ਸ਼ਿਮਲਾ/ਸ਼੍ਰੀਨਗਰ- ਹਿਮਾਚਲ ਪ੍ਰਦੇਸ਼ ਅਤੇ ਜੰਮੂ-ਕਸ਼ਮੀਰ ’ਚ ਬਰਫਬਾਰੀ ਕਾਰਨ ਦੋਵਾਂ ਸੂਬਿਆਂ ’ਚ ਸੀਤ ਲਹਿਰ ਜਾਰੀ ਹੈ। ਪਹਾੜੀ ਸੂਬਿਆਂ ਵਿਚ ਸੀਤ ਲਹਿਰ ਕਾਰਨ ਪੰਜਾਬ ਅਤੇ ਰਾਜਧਾਨੀ ਦਿੱਲੀ ਵਿਚ ਠੰਡ ਵਧ ਗਈ ਹੈ। ਕਸ਼ਮੀਰ ਦੇ ਸ਼੍ਰੀਨਗਰ ਸ਼ਹਿਰ ਵਿਚ ਇਸ ਸੀਜ਼ਨ ਦੀ ਸਭ ਤੋਂ ਠੰਡੀ ਰਾਤ ਰਹੀ, ਜਦੋਂ ਕਿ ਵਾਦੀ ਵਿਚ ਘੱਟੋ-ਘੱਟ ਤਾਪਮਾਨ ਫ੍ਰੀਜ਼ਿੰਗ ਪੁਆਇੰਟ ਤੋਂ ਕਈ ਡਿਗਰੀ ਹੇਠਾਂ ਦਰਜ ਕੀਤਾ ਗਿਆ। ਵਾਦੀ ’ਚ ਸੀਤ ਲਹਿਰ ਕਾਰਨ ਕਈ ਜਲ ਭੰਡਾਰਾਂ ਅਤੇ ਕਈ ਇਲਾਕਿਆਂ ’ਚ ਪਾਣੀ ਸਪਲਾਈ ਕਰਨ ਵਾਲੀਆਂ ਪਾਈਪਾਂ ’ਚ ਵੀ ਪਾਣੀ ਜੰਮ ਗਿਆ।
ਇਹ ਵੀ ਪੜ੍ਹੋ- ਹਿਮਾਚਲ ’ਚ ਬਰਫਬਾਰੀ ; ਕਸ਼ਮੀਰ ’ਚ ਜੰਮ ਗਈ ਡਲ ਝੀਲ (ਦੇਖੋ ਤਸਵੀਰਾਂ)
ਪੰਜਾਬ ’ਚ ਸਵੇਰੇ ਸੂਰਜ ਦੇ ਨਜ਼ਰ ਆਉਣ ਤੋਂ ਬਾਅਦ ਵਿਚ ਬੱਦਲਾਂ ਪਿੱਛੇ ਲੁੱਕ ਜਾਣ ਕਾਰਨ ਦਿਨ ਵੇਲੇ ਠੰਡ ਵਧ ਗਈ। ਰਾਤ ਨੂੰ ਧੁੰਦ ਵਧਣੀ ਵੀ ਸ਼ੁਰੂ ਹੋ ਗਈ ਹੈ। ਦਿੱਲੀ ’ਚ ਵੀ ਠੰਡ ਵਧ ਗਈ ਅਤੇ ਧੁੰਦ ਛਾਈ ਰਹੀ। ਇਸ ਦੌਰਾਨ ਘੱਟੋ-ਘੱਟ ਤਾਪਮਾਨ 6.2 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ, ਜੋ ਇਸ ਸੀਜ਼ਨ ਦਾ ਹੁਣ ਤੱਕ ਦਾ ਸਭ ਤੋਂ ਘੱਟ ਤਾਪਮਾਨ ਹੈ।
ਇਹ ਵੀ ਪੜ੍ਹੋ- ਸੰਸਦ ਦੀ ਸੁਰੱਖਿਆ ਕੁਤਾਹੀ ਮਾਮਲੇ 'ਚ ਵੱਡੀ ਕਾਰਵਾਈ, ਲੋਕ ਸਭਾ ਸਕੱਤਰੇਤ ਵੱਲੋਂ 8 ਕਰਮੀ ਮੁਅੱਤਲ
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਮਹਿਲਾ ਜੱਜ ਨੇ ਚੀਫ ਜਸਟਿਸ ਤੋਂ ਮੰਗੀ ਇੱਛਾ ਮੌਤ, ਅਦਾਲਤ ’ਚ ਹੋਇਆ ਸੀ ਸ਼ੋਸ਼ਣ
NEXT STORY