਾ ਦੀ ਟੀਮ ਦਾ ਹਿੱਸਾ ਸਨ। ਉਨ੍ਹਾਂ ਨੂੰ ਵੀਰ ਚੱਕਰ ਨਾਲ ਸਨਮਾਨਤ ਕੀਤਾ ਗਿਆ ਹੈ। ਵੀਰ ਚੱਕਰ ਯੁੱਧਕਾਲ ਲਈ ਦੇਸ਼ ਦਾ ਤੀਜਾ ਸਰਵਉੱਚ ਵੀਰਤਾ ਪੁਰਸਕਾਰ ਹੈ। ਨਾਇਬ ਸੋਰੇਨ ਦੀ ਪਤਨੀ ਲਕਸ਼ਮੀ ਮਣੀ ਸੋਰੇਨ, ਹੌਲਦਾਰ ਪਲਾਨੀ ਦੀ ਪਤਨੀ ਵਨਥੀ ਦੇਵੀ ਅਤੇ ਨਾਇਕ ਸਿੰਘ ਦੀ ਪਤਨੀ ਰੇਖਾ ਸਿੰਘ ਨੇ ਰਾਸ਼ਟਰਪਤੀ ਤੋਂ ਪੁਰਸਕਾਰ ਲਿਆ। ਸਿਪਾਹੀ ਗੁਰਤੇਜ ਸਿੰਘ ਦੀ ਮਾਂ ਪ੍ਰਕਾਸ਼ ਕੌਰ ਅਤੇ ਪਿਤਾ ਵਿਰਸਾ ਸਿੰਘ ਨੇ ਰਾਸ਼ਟਰਪਤੀ ਤੋਂ ਵੀਰ ਚੱਕਰ ਲਿਆ। ਪੂਰਬੀ ਲੱਦਾਖ ਦੀ ਗਲਵਾਨ ਘਾਟੀ ’ਚ ਹੋਈ ਝੜਪ ’ਚ 20 ਭਾਰਤੀ ਫ਼ੌਜ ਕਰਮੀ ਸ਼ਹੀਦ ਹੋ ਗਏ ਸਨ। ਇਹ ਘਟਨਾ ਦਹਾਕਿਆਂ ’ਚ ਦੋਹਾਂ ਦੇਸ਼ਾਂ ਵਿਚਾਲੇ ਹੋਈ ਸਭ ਤੋਂ ਗੰਭੀਰ ਟਕਰਾਅ ਬਣ ਗਈ। ਫਰਵਰੀ ’, ਚੀਨ ਨੇ ਅਧਿਕਾਰਤ ਤੌਰ ’ਤੇ ਸਵੀਕਾਰ ਕੀਤਾ ਕਿ ਭਾਰਤੀ ਥਲ ਸੈਨਾ ਨਾਲ ਝੜਪ ’ਚ 5 ਚੀਨੀ ਫ਼ੌਜ ਅਧਿਕਾਰੀ ਅਤੇ ਫ਼ੌਜੀ ਮਾਰੇ ਗਏ ਸਨ। ਹਾਲਾਇਕ ਇਹ ਵਿਆਪਕ ਰੂਪ ਨਾਲ ਮੰਨਿਆ ਜਾਂਦਾ ਹੈ ਕਿ ਚੀਨ ਵਲ ਮਰਨ ਵਾਲਿਆਂ ਦੀ ਗਿਣਤੀ ਇਸ ਤੋਂ ਵੱਧ ਸੀ।
ਨੋਟ - ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ
SC ਵਲੋਂ ਸੈਂਟਰਲ ਵਿਸਟਾ ਪ੍ਰਾਜੈਕਟ ’ਚ ਜ਼ਮੀਨ ਇਸਤੇਮਾਲ ’ਚ ਤਬਦੀਲੀ ਦੀ ਚੁਣੌਤੀ ਖਾਰਜ
NEXT STORY