ਸ੍ਰੀਨਗਰ : ਕਸ਼ਮੀਰ ਘਾਟੀ 'ਚ ਚੱਲ ਰਹੀ ਸੀਤ ਲਹਿਰ ਕਾਰਨ ਤਾਪਮਾਨ 'ਚ ਕਾਫੀ ਗਿਰਾਵਟ ਆਈ ਹੈ, ਜਿਸ ਕਾਰਨ ਆਮ ਜਨਜੀਵਨ ਪ੍ਰਭਾਵਿਤ ਹੋਇਆ ਹੈ। ਮੌਸਮ ਵਿਭਾਗ ਨੇ ਮੰਗਲਵਾਰ ਨੂੰ ਕਿਹਾ ਕਿ ਦੱਖਣੀ ਕਸ਼ਮੀਰ 'ਚ ਸਥਿਤੀ ਖ਼ਾਸ ਤੌਰ 'ਤੇ ਖ਼ਰਾਬ ਹੈ। ਸ਼ੋਪੀਆਂ 'ਚ ਤਾਪਮਾਨ ਮਨਫੀ 8.8 ਡਿਗਰੀ ਸੈਲਸੀਅਸ, ਅਨੰਤਨਾਗ ਅਤੇ ਪੁਲਵਾਮਾ 'ਚ ਮਾਈਨਸ 8.3 ਡਿਗਰੀ ਸੈਲਸੀਅਸ, ਕੁਲਗਾਮ 'ਚ ਮਾਈਨਸ 6.7 ਡਿਗਰੀ ਸੈਲਸੀਅਸ ਅਤੇ ਕੋਨੀਬਲ 'ਚ ਮਾਈਨਸ 8.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ।
ਇਹ ਵੀ ਪੜ੍ਹੋ - ਵਿਦਿਆਰਥੀਆਂ ਦੀਆਂ ਮੌਜਾਂ : 25 ਦਸੰਬਰ ਤੋਂ 1 ਫਰਵਰੀ ਤੱਕ ਸਕੂਲ ਹੋਏ ਬੰਦ
ਇੱਥੇ ਤਾਪਮਾਨ ਡਿੱਗਣ ਕਾਰਨ ਜਲ ਸਰੋਤ, ਨਦੀਆਂ ਅਤੇ ਇੱਥੋਂ ਤੱਕ ਕਿ ਪੀਣ ਵਾਲੇ ਪਾਣੀ ਦੀਆਂ ਟੂਟੀਆਂ ਵੀ ਜੰਮ ਗਈਆਂ ਹਨ, ਜਿਸ ਨਾਲ ਵਸਨੀਕਾਂ ਲਈ ਚੁਣੌਤੀਆਂ ਵਧ ਗਈਆਂ ਹਨ। ਸੁਤੰਤਰ ਮੌਸਮ ਭਵਿੱਖਬਾਣੀ ਕਰਨ ਵਾਲੇ ਫੈਜ਼ਾਨ ਆਰਿਫ ਨੇ ਕਿਹਾ ਕਿ ਅਗਲੇ ਹਫ਼ਤੇ ਰਾਤ ਦੇ ਤਾਪਮਾਨ 'ਚ ਤੇਜ਼ੀ ਨਾਲ ਗਿਰਾਵਟ ਆਵੇਗੀ ਅਤੇ ਪੱਛਮੀ ਗੜਬੜੀ ਦੀ ਅਣਹੋਂਦ ਕਾਰਨ ਕਸ਼ਮੀਰ 'ਚ ਸੀਤ ਲਹਿਰ ਦੀ ਲਪੇਟ 'ਚ ਆਉਣ ਦੀ ਸੰਭਾਵਨਾ ਹੈ। ਸ੍ਰੀਨਗਰ ਵਿੱਚ ਸੋਮਵਾਰ ਦੇਰ ਰਾਤ ਘੱਟੋ-ਘੱਟ ਤਾਪਮਾਨ ਮਨਫ਼ੀ 6.6 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜਦੋਂ ਕਿ ਐਤਵਾਰ ਨੂੰ ਇਹ ਜ਼ੀਰੋ ਤੋਂ ਹੇਠਾਂ 4.6 ਡਿਗਰੀ ਸੈਲਸੀਅਸ ਸੀ, ਜੋ ਰਾਜਧਾਨੀ ਸ੍ਰੀਨਗਰ ਲਈ ਇਸ ਮੌਸਮ ਦੇ ਔਸਤ ਨਾਲੋਂ 4.2 ਡਿਗਰੀ ਸੈਲਸੀਅਸ ਘੱਟ ਹੈ।
ਇਹ ਵੀ ਪੜ੍ਹੋ - ਬੁਰੀ ਖ਼ਬਰ! 1 ਜਨਵਰੀ ਤੋਂ ਇਨ੍ਹਾਂ Smartphones 'ਤੇ ਨਹੀਂ ਚਲੇਗਾ WhatsApp
ਬਰਫੀਲੇ ਤਾਪਮਾਨ ਕਾਰਨ ਡਲ ਝੀਲ ਦੇ ਵੱਡੇ ਹਿੱਸੇ ਅਤੇ ਪੀਣ ਵਾਲੇ ਪਾਣੀ ਦੀਆਂ ਟੂਟੀਆਂ ਜਾਮ ਹੋ ਗਈਆਂ ਹਨ, ਜਿਸ ਨਾਲ ਲੋਕਾਂ ਦੀ ਰੋਜ਼ੀ-ਰੋਟੀ ਪ੍ਰਭਾਵਿਤ ਹੋ ਰਹੀ ਹੈ। ਪਹਿਲਗਾਮ ਦਾ ਸੈਰ-ਸਪਾਟਾ ਸਥਾਨ ਘਾਟੀ ਦਾ ਸਭ ਤੋਂ ਠੰਡਾ ਸਥਾਨ ਰਿਹਾ, ਕਿਉਂਕਿ ਰਾਤ ਦਾ ਤਾਪਮਾਨ ਮਨਫੀ 7.8 ਡਿਗਰੀ ਸੈਲਸੀਅਸ ਤੱਕ ਹੇਠਾਂ ਆ ਗਿਆ, ਜੋ ਕਿ ਇੱਕ ਦਿਨ ਪਹਿਲਾਂ ਦਰਜ ਕੀਤੇ ਗਏ ਜ਼ੀਰੋ ਤੋਂ 4.9 ਡਿਗਰੀ ਸੈਲਸੀਅਸ ਤੋਂ ਘੱਟ ਹੈ, ਜੋ ਕਿ ਆਮ ਨਾਲੋਂ 2.6 ਡਿਗਰੀ ਸੈਲਸੀਅਸ ਘੱਟ ਹੈ।
ਇਹ ਵੀ ਪੜ੍ਹੋ - ਵੱਡੀ ਖ਼ਬਰ : ਕੇਂਦਰ ਨੇ ਬਦਲਿਆ ਸਿੱਖਿਆ ਦਾ ਨਿਯਮ, ਹੁਣ 5ਵੀਂ ਤੇ 8ਵੀਂ ਦੇ ਵਿਦਿਆਰਥੀ ਹੋਣਗੇ ਫੇਲ੍ਹ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ED ਨੇ ਦਾਊਦ ਇਬਰਾਹਿਮ ਦੇ ਭਰਾ ਦਾ ਫਲੈਟ ਕੀਤਾ ਜ਼ਬਤ
NEXT STORY